ਅਦਾਕਾਰ ਰਿਤਿਕ ਰੌਸ਼ਨ ਨੂੰ ਲੱਗੀ ਸੱਟ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ
ਰਿਤਿਕ ਰੌਸ਼ਨ (Hrithik Roshan)ਨੂੰ ਸੱਟ ਲੱਗ ਗਈ ਹੈ । ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ । ਅਦਾਕਾਰ ਨੇ ਖੁਦ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਉਹ ਬੈਸਾਖੀਆਂ ਦੇ ਸਹਾਰੇ ਖੜੇ ਹੋਏ ਨਜ਼ਰ ਆ ਰਹੇ ਹਨ । ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਇੱਕ ਲੰਮੀ ਚੌੜੀ ਪੋਸਟ ਵੀ ਸ਼ੇਅਰ ਕੀਤੀ ਹੈ।ਜਿਸ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ ‘ਕੱਲ੍ਹ ਉਨ੍ਹਾਂ ਦੀ ਇੱਕ ਮਾਸਪੇਸ਼ੀਆਂ ਵਿੱਚ ਖਿਚਾਅ ਸੀ ਅਤੇ ਇਹ ਹੌਲੀ-ਹੌਲੀ ਵਧਦਾ ਗਿਆ।ਜਿਸ ਤੋਂ ਬਾਅਦ ਉਨ੍ਹਾਂ ਨੂੰ ਬੈਸਾਖੀਆਂ ਦਾ ਸਹਾਰਾ ਲੈਣਾ ਪਿਆ ।
ਹੋਰ ਪੜ੍ਹੋ : ਗੋਵਿੰਦਾ ਦੀ ਭਾਣਜੀ ਇਸ ਸ਼ਖਸ ਦੇ ਨਾਲ ਕਰਵਾਉਣ ਜਾ ਰਹੀ ਵਿਆਹ, ਸ਼ੇਅਰ ਕੀਤਾ ਰੋਮਾਂਟਿਕ ਵੀਡੀਓ
ਰਿਤਿਕ ਰੌਸ਼ਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਫਾਈਟਰ’ ਨੂੰ ਲੈ ਕੇ ਚਰਚਾ ‘ਚ ਹਨ ।ਜੋ ਕਿ ਦੋ ਸੌ ਕਰੋੜ ਕਲੱਬ ‘ਚ ਸ਼ਾਮਿਲ ਹੋ ਗਈ ਹੈ।ਫ਼ਿਲਮ ‘ਚ ਰਿਤਿਕ ਰੌਸ਼ਨ ਦੇ ਨਾਲ ਦੀਪਿਕਾ ਪਾਦੂਕੋਣ ਨਜ਼ਰ ਆ ਰਹੀ ਹੈ। ਇਸ ਫ਼ਿਲਮ ‘ਚ ਮੇਕਰਸ ਦਾ ਮੋਟਾ ਪੈਸਾ ਲੱਗਿਆ ਹੈ । ਫ਼ਿਲਮ ‘ਚ ਹਰ ਮਸਾਲਾ ਮੌਜੂਦ ਹੈ, ਪਰ ਇਸ ਦੇ ਬਾਵਜੂਦ ਫ਼ਿਲਮ ਨੂੰ ਬਾਕਸ ਆਫ਼ਿਸ ‘ਤੇ ਬਿਜਨੇਸ ਕਰਨ ਦੇ ਲਈ ਕਰੜਾ ਸੰਘਰਸ਼ ਕਰਨਾ ਪਿਆ । ਇਸ ਫ਼ਿਲਮ ‘ਚ ਰਿਤਿਕ ਰੌਸ਼ਨ ਦੇ ਨਾਲ ਦੀਪਿਕਾ ਪਾਦੂਕੋਣ ਨਜ਼ਰ ਆ ਰਹੇ ਹਨ ।
ਰਿਤਿਕ ਰੌਸ਼ਨ ਆਪਣੀ ਫਿੱਟਨੈਸ ਨੂੰ ਲੈ ਕੇ ਕਾਫੀ ਸੰਜੀਦਾ ਰਹਿੰਦੇ ਹਨ । ਉਹ ਘੰਟਿਆਂ ਬੱਧੀ ਜਿੰਮ ‘ਚ ਪਸੀਨਾ ਵਹਾਉਂਦੇ ਹਨ ।ਉਨ੍ਹਾਂ ਦੀ ਫਿੱਟਨੈਸ ਦਾ ਹਰ ਕੋਈ ਦੀਵਾਨਾ ਹੈ ।ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਅਦਾਕਾਰ ਰਿਤਿਕ ਰੌਸ਼ਨ ਆਪਣੀ ਨਿੱਜੀ ਜ਼ਿੰਦਗੀ ਅਤੇ ਪ੍ਰੋਫੈਸ਼ਨ ਦੇ ਬਾਰੇ ਅਕਸਰ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਹਨ ।
ਰਿਤਿਕ ਰੌਸ਼ਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਸੁਜ਼ੈਨ ਦੇ ਨਾਲ ਵਿਆਹ ਕਰਵਾਇਆ ਸੀ । ਪਰ ਵਿਆਹ ਤੋਂ ਬਾਅਦ ਕੁਝ ਸਾਲ ਤੱਕ ਤਾਂ ਠੀਕ ਰਿਹਾ, ਪਰ ਕੁਝ ਸਮਾਂ ਪਹਿਲਾਂ ਦੋਵਾਂ ਨੇ ਤਲਾਕ ਲੈ ਲਿਆ । ਰਿਤਿਕ ਰੌਸ਼ਨ ਦੇ ਦੋ ਬੇਟੇ ਹਨ । ਇਸ ਤੋਂ ਇਲਾਵਾ ਘਰ ‘ਚ ਉਨ੍ਹਾਂ ਦੇ ਨਾਲ ਮਾਂ ਪਿੰਕੀ, ਪਿਤਾ ਰਾਕੇਸ਼ ਰੌਸ਼ਨ ਰਹਿੰਦੇ ਹਨ । ਰਿਤਿਕ ਰੌਸ਼ਨ ਦੀ ਜ਼ਿੰਦਗੀ ਕਾਫੀ ਉਤਰਾਅ ਚੜਾਅ ਵਾਲੀ ਰਹੀ ਹੈ।
-