ਫ਼ਿਲਮ ‘ਬਾਰਬੀ’ ਨੂੰ ਵੇਖ ਕੇ ਗੁੱਸੇ ‘ਚ ਆਈ ਜੂਹੀ ਪਰਮਾਰ, ਅਦਾਕਾਰਾ ਨੇ ਦਿੱਤੀ ਦਰਸ਼ਕਾਂ ਨੂੰ ਸਲਾਹ
ਬੀਤੀ 21 ਜੁਲਾਈ ਨੂੰ ਮਾਰਗੋਟ ਰੌਬੀ ਅਤੇ ਰਿਆਨ ਗੋਸਲਿੰਗ ਸਟਾਰਰ ਫ਼ਿਲਮ ‘ਬਾਰਬੀ’ ਰਿਲੀਜ਼ ਹੋਈ । ਦਰਸ਼ਕਾਂ ‘ਚ ਇਸ ਫ਼ਿਲਮ ਨੂੰ ਲੈ ਕੇ ਐਕਸਾਈਟਮੈਂਟ ਬਹੁਤ ਜ਼ਿਆਦਾ ਸੀ । ਵੱਡੀ ਗਿਣਤੀ ‘ਚ ਲੋਕ ਇਸ ਫ਼ਿਲਮ ਨੂੰ ਵੇਖਣ ਦੇ ਲਈ ਪਹੁੰਚੇ ।‘ਬਾਰਬੀ’ (Barbie)ਦੀ ਦੁਨੀਆ ਨੂੰ ਦਰਸਾਉਂਦੀ ਇਸ ਫ਼ਿਲਮ ਨੇ ਭਾਰਤ ‘ਚ ਵੀ ਧੂਮ ਮਚਾਈ ਹੋਈ ਹੈ । ਪਰ ਅਦਾਕਾਰਾ ਜੂਹੀ ਪਰਮਾਰ ਇਸ ਫ਼ਿਲਮ ਨੂੰ ਵੇਖ ਕੇ ਕੁਝ ਜ਼ਿਆਦਾ ਖੁਸ਼ ਨਜ਼ਰ ਨਹੀਂ ਆਈ । ਉਸ ਨੇ ਇਸ ਫ਼ਿਲਮ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਹੈ । ਆਓ ਜਾਣਦੇ ਹਾਂ ਇਸ ਫ਼ਿਲਮ ਨੂੰ ਲੈ ਕੇ ਅਦਾਕਾਰਾ ਦਾ ਕੀ ਕਹਿਣਾ ਹੈ ।
10 ਸਾਲ ਦੀ ਧੀ ਦੇ ਨਾਲ ਫ਼ਿਲਮ ਵੇਖਣ ਪਹੁੰਚੀ ਜੂਹੀ ਪਰਮਾਰ
ਜੂਹੀ ਪਰਮਾਰ ਦਾ ਕਹਿਣਾ ਹੈ ਕਿ ਇਸ ਫ਼ਿਲਮ ਨੇ ਉਸ ਨੂੰ ਨਿਰਾਸ਼ ਕੀਤਾ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਇੱਕ ਖ਼ਾਸ ਸਲਾਹ ਵੀ ਦਿੱਤੀ ਹੈ । ਉਸ ਨੇ ਬੱਚਿਆਂ ਦੇ ਮਾਪਿਆਂ ਲਈ ਲਿਖਿਆ ਹੈ ‘ਅੱਜ ਮੈਂ ਜੋ ਵੀ ਸ਼ੇਅਰ ਕਰ ਰਹੀ ਹੈ ਉਸ ਦੇ ਨਾਲ ਕਈ ਲੋਕ ਪ੍ਰੇਸ਼ਾਨ ਵੀ ਹੋ ਸਕਦੇ ਹਨ। ਮੈਂ ਇਹ ਨੋਟ ਇਸ ਲਈ ਸਾਂਝਾ ਕਰ ਰਹੀ ਹਾਂ ਤਾਂ ਕਿ ਬੱਚਿਆਂ ਦੇ ਮਾਪੇ ਮੈਨੂੰ ਗਲਤ ਨਾ ਸਮਝ ਲੈਣ।
ਕਿਉਂਕਿ ਜੋ ਗਲਤੀ ਮੈਂ ਕੀਤੀ ਹੈ ਉਹ ਤੁਸੀਂ ਨਾ ਕਰਿਓ’।ਅਦਾਕਾਰਾ ਨੇ ਅੱਗੇ ਕਿਹਾ ‘ਡੀਅਰ ਬਾਰਬੀ, ਮੈਂ ਆਪਣੀ ਗਲਤੀ ਮੰਨ ਕੇ ਸ਼ੁਰੂਆਤ ਕਰ ਰਹੀ ਹਾਂ। ਮੈਂ ਆਪਣੀ 10 ਸਾਲ ਦੀ ਬੇਟੀ ਸਮਾਇਰਾ ਨੂੰ ਤੁਹਾਡੀ ਫਿਲਮ ਦਿਖਾਉਣ ਗਈ ਸੀ।
ਇਸ ਫਿਲਮ ਵਿੱਚ ਕੋਈ ਸਹੀ ਭਾਸ਼ਾ ਨਹੀਂ ਸੀ ਅਤੇ ਇਤਰਾਜ਼ਯੋਗ ਸੀਨ ਵੀ ਸਨ। ਆਖਿਰ ਵਿੱਚ ਪ੍ਰੇਸ਼ਾਨ ਹੋ ਕੇ ਮੈਂ ਇਹ ਸੋਚ ਕੇ ਬਾਹਰ ਆ ਗਈ ਕਿ ਮੈਂ ਆਪਣੀ ਧੀ ਨੂੰ ਕੀ ਦਿਖਾਇਆ ਹੈ’।ਜੂਹੀ ਪਰਮਾਰ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੀ ਖੂਬ ਰਿਐਕਸ਼ਨ ਆ ਰਹੇ ਹਨ ।
- PTC PUNJABI