Indian Police Force ਦਾ ਟੀਜ਼ਰ ਹੋਇਆ ਰਿਲੀਜ਼, ਐਕਸ਼ਨ ਅਵਤਾਰ 'ਚ ਨਜ਼ਰ ਆਏ ਸ਼ਿਲਪਾ ਸ਼ੈੱਟੀ ਤੇ ਸਿਧਾਰਥ ਮਲੋਹਤਰਾ
ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਨਵੀਂ ਵੈੱਬ ਸੀਰੀਜ਼ Indian Police Force ਨੂੰ ਲੈ ਕੇ ਸੁਰਖੀਆਂ 'ਚ ਹਨ। ਜਦੋਂ ਤੋਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। ਹਾਲ ਹੀ 'ਚ ਮੇਕਰਸ ਨੇ ਇਸ ਵੈੱਬ ਸੀਰੀਜ਼ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਦਰਸ਼ਕ ਇਸ ਫਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕਰ ਰਹੇ ਹਨ।
Indian Police Force ਦਾ ਟੀਜ਼ਰ ਹੋਇਆ ਰਿਲੀਜ਼, ਐਕਸ਼ਨ ਅਵਤਾਰ 'ਚ ਨਜ਼ਰ ਆਏ ਸ਼ਿਲਪਾ ਸ਼ੈੱਟੀ ਤੇ ਸਿਧਾਰਥ ਮਲੋਹਤਰਾ
Indian Police Force Teaser: ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਰੋਹਿਤ ਸ਼ੈੱਟੀ ਇਨ੍ਹੀਂ ਦਿਨੀਂ ਆਪਣੀ ਨਵੀਂ ਵੈੱਬ ਸੀਰੀਜ਼ Indian Police Force ਨੂੰ ਲੈ ਕੇ ਸੁਰਖੀਆਂ 'ਚ ਹਨ। ਜਦੋਂ ਤੋਂ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ, ਉਦੋਂ ਤੋਂ ਹੀ ਦਰਸ਼ਕ ਇਸ ਫਿਲਮ ਨੂੰ ਵੇਖਣ ਲਈ ਕਾਫੀ ਉਤਸ਼ਾਹਿਤ ਹਨ। ਹਾਲ ਹੀ 'ਚ ਮੇਕਰਸ ਨੇ ਇਸ ਵੈੱਬ ਸੀਰੀਜ਼ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਹੈ। ਦਰਸ਼ਕ ਇਸ ਫਿਲਮ ਦੇ ਟੀਜ਼ਰ ਨੂੰ ਕਾਫੀ ਪਸੰਦ ਕਰ ਰਹੇ ਹਨ।

'ਗੋਲਮਾਲ', 'ਸਿੰਘਮ' ਵਰਗੀਆਂ ਮਨੋਰੰਜਨ ਨਾਲ ਭਰਪੂਰ ਫਿਲਮਾਂ ਦੇਣ ਵਾਲੇ ਡਾਇਰੈਕਟਰ ਰੋਹਿਤ ਸ਼ੈੱਟੀ ਜਲਦ ਹੀ ਆਪਣੀ ਨਵੀਂ ਵੈੱਬ ਸੀਰੀਜ਼ ਇੰਡੀਅਨ ਪੁਲਿਸ ਫੋਰਸ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ।
ਇਹ ਬਾਲੀਵੁੱਡ ਅਭਿਨੇਤਾ ਸਿਧਾਰਥ ਮਲਹੋਤਰਾ ਦੀ ਵੀ ਪਹਿਲੀ ਵੈੱਬ ਸੀਰੀਜ਼ ਵੀ ਹੋਣ ਜਾ ਰਹੀ ਹੈ। ਅੱਜ ਮੇਕਰਸ ਨੇ ਇੰਡੀਅਨ ਪੁਲਿਸ ਫੋਰਸ ਦਾ ਟੀਜ਼ਰ ਰਿਲੀਜ਼ ਕੀਤਾ ਹੈ। ਇਸ ਦੀ ਪਹਿਲੀ ਝਲਕ 'ਚ ਹੀ ਧਮਾਕੇਦਾਰ ਐਕਸ਼ਨ ਅਤੇ ਰੋਮਾਂਚ ਦੇਖਿਆ ਜਾ ਸਕਦਾ ਹੈ। ਰੋਹਿਤ ਸ਼ੈੱਟੀ ਦੇ ਨਿਰਦੇਸ਼ਨ 'ਚ ਬਣੀ ਇਸ ਵੈੱਬ ਸੀਰੀਜ਼ 'ਚ ਸਿਧਾਰਥ ਮਲਹੋਤਰਾ, ਸ਼ਿਲਪਾ ਸ਼ੈੱਟੀ, ਵਿਵੇਕ ਓਬਰਾਏ ਅਹਿਮ ਭੂਮਿਕਾਵਾਂ 'ਚ ਹਨ। ਕੁਝ ਹੀ ਮਿੰਟਾਂ ਦੇ ਇਸ ਟੀਜ਼ਰ 'ਚ ਤਿੰਨੋਂ ਸਿਤਾਰੇ ਦਰਸ਼ਕਾਂ 'ਤੇ ਆਪਣੀ ਛਾਪ ਛੱਡਣ 'ਚ ਕਾਮਯਾਬ ਹੋਏ ਹਨ। ਖਾਸ ਤੌਰ 'ਤੇ ਸ਼ਿਲਪਾ ਸ਼ੈੱਟੀ ਅਤੇ ਸਿਧਾਰਥ ਮਲਹੋਤਰਾ ਦੇ ਐਕਸ਼ਨ ਸੀਨਜ਼ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਵੈੱਬ ਸੀਰੀਜ਼ ਇੰਡੀਅਨ ਪੁਲਿਸ ਫੋਰਸ 19 ਜਨਵਰੀ, 2024 ਨੂੰ OTT ਪਲੇਟਫਾਰਮ 'ਤੇ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਵੈੱਬ ਸੀਰੀਜ਼ ਨੂੰ ਵੇਖਣ ਲਈ ਦਰਸ਼ਕ ਕਾਫੀ ਉਤਸ਼ਾਹਿਤ ਹਨ ਤੇ ਉਹ ਇਸ ਦੇ ਜਲਦ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ।
ਟੀਜ਼ਰ ਰਿਲੀਜ਼ ਤੋਂ ਪਹਿਲਾਂ, ਟੀਮ ਦੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਸੀ ਕਿ "ਪ੍ਰਾਈਮ ਵੀਡੀਓ ਦੀ ਐਕਸ਼ਨ ਸੀਰੀਜ਼ ਇੰਡੀਅਨ ਪੁਲਿਸ ਫੋਰਸ ਦਾ ਟੀਜ਼ਰ ਰੋਹਿਤ ਸ਼ੈੱਟੀ ਦੁਆਰਾ ਨਿਰਮਿਤ ਅਤੇ ਰੋਹਿਤ ਸ਼ੈੱਟੀ ਅਤੇ ਸੁਸ਼ਾਂਤ ਪ੍ਰਕਾਸ਼ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ, ਭਲਕੇ 16 ਦਸੰਬਰ ਨੂੰ ਰਿਲੀਜ਼ ਕੀਤਾ ਜਾਵੇਗਾ।
ਹੋਰ ਪੜ੍ਹੋ: ਨਿੱਕੇ ਅਬਰਾਮ ਨੇ ਪਿਤਾ ਸ਼ਾਹਰੁਖ ਖਾਨ ਦਾ ਸੀਗਨੇਚਰ ਪੋਜ਼ ਕਰਕੇ ਜਿੱਤਿਆ ਫੈਨਜ਼ ਦਾ ਦਿਲ, ਵਾਇਰਲ ਹੋ ਰਹੀਆਂ ਨੇ ਤਸਵੀਰਾਂ
ਰੋਹਿਤ ਸ਼ੈਟੀ ਦੁਆਰਾ ਇਹ ਹਾਈ-ਓਕਟੇਨ ਐਕਸ਼ਨ ਬਲਾਕਬਸਟਰ ਭਾਰਤ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਵਿੱਚ 19 ਜਨਵਰੀ, 2024 ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗਾ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
