ਕੀ ਬਾਲੀਵੁੱਡ ਗਾਇਕ ਸੁਖਵਿੰਦਰ ਸਿੰਘ ਨੇ ਚੋਰੀ ਚੁਪਕੇ ਕਰਵਾ ਲਿਆ ਵਿਆਹ ? ਜਾਣੋ ਕੌਣ ਹੈ ਗਾਇਕ ਦੀ ਪਤਨੀ
Sukhwinder Singh secret Marriage: ਬਾਲੀਵੁੱਡ ਦੇ ਹਿੱਟ ਗੀਤਾਂ ਨੂੰ ਆਪਣੀ ਆਵਾਜ਼ ਦੇਣ ਵਾਲੇ ਮਸ਼ਹੂਰ ਗਾਇਕ ਤੇ ਸੰਗੀਤਕਾਰ ਸੁਖਵਿੰਦਰ ਸਿੰਘ ਲੋਕਾਂ ਦੇ ਪਸੰਦੀਦਾ ਗਾਇਕਾਂ ਚੋਂ ਇੱਕ ਹਨ। ਸੁਖਵਿੰਦਰ ਅੱਜ ਵੀ ਆਪਣੀ ਗਾਇਕੀ ਲਈ ਲੋਕਾਂ ਦਿਲਾਂ ਨੂੰ ਜਿੱਤ ਲੈਂਦੇ ਹਨ। ਹਾਲ ਹੀ 'ਚ ਗਾਇਕ ਸੁਖਵਿੰਦਰ ਸਿੰਘ ਮੁੜ ਇੱਕ ਵਾਰ ਆਪਣੀ ਨਿੱਜ਼ੀ ਜਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਆ ਗਏ ਹਨ। ਗਾਇਕ ਨੇ 52 ਸਾਲ ਦੀ ਉਮਰ 'ਚ ਚੋਰੀ ਚੁਪਕੇ ਵਿਆਹ ਕਰ ਲਿਆ ਹੈ।
ਸੁਖਵਿੰਦਰ ਸਿੰਘ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਇਕੱਲੇ ਨਹੀਂ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਕੋਈ ਖਾਸ ਹੈ। ਆਓ ਜਾਣਦੇ ਹਾਂ ਗਾਇਕ ਨੇ ਹੋਰ ਕੀ ਕਿਹਾ।
ਹਿੰਦੀ ਸਿਨੇਮਾ ਵਿੱਚ ਆਪਣੀ ਆਵਾਜ਼ ਦਾ ਜਾਦੂ ਬਿਖੇਰਨ ਵਾਲੇ ਗਾਇਕ ਸੁਖਵਿੰਦਰ ਸਿੰਘ ਨੇ ਹਮੇਸ਼ਾ ਹੀ ਆਪਣੀ ਨਿੱਜੀ ਜ਼ਿੰਦਗੀ ਨੂੰ ਬਹੁਤ ਹੀ ਨਿਜੀ ਰੱਖਿਆ ਹੈ। ਹੁਣ ਤੱਕ ਪ੍ਰਸ਼ੰਸਕਾਂ ਨੂੰ ਵੀ ਲੱਗਦਾ ਸੀ ਕਿ ਸੁਖਵਿੰਦਰ ਸਿੰਘ ਨੇ ਵਿਆਹ ਨਹੀਂ ਕਰਵਾਇਆ ਹੈ ਪਰ ਗਾਇਕ ਦੇ ਇਸ ਬਿਆਨ ਨੇ ਪ੍ਰਸ਼ੰਸਕਾਂ ਵਿੱਚ ਵੀ ਕਾਫੀ ਹਲਚਲ ਮਚਾ ਦਿੱਤੀ ਹੈ।
ਦਰਅਸਲ, ਸੁਖਵਿੰਦਰ ਸਿੰਘ ਨੇ ਆਪਣੇ ਇੱਕ ਇੰਟਰਵਿਊ ਖੁਲਾਸਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਲੋਕ ਵੱਡੇ ਜਸ਼ਨਾਂ ਤੋਂ ਬਿਨਾਂ ਵੀ ਵਿਆਹ ਕਰਵਾ ਸਕਦੇ ਹਨ।
ਗਾਇਕ ਨੇ ਆਪਣੇ ਹਾਲੀਆ ਇੰਟਰਵਿਊ ਵਿੱਚ ਕਿਹਾ, "ਜ਼ਰੂਰੀ ਨਹੀਂ ਹੈ ਕਿ ਜਿਨ੍ਹਾਂ ਦੇ ਵੱਡੇ-ਵੱਡੇ ਜਸ਼ਨ ਨਹੀਂ ਹੁੰਦੇ, ਉਹ ਵਿਆਹ ਹੀ ਨਹੀਂ ਕਰਦੇ! ਠੀਕ ਹੈ? ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਹਨ ਜੋ ਵਿਆਹ ਕਰਵਾਉਂਦੀਆਂ ਹਨ, ਪਰ ਕੋਈ ਨਹੀਂ ਜਾਣਦਾ ਕਿਉਂਕਿ ਉਹ ਨਹੀਂ ਚਾਹੁੰਦੇ ਹਨ। ਇਹ ਖ਼ਬਰ ਬਣ ਜਾਂਦੀ ਹੈ ਕਿ ਕੁਝ ਰਿਸ਼ਤੇ ਅਜਿਹੇ ਹੁੰਦੇ ਹਨ ਜੋ ਸੰਵੇਦਨਸ਼ੀਲ ਹੁੰਦੇ ਹਨ, ਇਹ ਅਜਿਹਾ ਰਿਸ਼ਤਾ ਨਹੀਂ ਹੁੰਦਾ ਕਿ ਤੁਸੀਂ ਕੋਈ ਗੁਨਾਹ ਕੀਤਾ ਹੋਵੇ, ਜਿਸ ਨੂੰ ਛੁਪਾ ਕੇ ਰੱਖਿਆ ਜਾਵੇ।
ਹੋਰ ਪੜ੍ਹੋ : Arshad Warsi Birthday: ਜਾਣੋ ਘਰ-ਘਰ ਲਿਪਸਟਿਕਾਂ ਵੇਚਣ ਵਾਲੇ ਅਰਸ਼ਦ ਵਾਰਸੀ ਕਿੰਝ ਬਣੇ ਬਾਲੀਵੁੱਡ ਸਟਾਰ
ਗਾਇਕ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਆਪਣੇ ਰਿਸ਼ਤੇ ਨੂੰ ਲੈ ਕੇ ਹਮੇਸ਼ਾ ਚੁੱਪ ਕਿਉਂ ਰਹਿੰਦੇ ਹਨ। ਉਨ੍ਹਾਂ ਨੇ ਕਿਹਾ, "ਪ੍ਰਾਈਵੇਸੀ ਹੀ ਮੇਰੇ ਕੋਲ ਹੈ। ਲੁਕਾਉਣ ਲਈ ਕੁਝ ਵੀ ਨਹੀਂ ਹੈ। ਜੇਕਰ ਕਿਸੇ ਕਲਾਕਾਰ ਨੂੰ ਕੋਈ ਅਜਿਹਾ ਵਿਅਕਤੀ ਮਿਲ ਜਾਂਦਾ ਹੈ ਜੋ ਆਪਣੇ ਵਿਚਾਰਾਂ ਨੂੰ ਆਜ਼ਾਦ ਰੱਖਦਾ ਹੈ, ਤਾਂ ਉਹ ਰਿਸ਼ਤਾ ਸਦਾ ਕਾਇਮ ਰਹਿੰਦਾ ਹੈ। ਕਲਾਕਾਰ ਬਹੁਤ ਅਜੀਬ ਇਨਸਾਨ ਹੁੰਦੇ ਹਨ।"
ਸੁਖਵਿੰਦਰ ਸਿੰਘ ਨੇ ਅੱਗੇ ਕਿਹਾ, "ਮੈਨੂੰ ਰਿਸ਼ਤਿਆਂ ਨੂੰ ਲਾਈਮਲਾਈਟ ਵਿੱਚ ਲਿਆਉਣ ਦਾ ਸ਼ੌਕ ਨਹੀਂ। ਜੇਕਰ ਕੋਈ ਚਾਹੇ ਤਾਂ ਇਸ ਵਿੱਚ ਕੁਝ ਵੀ ਗ਼ਲਤ ਨਹੀਂ ਹੈ, ਇਹ ਕਿਸੇ ਵੀ ਹਾਲਤ ਵਿੱਚ ਅਪਰਾਧ ਨਹੀਂ ਹੈ।"
- PTC PUNJABI