Kapil Sharma: ਕਪਿਲ ਸ਼ਰਮਾ ਨੇ ਪੀਐਮ ਮੋਦੀ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਉਣ ਦਾ ਦਿੱਤਾ ਸੱਦਾ! PM ਤੋਂ ਮਿਲਿਆ ਇਹ ਜਵਾਬ, ਪੜ੍ਹੋ ਪੂਰੀ ਖ਼ਬਰ

ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਜ਼ਵੀਗਾਟੋ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਕਪਿਲ ਨੇ ਇੱਕ ਇੰਟਰਵਿਊ ਵਿੱਚ ਪੀਐਮ ਮੋਦੀ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਨੇ ਪੀਐਮ ਮੋਦੀ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਉਣ ਦਾ ਸੱਦਾ ਦਿੱਤਾ ਸੀ।

Written by  Pushp Raj   |  March 14th 2023 05:50 PM  |  Updated: March 14th 2023 05:50 PM

Kapil Sharma: ਕਪਿਲ ਸ਼ਰਮਾ ਨੇ ਪੀਐਮ ਮੋਦੀ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਉਣ ਦਾ ਦਿੱਤਾ ਸੱਦਾ! PM ਤੋਂ ਮਿਲਿਆ ਇਹ ਜਵਾਬ, ਪੜ੍ਹੋ ਪੂਰੀ ਖ਼ਬਰ

Kapil Sharma invited PM Modi: ਬਾਲੀਵੁੱਡ ਦੇ ਕਾਮੇਡੀ ਕਿੰਗ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਜ਼ਵੀਗਾਟੋ' ਨੂੰ ਲੈ ਕੇ ਚਰਚਾ 'ਚ ਹਨ। ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਲਈ ਤਿਆਰ ਹੈ। ਹਾਲ ਹੀ ਵਿੱਚ ਕਪਿਲ ਨੇ ਇੱਕ ਇੰਟਰਵਿਊ ਵਿੱਚ ਪੀਐਮ ਮੋਦੀ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਉਨ੍ਹਾਂ ਨੇ ਪੀਐਮ ਮੋਦੀ ਨੂੰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਆਉਣ ਦਾ ਸੱਦਾ ਦਿੱਤਾ ਸੀ, ਇਸ 'ਤੇ ਉਨ੍ਹਾਂ ਨੂੰ ਪੀਐਮ ਵੱਲੋਂ ਕੀ ਜਵਾਬ ਮਿਲਿਆ ਆਓ ਜਾਣਦੇ ਹਾਂ। 

ਫ਼ਿਲਮ 'ਜ਼ਵੀਗਾਟੋ' ਬਾਰੇ ਗੱਲ ਕਰੀਏ ਤਾਂ ਕਪਿਲ ਸ਼ਰਮਾ ਇਸ ਫ਼ਿਲਮ 'ਚ ਇੱਕ ਫੂ਼ਡ ਡਿਲੀਵਰੀ ਬੁਆਏ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਬਹੁਤ ਮਸ਼ਹੂਰ ਹੈ। ਇਸ ਸ਼ੋਅ 'ਚ ਹੁਣ ਤੱਕ ਬਾਲੀਵੁੱਡ ਸਣੇ ਕਈ ਪਾਲੀਵੁੱਡ ਤੇ ਹੋਰਨਾਂ ਕਈ ਸਿਤਾਰੇ ਸ਼ਿਰਕਤ ਕਰ ਚੁੱਕੇ ਹਨ। ਪਰ ਕੀ ਕਪਿਲ ਸ਼ਰਮਾ ਨੇ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ੋਅ 'ਤੇ ਆਉਣ ਲਈ ਸੱਦਾ ਦਿੱਤਾ ਹੈ? ਕਪਿਲ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੌਰਾਨ ਇਸ ਗੱਲ ਦਾ ਖੁਲਾਸਾ ਕੀਤਾ ਅਤੇ ਪੀਐਮ ਦੀ ਪ੍ਰਤੀਕਿਰਿਆ ਵੀ ਦੱਸੀ।

ਇੱਕ ਨਿੱਜੀ ਮੀਡੀਆ ਹਾਊਸ ਨਾਲ ਗੱਲਬਾਤ ਕਰਦੇ ਹੋਏ ਕਪਿਲ ਸ਼ਰਮਾ ਨੇ ਇਹ ਖੁਲਾਸਾ ਕੀਤਾ, ਕਿ ਵੱਡੀ ਗਿਣਤੀ ਵਿੱਚ ਸੈਲਬਸ ਉਨ੍ਹਾਂ ਦੇ ਸ਼ੋਅ ਵਿੱਚ ਸ਼ਾਮਿਲ ਹੋਣ ਆਉਂਦੇ ਹਨ ਉਨ੍ਹਾਂ ਨੇ ਦੱਸਿਆ ਕਿ ਉਹ ਪੀਐਮ ਮੋਦੀ ਨੂੰ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਹੋਸਟ ਕਰਨਾ ਪਸੰਦ ਕਰਨਗੇ। ਕਪਿਲ ਨੇ ਕਿਹਾ, 'ਜਦੋਂ ਮੈਂ ਪ੍ਰਧਾਨ ਮੰਤਰੀ ਨੂੰ ਨਿੱਜੀ ਤੌਰ 'ਤੇ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਸਰ, ਤੁਸੀਂ ਸਾਡੇ ਸ਼ੋਅ 'ਤੇ ਵੀ ਆਓਗੇ। ਉਨ੍ਹਾਂ ਨੇ ਮੈਨੂੰ ਨਾਂਹ ਨਹੀਂ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮੇਰੇ ਵਿਰੋਧੀ ਬਹੁਤ ਕਾਮੇਡੀ ਕਰ ਰਹੇ ਹਨ, ਫਿਰ ਕਦੇ ਆਵਾਂਗੇ। ਕਪਿਲ ਨੇ ਕਿਹਾ ਕਿ ਜੇਕਰ ਉਹ ਸਾਡੇ ਸ਼ੋਅ 'ਚ ਬਤੌਰ ਮਹਿਮਾਨ ਆਉਂਦੇ ਹਨ ਤਾਂ ਅਸੀਂ ਖ਼ੁਦ ਨੂੰ ਖੁਸ਼ਕਿਸਮਤ ਸਮਝਾਂਗੇ।'

ਹੋਰ ਪੜ੍ਹੋ: Karan Aujla: ਸਿੱਧੂ ਮੂਸੇਵਾਲਾ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਕਰਨ ਔਜਲਾ, ਕਿਹਾ- ਸਿੱਧੂ ਮੌਤ ਤੋਂ ਪਹਿਲਾਂ ਸੁਲਝਾਉਣਾ ਚਾਹੁੰਦੇ ਸੀ ਵਿਵਾਦ 

ਦੱਸ ਦਈਏ ਕਿ ਕਪਿਲ ਸ਼ਰਮਾ ਸਣੇ ਉਨ੍ਹਾਂ ਦੀ ਪੂਰੀ ਟੀਮ ਇਸ ਫ਼ਿਲਮ ਨੂੰ ਲੈ ਕੇ ਬੇਹੱਦ ਉਤਸ਼ਾਹਿਤ ਹੈ। ਫੈਨਜ਼ ਵੱਲੋਂ ਵੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲਿਆ ਸੀ। ਦਰਸ਼ਕ ਕਪਿਲ ਦੀ ਇਸ ਫ਼ਿਲਮ ਨੂੰ ਵੇਖਣ ਲਈ ਬਹੁਤ ਉਤਸ਼ਾਹਿਤ ਹਨ। ਇਹ ਫ਼ਿਲਮ 17 ਮਾਰਚ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network