ਕੈਟਰੀਨਾ ਕੈਫ ਨੇ ਸਹੁਰੇ ਸ਼ਾਮ ਕੌਸ਼ਲ ਨੂੰ ਜਨਮ ਦਿਨ ਦੀ ਦਿੱੱਤੀ ਵਧਾਈ, ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ
ਕੈਟਰੀਨਾ ਕੈਫ ਨੇ ਆਪਣੇ ਸਹੁਰੇ ਸ਼ਾਮ ਕੌਸ਼ਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।
ਕੈਟਰੀਨਾ ਕੈਫ ਨੇ ਸਹੁਰੇ ਸ਼ਾਮ ਕੌਸ਼ਲ ਨੂੰ ਜਨਮ ਦਿਨ ਦੀ ਦਿੱੱਤੀ ਵਧਾਈ, ਪਰਿਵਾਰ ਦੇ ਨਾਲ ਖੂਬਸੂਰਤ ਤਸਵੀਰ ਕੀਤੀ ਸਾਂਝੀ
ਕੈਟਰੀਨਾ ਕੈਫ (Katrina Kaif)ਨੇ ਆਪਣੇ ਸਹੁਰੇ ਸ਼ਾਮ ਕੌਸ਼ਲ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਜਿਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।ਕੈਟਰੀਨਾ ਕੈਫ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ‘ਹੈਪੀ ਬਰਥਡੇ ਪਾਪਾ’ ।
ਹੋਰ ਪੜ੍ਹੋ : ਕ੍ਰਿਕੇਟਰ ਸ਼ੁਭਮਨ ਗਿੱਲ ਦੀ 77 ਨੰਬਰ ਵਾਲੀ ਜਰਸੀ ਹੈ ਖ਼ਾਸ, ਇਸ ਵਜ੍ਹਾ ਕਰਕੇ ਇਹ ਜਰਸੀ ਪਾ ਕੇ ਮੈਦਾਨ ’ਚ ਉੱਤਰਦਾ ਹੈ ਸ਼ੁਭਮਨ ਗਿੱਲ
ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕੈਟਰੀਨਾ ਕੈਫ ਦੇ ਨਾਲ ਵਿੱਕੀ ਕੌਸ਼ਲ ਉਨ੍ਹਾਂ ਦਾ ਭਰਾ, ਪਿਤਾ ਅਤੇ ਮਾਂ ਵੀ ਨਜ਼ਰ ਆ ਰਹੇ ਹਨ । ਤਸਵੀਰ ‘ਚ ਸ਼ਾਮ ਕੌਸ਼ਲ ਕੇਕ ਕੱਟਦੇ ਹੋਏ ਦਿਖਾਈ ਦੇ ਰਹੇ ਹਨ ।
ਕੈਟਰੀਨਾ ਕੈਫ ਦਾ ਵਰਕ ਫ੍ਰੰਟ
ਕੈਟਰੀਨਾ ਕੈਫ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਇਨ੍ਹੀਂ ਦਿਨੀਂ ਉਹ ਫ਼ਿਲਮ ਟਾਈਗਰ-੩ ਨੂੰ ਲੈ ਕੇ ਚਰਚਾ ‘ਚ ਹੈ ਜੋ ਕਿ ਤੇਲਗੂ, ਤਮਿਲ ਅਤੇ ਹਿੰਦੀ ਭਾਸ਼ਾ ‘ਚ ਰਿਲੀਜ਼ ਹੋਈ ਹੈ । ਇਸ ਤੋਂ ਇਲਾਵਾ ਕੈਟਰੀਨਾ ਕੈਫ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣ ਵਾਲੀ ਹੈ ।ਜਿਸ ‘ਚ ਉਨ੍ਹਾਂ ਦੀ ਫ਼ਿਲਮ ‘ਮੈਰੀ ਕ੍ਰਿਸਮਸ’ ਵੀ ਸ਼ਾਮਿਲ ਹੈ । ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ।

ਕੈਟਰੀਨਾ ਕੈਫ ਦੀ ਨਿੱਜੀ ਜ਼ਿੰਦਗੀ
ਕੈਟਰੀਨਾ ਕੈਫ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਦਾਕਾਰ ਵਿੱਕੀ ਕੌਸ਼ਲ ਦੇ ਨਾਲ ਵਿਆਹ ਕਰਵਾਇਆ ਹੈ । ਵਿੱਕੀ ਕੌਸ਼ਲ ਪੰਜਾਬੀ ਮੂਲ ਦੇ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ । ਉਨ੍ਹਾਂ ਦੇ ਪਿਤਾ ਜੀ ਦਾ ਸਬੰਧ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਨਾਲ ਹੈ ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
