ਜੂਹੀ ਚਾਵਲਾ ਨੇ ਜੈ ਮਹਿਤਾ ਦੇ ਨਾਲ ਗ੍ਰੈਂਡ ਵੈਡਿੰਗ ਕਰਨ ਤੋਂ ਕਰ ਦਿੱਤਾ ਸੀ ਇਨਕਾਰ, ਆਪਣੇ ਵਿਆਹ ‘ਤੇ ਦੁਖੀ ਸੀ ਅਦਾਕਾਰਾ, ਜਾਣੋ ਕੀ ਸੀ ਵਜ੍ਹਾ

ਹਰ ਕੁੜੀ ਨੇ ਆਪਣੇ ਵਿਆਹ ਨੂੰ ਲੈ ਕੇ ਕੁਝ ਸੁਫ਼ਨੇ ਸੰਜੋਏ ਹੁੰਦੇ ਹਨ । ਪਰ ਉਹ ਆਮ ਕੁੜੀ ਹੋਵੇ ਜਾਂ ਫਿਰ ਖ਼ਾਸ । ਪਰ ਜਦੋਂ ਕਿਸੇ ਅਭਿਨੇਤਰੀ ਦੀ ਗੱਲ ਆਉਂਦੀ ਹੈ ਤਾਂ ਹਰ ਕਿਸੇ ਦੇ ਦਿਲ ‘ਚ ਇਹੀ ਖਿਆਲ ਆਉਂਦਾ ਹੈ ਕਿ ਹੀਰੋਇਨ ਇਹ ਤਾਂ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਾਏਗੀ। ਪਰ ਜੂਹੀ ਚਾਵਲਾ ਦੇ ਵਿਆਹ ‘ਚ ਅਜਿਹਾ ਕੁਝ ਨਹੀਂ ਸੀ।

Reported by: PTC Punjabi Desk | Edited by: Shaminder  |  July 04th 2024 03:38 PM |  Updated: July 04th 2024 03:38 PM

ਜੂਹੀ ਚਾਵਲਾ ਨੇ ਜੈ ਮਹਿਤਾ ਦੇ ਨਾਲ ਗ੍ਰੈਂਡ ਵੈਡਿੰਗ ਕਰਨ ਤੋਂ ਕਰ ਦਿੱਤਾ ਸੀ ਇਨਕਾਰ, ਆਪਣੇ ਵਿਆਹ ‘ਤੇ ਦੁਖੀ ਸੀ ਅਦਾਕਾਰਾ, ਜਾਣੋ ਕੀ ਸੀ ਵਜ੍ਹਾ

ਹਰ ਕੁੜੀ ਨੇ ਆਪਣੇ ਵਿਆਹ ਨੂੰ ਲੈ ਕੇ ਕੁਝ ਸੁਫ਼ਨੇ ਸੰਜੋਏ ਹੁੰਦੇ ਹਨ । ਪਰ ਉਹ ਆਮ ਕੁੜੀ ਹੋਵੇ ਜਾਂ ਫਿਰ ਖ਼ਾਸ । ਪਰ ਜਦੋਂ ਕਿਸੇ ਅਭਿਨੇਤਰੀ ਦੀ ਗੱਲ ਆਉਂਦੀ ਹੈ ਤਾਂ ਹਰ ਕਿਸੇ ਦੇ ਦਿਲ ‘ਚ ਇਹੀ ਖਿਆਲ ਆਉਂਦਾ ਹੈ ਕਿ ਹੀਰੋਇਨ ਇਹ ਤਾਂ ਸ਼ਾਹੀ ਅੰਦਾਜ਼ ‘ਚ ਵਿਆਹ ਕਰਵਾਏਗੀ। ਪਰ ਜੂਹੀ ਚਾਵਲਾ (Juhi Chawla) ਦੇ ਵਿਆਹ ‘ਚ ਅਜਿਹਾ ਕੁਝ ਨਹੀਂ ਸੀ। ਉਸ ਨੇ ਬਹੁਤ ਹੀ ਸਾਦਗੀ ਦੇ ਨਾਲ ਵਿਆਹ ਕਰਵਾਇਆ ਸੀ ਅਤੇ ਵਿਆਹ ਤੋਂ ਠੀਕ ਪਹਿਲਾਂ ਆਪਣੀ ਸੱਸ ਨੂੰ ਕਹਿ ਕੇ ਦੋ ਹਜ਼ਾਰ ਲੋਕਾਂ ਨੂੰ ਸੱਦਾ ਭੇਜਣ ਦੇ ਫੈਸਲੇ ਨੂੰ ਬਦਲਵਾ ਦਿੱਤਾ ਸੀ । 

ਹੋਰ ਪੜ੍ਹੋ : ਭਾਰਤ ਵਾਪਸ ਆਉਣ ‘ਤੇ ਅਰਸ਼ਦੀਪ ਨੇ ਮਾਪਿਆਂ ਦੇ ਨਾਲ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ

ਜੂਹੀ ਚਾਵਲਾ ਨੇ ਸਾਂਝਾ ਕੀਤਾ ਕਿੱਸਾ

 ਜੂਹੀ ਚਾਵਲਾ ਨੇ ਆਪਣੇ ਵਿਆਹ ਦੇ ਬਾਰੇ ਇਸ ਕਿੱਸੇ ਨੂੰ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ‘ਉਸ ਦਾ ਵਿਆਹ ਸ਼ਾਹੀ ਅੰਦਾਜ਼ ‘ਚ ਹੋਣਾ ਸੀ । ਦੋ ਹਜ਼ਾਰ ਲੋਕਾਂ ਨੂੰ ਸੱਦਾ ਵੀ ਭੇਜਿਆ ਗਿਆ ਸੀ।ਪਰ ਉਹ ਇਸ ਜਸ਼ਨ ਦੇ ਲਈ ਤਿਆਰ ਨਹੀਂ ਸੀ ਕਿਉਂੁਕਿ ਉਹ ਅੰਦਰੋਂ ਖੁਦ ਨੂੰ ਟੁੱਟਿਆ ਮਹਿਸੂਸ ਕਰ ਰਹੀ ਸੀ। ਜੂਹੀ ਚਾਵਲਾ ਨੇ ਕਿਹਾ ਕਿ ਇੱਕ ਸਾਲ ਪਹਿਲਾਂ ਹੀ ਮੇਰੀ ਮਾਂ ਦਾ ਦਿਹਾਂਤ ਹੋ ਗਿਆ ਸੀ ਅਤੇ ਮਾਂ ਨੂੰ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ ਸੀ ।

ਉਸ ਵੇਲੇ ਮੈਂ ਕਈ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੀ ਹੋਈ ਸੀ। ਜਿਸ ਤੋਂ ਬਾਅਦ ਮੇਰਾ ਮਨ ਬਿਲਕੁਲ ਵੀ ਇਸ ਗ੍ਰੈਂਡ ਵੈਡਿੰਗ ਦੇ ਲਈ ਨਹੀਂ ਸੀ ਮੰਨ ਰਿਹਾ ਅਤੇ ਮੈਂ ਆਪਣੀ ਸੱਸ ਦੇ ਨਾਲ ਇਸ ਬਾਰੇ ਗੱਲ ਕੀਤੀ ਤਾਂ ਉਹ ਇਸ ਦੇ ਲਈ ਰਾਜ਼ੀ ਹੋ ਗਏ ਅਤੇ ਦੋ ਹਜ਼ਾਰ ਲੋਕਾਂ ਦੀ ਬਜਾਏ ੮੦-੯੦ ਲੋਕਾਂ ਦੀ ਮੌਜੂਦਗੀ ‘ਚ ਉਹ ਵਿਆਹ ਦੇ ਬੰਧਨ ‘ਚ ਬੱਝੀ ਸੀ। 

 

 

 

 

- PTC PUNJABI


Popular Posts