ਕੀ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਈਰਿੰਗ ਤੋਂ ਬਾਅਦ ਕੈਂਸਲ ਹੋਇਆ ਬਿੱਗ ਬੌਸ ਓਟੀਟੀ 3 !

ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਬਿੱਗ ਬੌਸ ਓਟੀਟੀ ਸੀਜ਼ਨ -3 ਫਾਈਰਿੰਗ ਦੀ ਘਟਨਾ ਤੋਂ ਬਾਅਦ ਕੈਂਸਲ ਕਰ ਦਿੱਤਾ ਗਿਆ ਹੈ। ਇਸ ਸ਼ੋਅ ਦੇ ਮੇਕਰਸ ਨੇ ਸ਼ੋਅ ਦੀ ਅਨਾਊਂਸਮੈਂਡ ਡਿਲੀਟ ਕਰ ਦਿੱਤੀ ਹੈ।

Reported by: PTC Punjabi Desk | Edited by: Shaminder  |  April 20th 2024 11:58 AM |  Updated: April 20th 2024 12:04 PM

ਕੀ ਸਲਮਾਨ ਖ਼ਾਨ ਦੇ ਘਰ ਦੇ ਬਾਹਰ ਫਾਈਰਿੰਗ ਤੋਂ ਬਾਅਦ ਕੈਂਸਲ ਹੋਇਆ ਬਿੱਗ ਬੌਸ ਓਟੀਟੀ 3 !

ਸਲਮਾਨ ਖ਼ਾਨ (Salman khan) ਦੇ ਘਰ ਦੇ ਬਾਹਰ ਬੀਤੇ ਦਿਨੀਂ ਫਾਈਰਿੰਗ ਹੋਈ ਸੀ । ਜਿਸ ਤੋਂ ਬਾਅਦ ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ। ਪਰ ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਬਿੱਗ ਬੌਸ ਓਟੀਟੀ ਸੀਜ਼ਨ -3 ਫਾਈਰਿੰਗ ਦੀ ਘਟਨਾ ਤੋਂ ਬਾਅਦ ਕੈਂਸਲ ਕਰ ਦਿੱਤਾ ਗਿਆ ਹੈ। ਇਸ ਸ਼ੋਅ ਦੇ ਮੇਕਰਸ ਨੇ ਸ਼ੋਅ ਦੀ ਅਨਾਊਂਸਮੈਂਡ ਡਿਲੀਟ ਕਰ ਦਿੱਤੀ ਹੈ।ਸਲਮਾਨ ਖ਼ਾਨ ਦੇ ਇਸ ਸ਼ੋਅ ਨੂੰ ਲੈ ਕੇ ਲਗਾਤਾਰ ਅਪਡੇਟ ਸਾਹਮਣੇ ਆ ਰਹੇ ਸਨ ਕਿ ਜਲਦ ਹੀ ਸ਼ੋਅ ਦਾ ਤੀਜਾ ਸੀਜ਼ਨ ਆਏਗਾ ।

ਹੋਰ ਪੜ੍ਹੋ : ਅੱਜ ਹੈ ਗੀਤਕਾਰ ਬੰਟੀ ਬੈਂਸ ਦਾ ਜਨਮ ਦਿਨ, ਫੈਨਸ ਵੀ ਦੇ ਰਹੇ ਵਧਾਈ 

ਪਰ ਹੁਣ ਸ਼ੋਅ ਮੇਕਰਸ ਨੇ ਸ਼ੋਅ ਦੀ ਅਨਾਊਂਸਮੈਂਟ ਡਿਲੀਟ ਕਰ ਦਿੱਤੀ ਹੈ।ਬਿੱਗ ਬੌਸ ਦੇ ਫੈਨ ਪੇਜ ਦੀ ਖਬਰੀ ਨੇ ਇੱਕ ਟਵੀਟ ਕੀਤਾ ਹੈ ਕਿ ਇਸ ਟਵੀਟ ‘ਚ ਉਸ ਨੇ ਦੱਸਿਆ ਹੈ ਕਿ ਮੇਕਰਸ ਨੇ ਪਹਿਲਾਂ ਤਾਂ ਇਸ ਸ਼ੋਅ ਦੀ ਅਨਾਊਂਸਮੈਂਟ ਕੀਤੀ ਅਤੇ ਬਾਅਦ ‘ਚ ਇਸ ਨੂੰ ਡਿਲੀਟ ਕਰ ਦਿੱਤਾ ।    

ਸਲਮਾਨ ਖ਼ਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਈਦ ਦੇ ਮੌਕੇ ਵੀ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਮੈਂਨੇ ਪਿਆਰ ਕੀਆ, ਹਮ ਆਪਕੇ ਹੈਂ ਕੌਣ, ਬਾਡੀਗਾਰਡ ਸਣੇ ਕਈ ਫ਼ਿਲਮਾਂ ਉਨ੍ਹਾਂ ਦੀਆਂ ਹਿੱਟ ਫ਼ਿਲਮਾਂ ਦੀ ਲਿਸਟ ‘ਚ ਸ਼ਾਮਿਲ ਹਨ। 

ਬੀਤੇ ਦਿਨੀਂ ਘਰ ‘ਤੇ ਹੋਈ ਫਾਈਰਿੰਗ 

ਸਲਮਾਨ ਖ਼ਾਨ ਦੇ ਘਰ ਬੀਤੇ ਐਤਵਾਰ ਦੀ ਸਵੇਰ ਪੰਜ ਵਜੇ ਫਾਈਰਿੰਗ ਕੀਤੀ ਗਈ ਸੀ । ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ‘ਚ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ । ਦੱਸ ਦਈਏ ਕਿ ਸਲਮਾਨ ਖ਼ਾਨ ਨੂੰ ਪਿਛਲੇ ਲੰਮੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। 

 

- PTC PUNJABI


Popular Posts