ਹਿਨਾ ਖ਼ਾਨ ਨੇ ਕੈਂਸਰ ਦੀ ਤਕਲੀਫ ਭੁੱਲ ਮਨਾਇਆ ਮਾਂ ਦਾ ਜਨਮ ਦਿਨ

ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ । ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖ਼ਾਨ ਖੁਸ਼ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਆਪਣੀ ਮਾਂ ਦਾ ਉਸ ਨੇ ਜਨਮ ਦਿਨ ਵੀ ਮਨਾਇਆ ਹੈ।

Reported by: PTC Punjabi Desk | Edited by: Shaminder  |  August 24th 2024 11:39 AM |  Updated: August 24th 2024 11:39 AM

ਹਿਨਾ ਖ਼ਾਨ ਨੇ ਕੈਂਸਰ ਦੀ ਤਕਲੀਫ ਭੁੱਲ ਮਨਾਇਆ ਮਾਂ ਦਾ ਜਨਮ ਦਿਨ

ਹਿਨਾ ਖ਼ਾਨ Hina khan) ਇਨ੍ਹੀਂ ਦਿਨੀਂ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀ ਹੈ । ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖ਼ਾਨ ਖੁਸ਼ ਰਹਿਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ ਤੇ ਆਪਣੀ ਮਾਂ ਦਾ ਉਸ ਨੇ ਜਨਮ ਦਿਨ ਵੀ ਮਨਾਇਆ ਹੈ। ਜਿਸ ਦੀਆਂ ਕੁਝ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਜਦੋਂ ਇੱਕ ਪ੍ਰਸਿੱਧ ਗੀਤਕਾਰ ਨੇ ਨਹੀਂ ਸੀ ਦਿੱਤੇ ਗੀਤ, ਵਰ੍ਹਦੇ ਮੀਂਹ ‘ਚ ਰੋ ਪਿਆ ਸੀ ਗਾਇਕ, ਖਾਧੀ ਸੀ ਇਹ ਸਹੁੰ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੀ ਮਾਂ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖ਼ਾਨ ਕਾਫੀ ਖੁਸ਼ ਦਿਖਾਈ ਦੇ ਰਹੀ ਹੈ। ਦੱਸ ਦਈਏ ਕਿ ਅਦਾਕਾਰਾ ਨੇ ਬੀਤੇ ਦਿਨ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ। ਜਿਸ ‘ਚ ਉਹ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣਦੀ ਹੋਈ ਬਰਸਾਤ ਦਾ ਅਨੰਦ ਲੈਂਦੀ ਦਿਖਾਈ ਦਿੱਤੀ ਸੀ। 

ਹਿਨਾ ਖ਼ਾਨ ਨੂੰ ਕੁਝ ਦਿਨ ਪਹਿਲਾਂ ਕੈਂਸਰ ਦਾ ਲੱਗਿਆ ਸੀ ਪਤਾ 

ਦੱਸ ਦਈਏ ਕਿ ਹਿਨਾ ਖ਼ਾਨ ਨੂੰ ਕੁਝ ਦਿਨ ਪਹਿਲਾਂ ਕੈਂਸਰ ਦਾ ਪਤਾ ਲੱਗਿਆ ਸੀ। ਜਿਸ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਜਿਸ ਤੋਂ ਬਾਅਦ ਉਸ ਦੀ ਕੀਮੋਥੈਰੇਪੀ ਵੀ ਹੋ ਚੁੱਕੀ ਹੈ। ਦੱਸ ਦਈਏ ਕਿ ਅਦਾਕਾਰਾ ਬ੍ਰੈਸਟ ਕੈਂਸਰ ਦੀ ਸਟੇਜ ਤੀਜੀ ਨਾਲ ਜੂਝ ਰਹੀ ਹੈ। 

ਹਿਨਾ ਖ਼ਾਨ ਦਾ ਵਰਕ ਫ੍ਰੰਟ 

ਹਿਨਾ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ। ਉਸ ਦੇ ਵੱਲੋਂ ਨਿਭਾਏ ਗਏ ‘ਅਕਸ਼ਰਾ’ ਨਾਂਅ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਹਾਲ ਹੀ ‘ਚ ਉਹ ਗਿੱਪੀ ਗਰੇਵਾਲ ਦੇ ਨਾਲ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ‘ਚ ਵੀ ਨਜ਼ਰ ਆਈ ਸੀ।

- PTC PUNJABI


Popular Posts