ਰੁਪਿੰਦਰ ਰੂਪੀ ਨੇ ਜੂਹੀ ਚਾਵਲਾ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਫ਼ਿਲਮ ‘ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ’ ਦੀਆਂ ਯਾਦਾਂ ਨੂੰ ਕੀਤਾ ਤਾਜ਼ਾ

ਰੁਪਿੰਦਰ ਰੂਪੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਓਲਡ ਇਜ਼ ਗੋਲਡ ਮੈਮੋਰੀਜ਼, ਸਿਸਟਰਸ ਲਵ’। ਰੁਪਿੰਦਰ ਰੂਪੀ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ ।

Written by  Shaminder   |  July 25th 2023 02:32 PM  |  Updated: July 25th 2023 02:32 PM

ਰੁਪਿੰਦਰ ਰੂਪੀ ਨੇ ਜੂਹੀ ਚਾਵਲਾ ਦੇ ਨਾਲ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਫ਼ਿਲਮ ‘ਵਾਰਿਸ ਸ਼ਾਹ, ਇਸ਼ਕ ਦਾ ਵਾਰਿਸ’ ਦੀਆਂ ਯਾਦਾਂ ਨੂੰ ਕੀਤਾ ਤਾਜ਼ਾ

ਰੁਪਿੰਦਰ ਰੂਪੀ (Rupinder Rupi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ‘ਓਲਡ ਇਜ਼ ਗੋਲਡ ਮੈਮੋਰੀਜ਼, ਸਿਸਟਰਸ ਲਵ’। ਰੁਪਿੰਦਰ ਰੂਪੀ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਵੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਇਹ ਫ਼ਿਲਮ ਵਾਰਿਸ ਸ਼ਾਹ: ਇਸ਼ਕ ਦਾ ਵਾਰਿਸ ਦੇ ਸੈੱਟ ਦੇ ਦੌਰਾਨ ਦੀ ਹੈ ।

ਹੋਰ ਪੜ੍ਹੋ  :  ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜਾ ‘ਤੇ ਅਧਾਰਿਤ ਫ਼ਿਲਮ ‘ਪੰਜਾਬ 95’ ਦੀ ਪਹਿਲੀ ਝਲਕ ਕੀਤੀ ਸਾਂਝੀ

ਰੁਪਿੰਦਰ ਰੂਪੀ ਨੇ ਇਸ ਫ਼ਿਲਮ ‘ਚ ਜੂਹੀ ਚਾਵਲਾ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ ਅਤੇ ਇਸ ਫ਼ਿਲਮ ‘ਚ ਸਤਵੰਤ ਕੌਰ ਵੀ ਨਜ਼ਰ ਆਏ ਸਨ । ਗੁਰਦਾਸ ਮਾਨ ਅਤੇ ਜੂਹੀ ਚਾਵਲਾ ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸਨ । ਇਸ ਤੋਂ ਇਲਾਵਾ ਫ਼ਿਲਮ ‘ਚ ਦਿਵਿਆ ਦੱਤਾ ਵੀ ਦਿਖਾਈ ਦਿੱਤੇ ਸਨ ਜੋ ਕਿ ਸ਼ੱਬੋ ਦੇ ਕਿਰਦਾਰ ‘ਚ ਦਿਖਾਈ ਦਿੱਤੇ ਸਨ  ।

ਇਸ ਫ਼ਿਲਮ ਨੂੰ ਉਸ ਵੇਲੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਜੂਹੀ ਚਾਵਲਾ ਨੇ ਭਾਗ ਭਰੀ ਦਾ ਕਿਰਦਾਰ ਨਿਭਾਇਆ ਸੀ ।ਦੱਸ ਦਈਏ ਕਿ ਇਹ ਫ਼ਿਲਮ ਆਸਕਰ ਦੇ ਲਈ ਵੀ ਨੌਮੀਨੇਟ ਹੋਈ ਸੀ । 

ਰੁਪਿੰਦਰ ਰੂਪੀ ਨੇ ਦਿੱਤੀਆਂ ਕਈ ਹਿੱਟ ਫ਼ਿਲਮਾਂ 

ਰੁਪਿੰਦਰ ਰੂਪੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਹਾਲ ਹੀ ‘ਚ ਹੀ ਅਦਾਕਾਰਾ ‘ਗੋਡੇ ਗੋਡੇ ਚਾਅ’ ਅਤੇ ‘ਕੈਰੀ ਆਨ ਜੱਟਾ ੩’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ਹੋਰ ਵੀ ਅਣਗਿਣਤ ਫ਼ਿਲਮਾਂ ‘ਚ ਉਹ ਨਜ਼ਰ ਾਂ ਚੁੱਕੇ ਹਨ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network