Chandramukhi 2 ਤੋਂ ਕੰਗਨਾ ਰਣੌਤ ਦਾ ਫਰਸਟ ਲੁੱਕ ਆਇਆ ਸਾਹਮਣੇ, ਫੈਨਜ਼ ਨੇ ਰੱਜ ਕੇ ਕੀਤੀ ਤਾਰੀਫ

ਕੰਗਨਾ ਰਣੌਤ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਫਿਲਮ ਚੰਦਰਮੁਖੀ 2 ਦੀ ਕੰਗਨਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ। ਇਸ ਪੋਸਟਰ 'ਚ ਕੰਗਨਾ ਕਿਸੇ ਰਾਣੀ ਤੋਂ ਘੱਟ ਨਹੀਂ ਲੱਗ ਰਹੀ ਹੈ।

Written by  Pushp Raj   |  August 06th 2023 02:23 PM  |  Updated: August 06th 2023 02:23 PM

Chandramukhi 2 ਤੋਂ ਕੰਗਨਾ ਰਣੌਤ ਦਾ ਫਰਸਟ ਲੁੱਕ ਆਇਆ ਸਾਹਮਣੇ, ਫੈਨਜ਼ ਨੇ ਰੱਜ ਕੇ ਕੀਤੀ ਤਾਰੀਫ

Kangana Ranaut's first look Chandramukhi 2 : ਬਾਲੀਵੁੱਡ ਦੀ ਪੰਗਾ ਗਰਲ ਕੰਗਨਾ ਰਣੌਤ ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੀ ਹੈ। ਕੰਗਨਾ ਦੀ ਬਿਆਨਬਾਜ਼ੀ ਤੋਂ ਹਰ ਕੋਈ ਜਾਣੂ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਕੰਗਨਾ ਰਣੌਤ ਇਕ ਦਮਦਾਰ ਅਭਿਨੇਤਰੀ ਹੈ। ਉਨ੍ਹਾਂ ਨੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਨਾਲ ਹੀ ਹੁਣ ਕੰਗਨਾ ਦੇ ਪ੍ਰਸ਼ੰਸਕਾਂ ਨੂੰ ਇੱਕ ਸਰਪ੍ਰਾਈਜ਼ ਮਿਲਿਆ ਹੈ। ਕੰਗਨਾ ਰਣੌਤ ਜਲਦ ਹੀ 'ਚੰਦਰਮੁਖੀ 2' 'ਚ ਨਜ਼ਰ ਆਵੇਗੀ।

ਇਸ ਫਿਲਮ ਤੋਂ ਸਾਊਥ ਐਕਟਰ ਰਾਘਵ ਲਾਰੈਂਸ ਦਾ ਫਰਸਟ ਲੁੱਕ ਕਾਫੀ ਸਮਾਂ ਪਹਿਲਾਂ ਸਾਹਮਣੇ ਆਇਆ ਹੈ, ਜਿਸ ਨਾਲ ਕੰਗਨਾ ਪਹਿਲੀ ਵਾਰ ਸਕ੍ਰੀਨ ਸ਼ੇਅਰ ਕਰੇਗੀ। ਇਸ ਦੇ ਨਾਲ ਹੀ ਹੁਣ ਇਸ ਫਿਲਮ ਤੋਂ ਕੰਗਨਾ ਰਣੌਤ ਦਾ ਫਰਸਟ ਲੁੱਕ ਵੀ ਸਾਹਮਣੇ ਆਇਆ ਹੈ। ਫਿਲਮ 'ਚ ਕੰਗਨਾ ਸ਼ਾਹੀ ਅੰਦਾਜ਼ 'ਚ ਨਜ਼ਰ ਆਵੇਗੀ। ਫਿਲਮ ਦੇ ਪੋਸਟਰ ਨੇ ਖੁਦ ਇਸ ਦਾ ਵਿਚਾਰ ਦਿੱਤਾ ਹੈ।

ਕੰਗਨਾ ਨੇ ਸ਼ੇਅਰ ਕੀਤੀ ਹੈ ਪਹਿਲੀ ਲੁੱਕ 

ਦਰਅਸਲ ਕੰਗਨਾ ਰਣੌਤ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਨਾਲ ਜੁੜੀ ਆਪਣੀ ਪਹਿਲੀ ਲੁੱਕ ਸ਼ੇਅਰ ਕੀਤੀ ਹੈ। ਇਸ ਪੋਸਟਰ 'ਚ ਕੰਗਨਾ ਦਾ ਰਾਣੀ ਦਾ ਅਵਤਾਰ ਕਾਫੀ ਆਕਰਸ਼ਕ ਹੈ।

ਅਦਾਕਾਰਾ ਨੇ ਭਾਰੀ ਹਰੇ ਰੰਗ ਦਾ ਪਹਿਰਾਵਾ ਪਾਇਆ ਹੋਇਆ ਹੈ। ਉਸ ਨੇ ਭਾਰੀ ਗਹਿਣੇ ਪਾਏ ਹੋਏ ਹਨ, ਜਿਸ 'ਚ ਕੰਗਨਾ ਰਣੌਤ ਬੇਹੱਦ ਖੂਬਸੂਰਤ ਲੱਗ ਰਹੀ ਹੈ। ਕੰਗਨਾ ਰਣੌਤ ਨੇ ਇਸ ਪੋਸਟਰ ਦੇ ਨਾਲ ਲਿਖਿਆ, 'ਸੁੰਦਰਤਾ ਅਤੇ ਆਸਣ ਜੋ ਸਾਡਾ ਧਿਆਨ ਖਿੱਚਦੇ ਹਨ। ਚੰਦਰਮੁਖੀ 2 ਤੋਂ ਚੰਦਰਮੁਖੀ ਦੇ ਰੂਪ ਵਿੱਚ ਕੰਗਨਾ ਰਣੌਤ ਦੀ ਈਰਖਾ ਭਰੀ, ਪ੍ਰਭਾਵਸ਼ਾਲੀ ਅਤੇ ਸ਼ਾਨਦਾਰ ਪਹਿਲੀ ਝਲਕ ਪੇਸ਼ ਕਰਨਾ। ਇਸ ਦੇ ਨਾਲ ਹੀ ਕੰਗਨਾ ਰਣੌਤ ਨੇ ਦੱਸਿਆ ਕਿ ਇਹ ਫਿਲਮ ਗਣੇਸ਼ ਚਤੁਰਥੀ ਦੇ ਮੌਕੇ 'ਤੇ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

ਪ੍ਰਸ਼ੰਸਕਾਂ ਨੂੰ ਕੰਗਨਾ ਦਾ ਲੁੱਕ ਕਾਫੀ ਪਸੰਦ ਆਇਆ

ਚੰਦਰਮੁਖੀ 2 ਦੀ ਕੰਗਨਾ ਰਣੌਤ ਦੇ ਇਸ ਲੁੱਕ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ। ਕਈ ਲੋਕਾਂ ਨੇ ਕਮੈਂਟ ਸੈਕਸ਼ਨ 'ਚ ਲਿਖਿਆ ਹੈ ਕਿ ਕੰਗਨਾ ਇਸ ਰੋਲ ਨਾਲ ਇਨਸਾਫ ਕਰਨ ਜਾ ਰਹੀ ਹੈ। ਇਸ ਯੂਜ਼ਰ ਨੇ ਕੰਗਨਾ ਨੂੰ ਦੇਵੀ ਦਾ ਟੈਗ ਦਿੱਤਾ ਹੈ।

ਹੋਰ ਪੜ੍ਹੋ: Bipasha Basu: ਬਿਪਾਸ਼ਾ ਬਾਸੂ ਦੀ ਧੀ ਦੇ ਦਿਲ ‘ਚ ਸੀ ਦੋ ਛੇਦ, ਅਦਾਕਾਰਾ ਨੇ ਵੀਡੀਓ ਸਾਂਝੀ ਕਰ ਬਿਆਨ ਕੀਤਾ ਦਰਦ ਕਿੰਝ ਤਿੰਨ ਮਹੀਨਿਆਂ ਦੀ ਦੇਵੀ ਨੇ ਲੜੀ ਜ਼ਿੰਦਗੀ ਦੀ ਲੜਾਈ 

ਪਹਿਲਾ ਭਾਗ ਰਿਲੀਜ਼ ਹੋ ਚੁੱਕਾ ਹੈ

ਤੁਹਾਨੂੰ ਦੱਸ ਦੇਈਏ ਕਿ ਫਿਲਮ ਚੰਦਰਮੁਖੀ 2 ਤੋਂ ਪਹਿਲਾਂ ਮੇਕਰਸ ਦੁਆਰਾ ਕੰਗਨਾ ਰਣੌਤ ਦੀ ਇੱਕ ਝਲਕ ਦਿਖਾਈ ਗਈ ਸੀ, ਜਿਸ ਵਿੱਚ ਸਿਰਫ ਕੰਗਨਾ ਦੀਆਂ ਅੱਖਾਂ ਦਿਖਾਈਆਂ ਗਈਆਂ ਸਨ। ਕੰਗਨਾ ਅਤੇ ਰਾਘਵ ਲਾਰੇਂਸ ਦੀ ਇਹ ਫਿਲਮ ਪੰਜ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਹੈ। ਇਸ ਫਿਲਮ ਦਾ ਪਹਿਲਾ ਭਾਗ ਸਾਲ 2005 ਵਿੱਚ ਰਿਲੀਜ਼ ਹੋਇਆ ਸੀ। ਇਸ ਫਿਲਮ ਵਿੱਚ ਰਜਨੀਕਾਂਤ ਅਤੇ ਜਯੋਤਿਕਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਪੀ ਵਾਸੂ ਨੇ ਫਿਲਮ ਦਾ ਨਿਰਦੇਸ਼ਨ ਕੀਤਾ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network