ਕਰਿਸ਼ਮਾ ਤੰਨਾ ਦੇ ਪਤੀ ਵਰੁਣ ਬੰਗੇਰਾ ਤੇ ਸਮੀਰ ਕੋਚਰ ਨਾਲ ਹੋਈ ਧੋਖਾਧੜੀ, ਬਿਲਡਰ ਨੇ ਕੀਤੀ ਕਰੋੜਾਂ ਰੁਪਏ ਦੀ ਠੱਗੀ
Karishma Husband Duped News: ਟੀਵੀ ਦੇ ਮਸ਼ਹੂਰ ਅਦਾਕਾਰ ਸਮੀਰ ਕੋਚਰ ਤੇ ਮਸ਼ਹੂਰ ਅਦਾਕਾਰਾ ਕਰਿਸ਼ਮਾ ਤੰਨਾ ਦੇ ਪਤੀ ਵਰੁਣ ਬੰਗੇਰਾ ਨਾਲ ਕੋਰੋੜਾਂ ਰੁਪਏ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਇਸ ਮਾਮਲੇ 'ਚ ਐਫਆਈਆਰ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਠੱਗੀ ਇੱਕ ਬਿਲਡਰ ਵੱਲੋਂ ਕੀਤੇ ਜਾਣ ਦੀ ਗੱਲ ਸਾਹਮਣੇ ਆਈ ਹੈ, ਆਓ ਜਾਣਦੇ ਹਾਂ ਕਿ ਹੈ ਪੂਰਾ ਮਾਮਲਾ।
ਇੱਕ ਪੁਲਸ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਚਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਪ੍ਰਨੀਤ ਨਾਥ ਅਤੇ ਉਸ ਦੀ ਪਤਨੀ ਅਮੀਸ਼ਾ ਨਾਥ ਵਿਰੁੱਧ ਅੰਧੇਰੀ ਥਾਣੇ 'ਚ ਧਾਰਾ 120 (ਬੀ) (ਸਾਜ਼ਿਸ਼), 409 (ਭਰੋਸਾ ਦੀ ਉਲੰਘਣਾ) ਅਤੇ 420 (ਧੋਖਾਧੜੀ) ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮਾਂ ਨੇ ਫਲੈਟ ਦੇ ਬਹਾਨੇ ਇੱਕ ਕਰੋੜ ਰੁਪਏ ਤੋਂ ਵੱਧ ਦੀ ਠੱਗੀ ਮਾਰੀ ਹੈ।
ਕਰਿਸ਼ਮਾ ਤੰਨਾ ਦੇ ਪਤੀ ਨੇ ਦਰਜ ਕਰਵਾਇਆ ਕੇਸ
ਸ਼ਿਕਾਇਤ ਮੁਤਾਬਕ ਨਾਥ ਜੋੜਾ ਉਪਨਗਰ ਬਾਂਦਰਾ (ਪੱਛਮੀ) ਦੇ ਪਾਲੀ ਪਿੰਡ 'ਚ ਚਾਰ ਮੰਜ਼ਿਲਾ ਇਮਾਰਤ ਬਣਾ ਰਿਹਾ ਸੀ। ਸਮੀਰ ਕੋਚਰ ਨੇ ਬਿਲਡਰ ਨਾਲ 1.95 ਕਰੋੜ ਰੁਪਏ 'ਚ ਫਲੈਟ ਖਰੀਦਣ ਦਾ ਸਮਝੌਤਾ ਕੀਤਾ ਅਤੇ 58.5 ਲੱਖ ਰੁਪਏ ਦਾ ਭੁਗਤਾਨ ਕੀਤਾ, ਜਦੋਂਕਿ ਕਰਿਸ਼ਮਾ ਤੰਨਾ ਦੇ ਪਤੀ ਵਰੁਣ ਬੰਗੇਰਾ ਨੇ 90 ਲੱਖ ਰੁਪਏ 'ਚ ਫਲੈਟ ਖਰੀਦਣ ਦਾ ਫੈਸਲਾ ਕੀਤਾ ਅਤੇ 44.66 ਲੱਖ ਰੁਪਏ ਦੀ ਬੁਕਿੰਗ ਰਕਮ ਅਦਾ ਕੀਤੀ।
ਕਿਵੇਂ ਹੋਈ ਕੋਰੋੜਾਂ ਰੁਪਏ ਦੀ ਠੱਗੀ
ਜੂਨ 2022 ਵਿੱਚ, ਪ੍ਰਨੀਤ ਨਾਥ ਨੇ ਕਥਿਤ ਤੌਰ 'ਤੇ ਵਟਸਐਪ ਸੰਦੇਸ਼ਾਂ ਰਾਹੀਂ ਕੋਚਰ ਅਤੇ ਬੰਗੇਰਾ ਨੂੰ ਭਰੋਸਾ ਦਿੱਤਾ ਸੀ ਕਿ ਨਿਰਮਾਣ ਤਿੰਨ ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਇੱਕ ਸਾਲ ਬੀਤ ਗਿਆ ਅਤੇ 23 ਜੂਨ, 2023 ਨੂੰ, ਨਾਥ ਨੇ ਕਥਿਤ ਤੌਰ 'ਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਫਲੈਟ ਨਹੀਂ ਵੇਚਣਾ ਚਾਹੁੰਦਾ ਤੇ ਉਹ ਅਡਵਾਂਸ ਬੁਕਿੰਗ ਦੀ ਰਕਮ ਵਾਪਸ ਕਰ ਦੇਵੇਗਾ।
ਕੋਚਰ ਅਤੇ ਬੰਗੇਰਾ ਨੂੰ ਫਿਰ ਪਤਾ ਲੱਗਾ ਕਿ ਫਲੈਟ ਇੱਕ ਹੋਰ ਐਮਓਯੂ ਰਾਹੀਂ ਸਾਚੇਤ ਪਾਂਡੇ ਨੂੰ ਵੇਚੇ ਗਏ ਸਨ। ਕੋਚਰ ਨੇ ਮੰਗਲਵਾਰ ਨੂੰ ਅੰਧੇਰੀ ਪੁਲਿਸ ਸਟੇਸ਼ਨ ਪਹੁੰਚ ਕੇ ਪ੍ਰਨੀਤ ਨਾਥ ਅਤੇ ਉਸ ਦੀ ਪਤਨੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਦਾਅਵਾ ਕੀਤਾ ਕਿ ਬਿਲਡਰ ਨੇ ਤੈਅ ਕੀਤੇ ਗਏ ਸੌਦੇ ਮੁਤਾਬਕ ਫਲੈਟ ਉਨ੍ਹਾਂ ਨੂੰ ਵੇਚ ਕੇ ਧੋਖਾਧੜੀ ਕੀਤੀ ਹੈ ਤੇ ਬੁਕਿੰਗ ਦੀ ਰਕਮ ਵੀ ਵਾਪਸ ਨਹੀਂ ਕੀਤੀ ਗਈ ਹੈ।
ਹੋਰ ਪੜ੍ਹੋ: ਸਰਗੁਨ ਮਹਿਤਾ ਨੇ ਸਾਂਝੀ ਕੀਤੀ ਨਵੀਂ ਵੀਡੀਓ, ਇਸ ਗੀਤ 'ਤੇ ਡਾਂਸ ਕਰਦੀ ਨਜ਼ਰ ਆਈ ਅਦਾਕਾਰਾ
26 ਜੁਲਾਈ ਨੂੰ ਜਸਟਿਸ ਕਮਲ ਖਾਟਾ ਨੇ ਇੱਕ ਰੋਕ ਦਾ ਹੁਕਮ ਜਾਰੀ ਕੀਤਾ, ਜਿਸ ਵਿੱਚ ਨਾਥ ਨੂੰ ਫਲੈਟ ਕਿਸੇ ਤੀਜੀ ਧਿਰ ਨੂੰ ਵੇਚਣ ਤੋਂ ਰੋਕਿਆ ਗਿਆ। ਨਾਥ ਨੇ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਫੈਸਲੇ ਦਾ ਵਿਰੋਧ ਕੀਤਾ, ਪਰ 5 ਅਕਤੂਬਰ ਨੂੰ ਚੀਫ਼ ਜਸਟਿਸ ਡੀਕੇ ਉਪਾਧਿਆਏ ਦੀ ਅਗਵਾਈ ਵਾਲੇ ਬੈਂਚ ਨੇ ਸਿੰਗਲ ਜੱਜ ਦੇ ਹੁਕਮ ਨੂੰ ਪਲਟਣ ਤੋਂ ਇਨਕਾਰ ਕਰ ਦਿੱਤਾ, ਜਿਸ ਨਾਲ ਨਾਥ ਨੂੰ ਵਿਵਾਦਿਤ ਫਲੈਟ ਦੀ ਮਲਕੀਅਤ ਤਬਦੀਲ ਕਰਨ ਤੋਂ ਰੋਕਿਆ ਗਿਆ ਹੈ।
- PTC PUNJABI