Trending:
ਇਰਫਾਨ ਖ਼ਾਨ ਨੇ ਆਪਣੀ ਜਾਨ ‘ਤੇ ਖੇਡ ‘ਚ ਦੋਸਤ ਦੀ ਬਚਾਈ ਸੀ ਜਾਨ, ਜਾਣੋ ਕਿੱਸਾ
ਮਰਹੂਮ ਅਦਾਕਾਰ ਇਰਫਾਨ ਖ਼ਾਨ (Irrfan Khan) ਦਾ ਬੀਤੇ ਦਿਨ ਜਨਮ ਦਿਨ ਸੀ। ਇਸ ਮੌਕੇ ‘ਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਵੀ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ । ਅੱਜ ਅਸੀਂ ਤੁਹਾਨੂੰ ਇਰਫਾਨ ਖ਼ਾਨ ਦੇ ਨਾਲ ਜੁੜਿਆ ਇੱਕ ਕਿੱਸਾ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਇਰਫਾਨ ਖ਼ਾਨ ਜਿੱਥੇ ਇੱਕ ਵਧੀਆ ਅਦਾਕਾਰ ਸਨ, ਉੱਥੇ ਹੀ ਇੱਕ ਵਧੀਆ ਇਨਸਾਨ ਵੀ ਸਨ ।
/ptc-punjabi/media/media_files/Wvkf3ODrOqPhDJU9SmKg.jpg)
ਹੋਰ ਪੜ੍ਹੋ : ਜੈਨੀ ਜੌਹਲ ਸਾਗ ਬਣਾਉਂਦੀ ਆਈ ਨਜ਼ਰ, ਗਾਇਕਾ ਨੇ ਸਾਂਝਾ ਕੀਤਾ ਵੀਡੀਓ
ਬਾਲੀਵੁੱਡ ਅਦਾਕਾਰ (Bollywood Actor)ਇਰਫਾਨ ਖ਼ਾਨ ਯਾਰਾਂ ਦੇ ਯਾਰ ਸਨ।ਉਹ ਪਰਦੇ ‘ਤੇ ਤਾਂ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਦੇ ਨਜ਼ਰ ਆਉਂਦੇ ਸਨ । ਇਸ ਦੇ ਨਾਲ ਹੀ ਅਸਲ ਜ਼ਿੰਦਗੀ ‘ਚ ਵੀ ਉਹ ਹੀਰੋ ਸਨ । ਦੋਸਤਾਂ ਦੇ ਲਈ ਉਹ ਆਪਣੀ ਜਾਨ ‘ਤੇ ਵੀ ਖੇਡ ਜਾਂਦੇ ਸਨ ।ਇੱਕ ਇੰਟਰਵਿਊ ‘ਚ ਉਨ੍ਹਾਂ ਨੇ ਆਪਣੇ ਜਿਗਰੀ ਯਾਰ ਦੇ ਨਾਲ ਸਬੰਧਤ ਕਿੱਸਾ ਸਾਂਝਾ ਕਰਦਿਆਂ ਹੋਇਆਂ ਦੱਸਿਆ ਸੀ ਕਿ ਇੱਕ ਵਾਰ ਉਹ ਆਪਣੇ ਪੱਕੇ ਯਾਰ ਆਈਪੀਐੱਸ ਅਫਸਰ ਹੈਦਰ ਅਲੀ ਜੈਦੀ ਦੀ ਜਾਨ ਬਚਾਈ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਉਹ ਆਪਣੇ ਬਚਪਨ ਦੇ ਦੋਸਤਾਂ ਦੇ ਨਾਲ ਮਿਲ ਕੇ ਰਿਹਾ ਕਰਦੇ ਸਨ ।ਸਕੂਲ ਸਮੇਂ ਦੇ ਇਸ ਦੋਸਤ ਦਾ ਸਾਥ ਕਾਲਜ ਸਮੇਂ ਤੱਕ ਉਨ੍ਹਾਂ ਦੇ ਨਾਲ ਰਿਹਾ ।
/ptc-punjabi/media/media_files/hTrgtN0zLRVIo72E59Ab.jpg)
ਕਾਲਜ ਸਮੇਂ ਦੇ ਦੌਰਾਨ ਹੀ ਇਰਫ਼ਾਨ ਦੇ ਨਾਲ ਜਦੋਂ ਹੈਦਰ ਕਾਲਜ ਤੋਂ ਵਾਪਸ ਪਰਤ ਰਹੇ ਸਨ ਤਾਂ ਰਸਤੇ ‘ਚ ਉਨ੍ਹਾਂ ਨੂੰ ਬਿਜਲੀ ਦਾ ਕਰੰਟ ਲੱਗ ਗਿਆ।ਉਹ ਤੜਫ ਰਿਹਾ ਸੀ, ਪਰ ਕੋਈ ਵੀ ਉਨ੍ਹਾਂ ਦੀ ਮਦਦ ਦੇ ਲਈ ਅੱਗੇ ਨਹੀਂ ਆਇਆ ।ਅਜਿਹੇ ‘ਚ ਇਰਫਾਨ ਨੇ ਕਿਸੇ ਤਰ੍ਹਾਂ ਆਪਣੀ ਜਾਨ ‘ਤੇ ਖੇਡ ਕੇ ਦੋਸਤ ਹੈਦਰ ਦੀ ਜਾਨ ਬਚਾਈ ਸੀ।
ਇਰਫਾਨ ਖ਼ਾਨ ਦੀ ਇੱਛਾ ਜੋ ਰਹੀ ਅਧੂਰੀ ਜਿਉਂਦੇ ਜੀਅ ਇਨਸਾਨ ਕਈ ਸੁਫ਼ਨੇ ਵੇਖਦਾ ਹੈ। ਪਰ ਕਈ ਅਜਿਹੇ ਸੁਫ਼ਨੇ ਵੀ ਹੁੰਦੇ ਹਨ ਜੋ ਹਮੇਸ਼ਾ ਦੇ ਲਈ ਅਧੂਰੇ ਰਹਿ ਜਾਂਦੇ ਹਨ । ਕਿਉਂਕਿ ਇਨਸਾਨ ਨੂੰ ਆਪਣੀ ਮੌਤ ਦਾ ਅਹਿਸਾਸ ਨਹੀਂ ਹੁੰਦਾ। ਇਰਫਾਨ ਖ਼ਾਨ ਆਪਣੀ ਮਾਂ ਨੂੰ ਨੋਟਾਂ ਦੇ ਨਾਲ ਭਰਿਆ ਬੈਗ ਦੇਣਾ ਚਾਹੁੰਦੇ ਸਨ । ਪਰ ਅਫਸੋਸ ਉਨ੍ਹਾਂ ਦੀ ਇਹ ਇੱਛਾ ਅਧੂਰੀ ਰਹਿ ਗਈ । ਕਿਉਂਕਿ ਜਿਸ ਸਮੇਂ ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋਇਆ । ਉਸ ਵੇਲੇ ਅਦਾਕਾਰ ਵਿਦੇਸ਼ ‘ਚ ਮੌਜੂਦ ਸਨ ਅਤੇ ਆਪਣੀ ਮਾਂ ਦੇ ਅੰਤਿਮ ਦਰਸ਼ਨ ਵੀ ਉਹ ਨਹੀਂ ਸੀ ਕਰ ਸਕੇ । ਜਿਸ ਕਾਰਨ ਮਾਂ ਨੂੰ ਨੋਟਾਂ ਨਾਲ ਭਰਿਆ ਬੈਗ ਦੇਣ ਦੀ ਇੱਛਾ ਹਮੇਸ਼ਾ ਦੇ ਲਈ ਅਧੂਰੀ ਹੀ ਰਹਿ ਗਈ । ਜਿਸ ਨੂੰ ਕਦੇ ਚਾਹੁੰਦੇ ਹੋਏ ਵੀ ਉਹ ਪੂਰੀ ਨਹੀਂ ਸੀ ਕਰ ਸਕੇ।
-