ਬ੍ਰੈਸਟ ਕੈਂਸਰ ਨਾਲ ਜੁਝ ਰਹੀ ਹਿਨਾ ਖਾਨ ਨੇ ਵਿਖਾਏ ਇਲਾਜ ਦੌਰਾਨ ਸਰੀਰ 'ਤੇ ਪਏ ਨਿਸ਼ਾਨ, ਤਸਵੀਰਾਂ ਸ਼ੇਅਰ ਕਰ ਲਿਖੀ ਖਾਸ ਪੋਸਟ

ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਸਰੀਰ 'ਤੇ ਕਾਲੇ ਨਿਸ਼ਾਨ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

Reported by: PTC Punjabi Desk | Edited by: Pushp Raj  |  July 08th 2024 11:36 AM |  Updated: July 08th 2024 11:36 AM

ਬ੍ਰੈਸਟ ਕੈਂਸਰ ਨਾਲ ਜੁਝ ਰਹੀ ਹਿਨਾ ਖਾਨ ਨੇ ਵਿਖਾਏ ਇਲਾਜ ਦੌਰਾਨ ਸਰੀਰ 'ਤੇ ਪਏ ਨਿਸ਼ਾਨ, ਤਸਵੀਰਾਂ ਸ਼ੇਅਰ ਕਰ ਲਿਖੀ ਖਾਸ ਪੋਸਟ

Hina Khan Breast Cancer:  ਟੀਵੀ ਦੀ ਮਸ਼ਹੂਰ  ਅਭਿਨੇਤਰੀ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ।  ਭਾਵੇਂ ਇਹ ਸਮਾਂ ਹਿਨਾ ਲਈ ਔਖਾ ਹੋ ਸਕਦਾ ਹੈ ਪਰ ਉਹ ਇਸ ਸਮੇਂ ਦੌਰਾਨ ਹਿੰਮਤ ਨਾਲ ਇਲਾਜ ਕਰਵਾ ਰਹੀ ਹੈ। ਹਾਲ ਹੀ ਵਿੱਚ ਹਿਨਾ ਨੇ ਸੋਸ਼ਲ ਮੀਡੀਆ 'ਤੇ  ਆਪਣੀ ਇਸ ਬਿਮਾਰੀ ਨਾਲ ਲੜਨ ਦੇ ਸਫਰ (ਹਿਨਾ ਖਾਨ ਕੈਂਸਰ ਜਰਨੀ) ਦੇ ਹਰ ਪਲ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਨਜ਼ਰ ਆ ਰਹੀ ਹੈ।

ਬ੍ਰੈਸਟ ਕੈਂਸਰ ਦਾ ਇਲਾਜ ਕਰਵਾ ਰਹੀ ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ  ਇੰਸਟਾਗ੍ਰਾਮ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਸਰੀਰ 'ਤੇ ਕਾਲੇ ਨਿਸ਼ਾਨ ਦਿਖਾਈ ਦੇ ਰਹੇ ਹਨ। ਇਸ ਦੌਰਾਨ ਉਹ ਮੁਸਕਰਾਉਂਦੀ ਨਜ਼ਰ ਆ ਰਹੀ ਹੈ।

ਹਿਨਾ ਖਾਨ ਨੇ ਸ਼ੇਅਰ ਕੀਤੀਆਂ  ਸਰੀਰ 'ਤੇ ਨਿਸ਼ਾਨ ਵਾਲੀਆਂ ਤਸਵੀਰਾਂ 

ਹਿਨਾ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਸ਼ੇਅਰ ਕੀਤੀਆਂ ਫੋਟੋਆਂ 'ਚ ਉਹ ਛੋਟੇ ਵਾਲਾਂ ਅਤੇ ਗੁਲਾਬੀ ਰੰਗ ਦੇ ਟਾਪ ਨਾਲ ਨਜ਼ਰ ਆ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਇੱਕ ਪਿਆਰੀ ਮੁਸਕਾਨ ਦੇਖੀ ਜਾ ਸਕਦੀ ਹੈ। ਤਸਵੀਰਾਂ 'ਚ ਹਿਨਾ ਦੇ ਸਰੀਰ 'ਤੇ ਕੁਝ ਨਿਸ਼ਾਨ ਵੀ ਨਜ਼ਰ ਆ ਰਹੇ ਹਨ, ਜੋ ਕਿ ਹਿਨਾ ਖਾਨ ਵੱਲੋਂ ਕਰਵਾਏ ਜਾ ਰਹੇ ਕੈਂਸਰ ਟਰੀਟਮੈਂਟ ਦੇ ਹਨ। ਦੱਸ ਦੇਈਏ ਕਿ ਹਿਨਾ ਤੀਜੇ ਪੜਾਅ ਦੇ ਕੈਂਸਰ ਨਾਲ ਜੂਝ ਰਹੀ ਹੈ।

ਹਿਨਾ ਨੇ  ਲਿਖਿਆ ਦਿਲ ਨੂੰ ਛੂਹ ਲੈਣ ਵਾਲਾ ਕੈਪਸ਼ਨ

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਿਨਾ ਨੇ ਕੈਪਸ਼ਨ 'ਚ ਲਿਖਿਆ, "ਤੁਸੀਂ ਇਨ੍ਹਾਂ ਫੋਟੋਆਂ 'ਚ ਕੀ ਦੇਖ ਰਹੇ ਹੋ? ਮੇਰੇ ਸਰੀਰ 'ਤੇ ਜ਼ਖਮ ਹਨ ਜਾਂ ਮੇਰੀਆਂ ਅੱਖਾਂ 'ਚ ਉਮੀਦ ਹੈ?" ਉਸ ਨੇ ਕਿਹਾ ਕਿ ਇਹ ਜ਼ਖ਼ਮ ਮੇਰੇ ਹਨ ਅਤੇ ਮੈਂ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਉਂਦੀ ਹਾਂ, ਕਿਉਂਕਿ ਇਹ ਉਸ ਤਰੱਕੀ ਦੀ ਪਹਿਲੀ ਨਿਸ਼ਾਨੀ ਹਨ ਜਿਸ ਦੀ ਮੈਂ ਹੱਕਦਾਰ ਹਾਂ। ਮੇਰੀਆਂ ਅੱਖਾਂ ਵਿੱਚ ਆਸ ਮੇਰੀ ਆਤਮਾ ਦਾ ਪ੍ਰਤੀਬਿੰਬ ਹੈ। ਮੈਂ ਲਗਭਗ ਸੁਰੰਗ ਦੇ ਅੰਤ 'ਤੇ ਰੌਸ਼ਨੀ ਦੇਖ ਸਕਦੀ ਹਾਂ। ਮੈਂ ਆਪਣੇ ਇਲਾਜ ਦੇ ਦੌਰਾਨ  ਤੁਹਾਡੇ ਸਭ ਦੇ ਪਿਆਰ ਤੇ ਅਸੀਸਾਂ ਹਾਸਲ ਕਰਨ ਲਈ ਪ੍ਰਾਰਥਨਾ ਕਰ ਰਹੀ ਹਾਂ।'

ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਭਾਵੇਂ ਕੈਂਸਰ ਨੇ ਹਿਨਾ ਖਾਨ ਨੂੰ ਅੰਦਰੋਂ ਤੋੜ ਦਿੱਤਾ ਹੈ ਪਰ ਫਿਰ ਵੀ ਉਹ ਆਪਣੇ ਚਿਹਰੇ 'ਤੇ ਮੁਸਕਰਾਹਟ ਦੇ ਨਾਲ ਇਸ ਦਾ ਦਲੇਰੀ ਨਾਲ ਸਾਹਮਣਾ ਕਰ ਰਹੀ ਹੈ।

ਹਿਨਾ ਨੇ ਕੱਟ ਲਏ ਆਪਣੇ  ਲੰਬੇ ਵਾਲ 

ਇਸ ਤੋਂ ਪਹਿਲਾਂ ਹਿਨਾ ਨੇ ਕੀਮੋਥੈਰੇਪੀ ਸ਼ੁਰੂ ਹੋਣ ਤੋਂ ਬਾਅਦ ਆਪਣੇ ਵਾਲ ਕੱਟੇ ਜਾਣ ਦਾ ਵੀਡੀਓ ਵੀ ਸਾਂਝਾ ਕੀਤਾ ਸੀ, ਜਿਸ ਵਿੱਚ  ਹਿਨਾ ਖਾਨ ਨੇ ਆਪਣੇ ਵਾਲ ਕੱਟੇ , ਪਰ ਵੀਡੀਓ ਵਿੱਚ ਹਿਨਾ ਆਪਣੇ ਵਾਲ ਕੱਟਦੇ ਸਮੇਂ ਮੁਸਕਰਾ ਰਹੀ ਸੀ ਜਦੋਂ ਕਿ ਉਸ ਦੀ ਮਾਂ ਬੁਰੀ ਤਰ੍ਹਾਂ ਰੋ ਰਹੀ ਸੀ।

ਹੋਰ ਪੜ੍ਹੋ : World Chocolate Day 2024: ਜਾਣੋ 7 ਜੁਲਾਈ ਨੂੰ ਕਿਉਂ ਮਨਾਇਆ ਜਾਂਦਾ ਹੈ ਵਰਲਡ ਚਾਕਲੇਟ ਡੇਅ, ਇਸ ਦਾ ਮਹੱਤਵ, ਥੀਮ ਤੇ ਇਤਿਹਾਸ

ਸੈਲੇਬਸ ਨੇ ਇਸ ਤਰ੍ਹਾਂ ਵਧਾਇਆ ਹਿਨਾ ਦਾ ਹੌਂਸਲਾ 

ਹਿਨਾ ਖਾਨ ਦੀਆਂ ਤਸਵੀਰਾਂ ਅਤੇ ਵੀਡੀਓ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਹਾਲਾਂਕਿ ਇਸ ਦੌਰਾਨ ਕਈ ਸੈਲਬਸ ਅਤੇ ਪ੍ਰਸ਼ੰਸਕ ਉਸ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆ ਰਹੇ ਹਨ। ਹਿਨਾ ਨੇ ਸ਼ੇਅਰ ਕੀਤੀਆਂ ਬਾਡੀ 'ਤੇ ਨਿਸ਼ਾਨਾਂ ਦੀਆਂ ਤਸਵੀਰਾਂ 'ਤੇ ਕਈ ਮਸ਼ਹੂਰ ਹਸਤੀਆਂ ਨੇ ਟਿੱਪਣੀ ਕੀਤੀ ਅਤੇ ਕਿਹਾ ਕਿ ਉਹ ਬਹੁਤ ਮਜ਼ਬੂਤ ​​ਹੈ। ਅਦਾਕਾਰਾ ਮੋਨਾ ਸਿੰਘ ਨੇ ਲਿਖਿਆ, "ਤੁਸੀਂ ਇੱਕ ਫਾਈਟਰ ਹੋ ਹਿਨਾ। ਇਹ ਪੜਾਅ ਵੀ ਲੰਘ ਜਾਵੇਗਾ।" ਇਸ ਤੋਂ ਇਲਾਵਾ ਅਭਿਨੇਤਾ ਅਰਜੁਨ ਬਿਜਲਾਨੀ, ਮੋਨਾਲੀਸਾ ਨੇ ਉਨ੍ਹਾਂ ਨੂੰ ਬਹੁਤ ਪਿਆਰ ਭੇਜਿਆ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network