ਕਰਨ ਜੌਹਰ ਤੇ ਅਰਜੁਨ ਕਪੂਰ ਨੇ ਵਰੁਣ ਧਵਨ ਤੇ ਨਤਾਸ਼ਾ ਨੂੰ ਮਾਪੇ ਬਨਣ 'ਤੇ ਦਿੱਤੀ ਵਧਾਈ, ਲਿਖਿਆ ਖਾਸ ਸੰਦੇਸ਼

ਬਾਲੀਵੁੱਡ ਦੇ ਮਸ਼ਹੂਰ ਕਪਲ ਵਰੁਣ ਧਵਨ ਤੇ ਨਤਾਸ਼ਾ ਹਾਲ ਹੀ ਵਿੱਚ ਮਾਪੇ ਬਣੇ ਹਨ। ਨਵੇਂ ਮਾਪੇ ਬਣੇ ਇਸ ਜੋੜੇ ਨੂੰ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲਬਸ ਵੀ ਵਧਾਈ ਦੇ ਰਹੇ ਹਨ। ਹਾਲ ਹੀ 'ਚ ਕਰਨ ਜੌਹਰ ਤੇ ਅਰਜੁਨ ਕਪੂਰ ਨੇ ਵਧਾਈ ਦਿੱਤੀ ਹੈ।

Written by  Pushp Raj   |  June 04th 2024 04:56 PM  |  Updated: June 04th 2024 04:56 PM

ਕਰਨ ਜੌਹਰ ਤੇ ਅਰਜੁਨ ਕਪੂਰ ਨੇ ਵਰੁਣ ਧਵਨ ਤੇ ਨਤਾਸ਼ਾ ਨੂੰ ਮਾਪੇ ਬਨਣ 'ਤੇ ਦਿੱਤੀ ਵਧਾਈ, ਲਿਖਿਆ ਖਾਸ ਸੰਦੇਸ਼

Karan Johar, Arjun Kapoor Congratulate Varun Dhawan : ਬਾਲੀਵੁੱਡ ਦੇ ਮਸ਼ਹੂਰ ਕਪਲ ਵਰੁਣ ਧਵਨ ਤੇ ਨਤਾਸ਼ਾ ਹਾਲ ਹੀ ਵਿੱਚ ਮਾਪੇ ਬਣੇ ਹਨ। ਨਵੇਂ ਮਾਪੇ ਬਣੇ ਇਸ ਜੋੜੇ ਨੂੰ ਫੈਨਜ਼ ਦੇ ਨਾਲ-ਨਾਲ ਬਾਲੀਵੁੱਡ ਸੈਲਬਸ ਵੀ ਵਧਾਈ ਦੇ ਰਹੇ ਹਨ। ਹਾਲ ਹੀ 'ਚ ਕਰਨ ਜੌਹਰ ਤੇ ਅਰਜੁਨ ਕਪੂਰ ਨੇ ਵਧਾਈ ਦਿੱਤੀ ਹੈ। 

ਵਰੁਣ ਧਵਨ ਤੇ ਨਤਾਸ਼ਾ ਦਲਾਲ ਹਾਲ ਹੀ ਵਿੱਚ ਨਿੱਕੀ ਜਿਹੀ ਧੀ ਦੇ ਮਾਪੇ ਬਣ ਗਏ ਹਨ। ਉਨ੍ਹਾਂ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਫੈਨਜ਼ ਤੇ ਕਈ ਬਾਲੀਵੁੱਡ ਸੈਲਬਸ ਇਸ ਨਵੇਂ ਮਾਪੇ ਬਣੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ। 

ਕਰਨ ਜੌਹਰ ਨੇ ਦਿੱਤੀ ਵਧਾਈ 

ਕਰਨ ਜੌਹਰ ਨੇ ਆਪਣੇ ਇੰਸਟਾ ਸਟੋਰੀ ਰਾਹੀਂ ਵਰੁਣ ਧਵਨ ਤੇ ਨਤਾਸ਼ਾ ਨੂੰ ਵਧਾਈ ਦਿੰਦੇ ਹੋਏ ਖਾਸ ਸੰਦੇਸ਼ ਲਿਖਿਆ। ਕਰਨ ਜੌਹਰ ਨੇ ਲਿਖਿਆ , 'ਮਾਈ ਬੇਬੀ ਹੈਡ ਆ ਬੇਬੀ ਗਰਲ ! ਆਈ ਐਮ ਓਵਰ ਦਿ ਮੂਨ। ਨਵੇਂ ਮਾਤਾ ਪਿਤਾ ਬਣੇ ਵਰੁਣ ਤੇ ਨਤਾਸ਼ਾ ਨੂੰ ਵਧਾਈ। ਲਵ ਯੂ। '

ਅਰਜੁਨ ਕਪੂਰ ਨੇ ਵੀ ਦਿੱਤੀ ਵਧਾਈ 

ਵਰੁਣ ਧਵਨ ਦੇ ਨਜ਼ਦੀਕੀ ਦੋਸਤ ਅਰਜੁਨ ਕਪੂਰ ਨੇ ਵੀ ਉਨ੍ਹਾਂ ਨੂੰ ਪਿਤਾ ਬਨਣ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੀ ਬੇਬੀ ਗਰਲ ਦਾ ਸਵਾਗਤ ਕੀਤਾ ਹੈ। ਅਰਜੁਨ ਕਪੂਰ ਨੇ ਲਿਖਿਆ, 'ਬੇਬੀ ਜੌਨ ਹੈਡ ਅ ਬੇਬੀ, ਪਾਪਾ ਨੰਬਰ 1 ਕਾਸਟਿੰਗ ਇਜ਼ ਨਾਓ ਲਾਕਡ ਫਾਈਨਲੀ Congratulations ਨਤਾਸ਼ਾ ਤੇ ਵਰੁਣ ਨਿਆਰਾ, ਅਭੀਰ ਅਤੇ ਜੋਏ ਹੈਵ ਅ ਸਿਸਟਰ। '

ਹੋਰ ਪੜ੍ਹੋ : ਗਾਇਕ ਸਿੰਗਾ ਨੇ ਸਿਰ ਉੱਤੇ ਸਜਾਈ ਦਸਤਾਰ, ਫੈਨਜ਼ ਨੂੰ ਪਸੰਦ ਆ ਰਹੀਆਂ ਨੇ ਅਦਾਕਾਰ ਦੀਆਂ ਨਵੀਆਂ ਤਸਵੀਰਾਂ

ਦੱਸ ਦਈਏ ਕਿ ਵਰੁਣ ਧਵਨ ਦੀ ਪਤਨੀ ਨੇ ਬੀਤੇ ਦਿਨੀਂ ਧੀ ਨੂੰ ਜਨਮ ਦਿੱਤਾ ਹੈ। ਜਿਸ ਦੇ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਪੱਬਾ ਭਾਰ ਹੈ। ਧਵਨ ਪਰਿਵਾਰ ਵੱਲੋਂ ਪੈਪਾਰਾਜ਼ੀਸ ਨੂੰ ਮਿਠਾਈਆਂ ਵੰਡੀਆਂ ਗਈਆਂ ਹਨ। ਜਿਸ ਦੀਆਂ ਤਸਵੀਰਾਂ ਤੇ ਵੀਡੀਓ ਕਾਫੀ ਵਾਇਰਲ ਹੋ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network