ਕੀ ਕੰਗਨਾ ਰਣੌਤ ਤੇ ਕਰਨ ਜੌਹਰ ਵਿਚਾਲੇ ਤਕਰਾਰ ਹੋਈ ਖ਼ਤਮ ? ਜਾਨਣ ਲਈ ਪੜ੍ਹੋ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕੰਗਨਾ ਤੇ ਕਰਨ ਜੌਹਰ ਵਿਚਾਲੇ ਹੋਈ ਕੰਟ੍ਰੋਵਰਸੀ ਬਾਰੇ ਕੌਣ ਨਹੀਂ ਜਾਣਦਾ। ਦਰਸ਼ਕ ਇਹ ਵੀ ਜਾਣਦੇ ਨੇ ਕਿ ਕੰਗਨਾ ਅਕਸਰ ਕਰਨ ਜੌਹਰ 'ਤੇ ਨਿਸ਼ਾਨਾ ਸਾਧਦੇ ਹੋਏ ਬਾਲੀਵੁੱਡ 'ਚ ਭਾਈ-ਭਤੀਜਾਵਾਦ ਦੀ ਗੱਲ ਕਰਦੀ ਹੋਈ ਨਜ਼ਰ ਆਉਂਦੀ ਹੈ। ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਅਤੇ ਅਦਾਕਾਰਾ ਕੰਗਨਾ ਰਣੌਤ ਵਿਚਲੀ ਕਹਾ-ਸੁਣੀ ਨੂੰ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਕੰਟਰੋਵਰਸੀ ਕਿਹਾ ਜਾਵੇ ਤਾਂ ਸ਼ਾਇਦ ਗ਼ਲਤ ਨਹੀਂ ਹੋਵੇਗਾ ਪਰ ਹਾਲ ਹੀ 'ਚ ਕਰਨ ਜੌਹਰ ਦੇ ਇਕ ਬਿਆਨ ਨਾਲ ਇਹ ਲੜਾਈ ਖ਼ਤਮ ਹੁੰਦੀ ਦਿਖਾਈ ਦੇ ਰਹੀ ਹੈ।

Written by  Pushp Raj   |  August 26th 2023 02:52 PM  |  Updated: August 26th 2023 02:52 PM

ਕੀ ਕੰਗਨਾ ਰਣੌਤ ਤੇ ਕਰਨ ਜੌਹਰ ਵਿਚਾਲੇ ਤਕਰਾਰ ਹੋਈ ਖ਼ਤਮ ? ਜਾਨਣ ਲਈ ਪੜ੍ਹੋ

Kangana Ranaut and Karan Johar Rift : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਕੰਗਨਾ ਤੇ ਕਰਨ ਜੌਹਰ ਵਿਚਾਲੇ ਹੋਈ ਕੰਟ੍ਰੋਵਰਸੀ ਬਾਰੇ ਕੌਣ ਨਹੀਂ ਜਾਣਦਾ। ਦਰਸ਼ਕ ਇਹ ਵੀ ਜਾਣਦੇ ਨੇ ਕਿ ਕੰਗਨਾ ਅਕਸਰ ਕਰਨ ਜੌਹਰ 'ਤੇ ਨਿਸ਼ਾਨਾ ਸਾਧਦੇ ਹੋਏ ਬਾਲੀਵੁੱਡ 'ਚ ਭਾਈ-ਭਤੀਜਾਵਾਦ ਦੀ ਗੱਲ ਕਰਦੀ ਹੋਈ ਨਜ਼ਰ ਆਉਂਦੀ ਹੈ। 

ਬਾਲੀਵੁੱਡ ਨਿਰਦੇਸ਼ਕ ਕਰਨ ਜੌਹਰ ਅਤੇ ਅਦਾਕਾਰਾ ਕੰਗਨਾ ਰਣੌਤ ਵਿਚਲੀ ਕਹਾ-ਸੁਣੀ ਨੂੰ ਫ਼ਿਲਮ ਇੰਡਸਟਰੀ ਦੀ ਸਭ ਤੋਂ ਵੱਡੀ ਕੰਟਰੋਵਰਸੀ ਕਿਹਾ ਜਾਵੇ ਤਾਂ ਸ਼ਾਇਦ ਗ਼ਲਤ ਨਹੀਂ ਹੋਵੇਗਾ ਪਰ ਹਾਲ ਹੀ 'ਚ ਕਰਨ ਜੌਹਰ ਦੇ ਇਕ ਬਿਆਨ ਨਾਲ ਇਹ ਲੜਾਈ ਖ਼ਤਮ ਹੁੰਦੀ ਦਿਖਾਈ ਦੇ ਰਹੀ ਹੈ। 

ਇਹ ਪੂਰਾ ਵਿਵਾਦ 6 ਸਾਲ ਪੁਰਾਣਾ ਹੈ, ਜਦੋਂ ਕੰਗਨਾ ਆਪਣੀ ਫ਼ਿਲਮ 'ਰੰਗੂਨ' ਦਾ ਪ੍ਰਮੋਸ਼ਨ ਲਈ ਕਰਨ ਜੌਹਰ ਦੇ ਚੈਟ ਸ਼ੋਅ 'ਕੌਫ਼ੀ ਵਿਦ ਕਰਨ' 'ਚ ਗਈ ਸੀ। ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਕਰਨ ਜੌਹਰ ਨੇ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਕੁਝ ਅਜਿਹਾ ਕਿਹਾ ਕਿ ਲੋਕ ਉਨ੍ਹਾਂ ਵਿਚਲੀ ਤਕਰਾਰ ਨੂੰ ਦੋਸਤੀ 'ਚ ਬਦਲਣ ਦੀ ਉਮੀਦ ਕਰਨ ਲੱਗੇ ਹਨ।

ਦਰਅਸਲ ਇਕ ਇੰਟਰਵਿਊ 'ਚ ਜਦੋਂ ਕਰਨ ਤੋਂ ਰਾਜਨੀਤਿਕ ਕਹਾਣੀ 'ਤੇ ਬਣੀਆਂ ਫ਼ਿਲਮਾਂ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੰਗਨਾ ਦੀ ਫ਼ਿਲਮ 'ਐਮਰਜੈਂਸੀ' ਦਾ ਨਾਂ ਲਿਆ। ਕਰਨ ਤੋਂ ਪੁੱਛਿਆ ਗਿਆ ਕੀ ਕਦੇ ਉਹ ਵੀ ਰਾਜਨੀਤਿਕ ਘਟਨਾ 'ਤੇ ਆਧਾਰਿਤ ਫ਼ਿਲਮ ਬਣਾਉਣਗੇ ? ਤਾਂ ਇਸ 'ਤੇ ਕਰਨ ਨੇ ਕਿਹਾ- 'ਇਕ ਫ਼ਿਲਮ ਹਾਲੇ ਬਣ ਰਹੀ ਹੈ ਐਮਰਜੈਂਸੀ ਮੈਂ ਤਾਂ ਉਸ ਨੂੰ ਦੇਖਣ ਲਈ ਬਹੁਤ ਉਤਸਾਹਿਤ ਹਾਂ।

ਕਰਨ ਜੌਹਰ ਦਾ ਇਹ ਬਿਆਨ ਲਗਭਗ 6 ਸਾਲ ਬਾਅਦ ਆਇਆ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਕੰਗਨਾ ਆਪਣੀ ਫ਼ਿਲਮ 'ਰੰਗੂਨ ਦਾ ਪ੍ਰਮੋਸ਼ਨ ਕਰਨ ਚੈਟ ਸ਼ੋਅ ਕੌਫ਼ੀ ਵਿਦ ਕਰਨ' 'ਤੇ ਗਈ ਸੀ। ਸ਼ੋਅ ਦੌਰਾਨ ਕੰਗਨਾ ਨੇ ਕਰਨ ਜੌਹਰ ਨੂੰ 'ਮੂਵੀ ਮਾਫ਼ੀਆ' ਕਿਹਾ ਸੀ ਅਤੇ ਉਸ 'ਤੇ ਨੇਪੋਟਿਜ਼ਮ ਫੈਲਾਉਣ ਦਾ ਵੀ ਦੋਸ਼ ਲਗਾਇਆ ਸੀ। 

ਹੋਰ ਪੜ੍ਹੋ: Mastaney Box Office Collection: ਫ਼ਿਲਮ 'ਮਸਤਾਨੇ' ਨੂੰ ਮਿਲਿਆ ਭਰਵਾਂ ਹੁੰਗਾਰਾ, ਜਾਣੋ ਬਾਕਸ ਆਫਿਸ 'ਤੇ ਕਿੰਝ ਰਿਹਾ ਫਿਲਮ ਦਾ ਪਹਿਲਾ ਦਿਨ

ਇਸ ਤੋਂ ਬਾਅਦ ਤਾਂ ਸੋਸ਼ਲ ਮੀਡੀਆ 'ਤੇ ਜਿਵੇਂ ਜੰਗ ਹੀ ਛਿੜ ਗਈ ਸੀ। ਦੋਵਾਂ ਨੂੰ ਕਈ ਵਾਰ ਇਕ-ਦੂਜੇ 'ਤੇ ਦੋਸ਼ ਲਾਉਂਦੇ ਹੋਏ ਦੇਖਿਆ ਗਿਆ। ਹਾਲ ਹੀ 'ਚ 'ਰੌਕੀ ਔਰ ਰਾਨੀ ਕੀ ਪ੍ਰੇਮ ਕਹਾਨੀ' ਦੇ ਰਿਲੀਜ਼ਿੰਗ ਸਮੇਂ ਵੀ ਕੰਗਨਾ ਨੇ ਕਰਨ ਜੌਹਰ 'ਤੇ ਬਾਕਸ ਆਫਿਸ ਖਰੀਦਣ ਤੱਕ ਦਾ ਦੋਸ਼ ਲਗਾ ਦਿੱਤਾ ਸੀ, ਉਸ ਨੇ ਕਰਨ ਜੌਹਰ ਨੂੰ ਰਿਟਾਇਰ ਹੋਣ ਦੀ ਵੀ ਮੰਗ ਕੀਤੀ ਸੀ। ਉਹ ਕਰਨ ਜੌਹਰ 'ਤੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦਾ ਜ਼ਿੰਮੇਦਾਰ ਹੋਣ ਦਾ ਦੋਸ਼ ਵੀ ਲਾ ਚੁੱਕੀ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network