ਜਾਣੋ ਕੌਣ ਹੈ ਰੈਪਰ ਸਕਾਈ ਵਰਮਾ? ਮਿਊਜ਼ਿਕ ਦੀ ਦੁਨੀਆ ‘ਚ ਕਰ ਰਿਹਾ ਹੈ ਕਮਾਲ ਦਾ ਕੰਮ

ਉਹ ਆਪਣੇ ਪ੍ਰਸ਼ੰਸਕਾਂ ਵਿੱਚ ਆਪਣੇ ਸਟੇਜੀ ਨਾਮ ਸਕਾਈ ਵਰਮਾ ਨਾਲ ਜਾਣਿਆ ਜਾਂਦਾ ਹੈ। ਆਕਾਸ਼ ਦੀ ਉਮਰ 23 ਸਾਲ ਹੈ ਅਤੇ ਉਹ ਗਾਜ਼ੀਆਬਾਦ ਦੇ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧ ਰੱਖਦਾ ਹੈ। 20 ਸਾਲ ਦੀ ਉਮਰ ਵਿੱਚ, ਆਕਾਸ਼ ਵਰਮਾ ਨੇ ਰੈਪਿੰਗ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ।

Written by  Entertainment Desk   |  March 15th 2023 05:23 PM  |  Updated: March 15th 2023 05:39 PM

ਜਾਣੋ ਕੌਣ ਹੈ ਰੈਪਰ ਸਕਾਈ ਵਰਮਾ? ਮਿਊਜ਼ਿਕ ਦੀ ਦੁਨੀਆ ‘ਚ ਕਰ ਰਿਹਾ ਹੈ ਕਮਾਲ ਦਾ ਕੰਮ

Rapper Sky Verma: ਰੈਪਰ ਸਕਾਈ ਵਰਮਾ ਉਰਫ ਸ਼ੁਭਮ ਵਰਮਾ ਸੰਗੀਤ ਜਗਤ ਵਿੱਚ ਇੱਕ ਉੱਭਰਦਾ ਹੋਇਆ ਇੱਕ ਸਿਤਾਰਾ ਹੈ। ਬਿਨਾਂ ਕਿਸੇ ਗੌਡਫਾਦਰ ਜਾਂ ਕਿਸੇ ਮਦਦ ਦੇ, ਉਹ ਇੰਡਸਟਰੀ ਵਿੱਚ ਆਪਣਾ ਨਾਮ ਬਣਾਉਣ ਲਈ ਸਖਤ ਮਿਹਨਤ ਕਰ ਰਿਹਾ ਹੈ। ਉਹ ਆਪਣੇ ਪ੍ਰਸ਼ੰਸਕਾਂ ਵਿੱਚ ਆਪਣੇ ਸਟੇਜੀ ਨਾਮ ਸਕਾਈ ਵਰਮਾ ਨਾਲ ਜਾਣਿਆ ਜਾਂਦਾ ਹੈ। ਆਕਾਸ਼ ਦੀ ਉਮਰ 23 ਸਾਲ ਹੈ ਅਤੇ ਉਹ ਗਾਜ਼ੀਆਬਾਦ ਦੇ ਇੱਕ ਮੱਧ ਵਰਗ ਪਰਿਵਾਰ ਨਾਲ ਸਬੰਧ ਰੱਖਦਾ ਹੈ। 20 ਸਾਲ ਦੀ ਉਮਰ ਵਿੱਚ, ਆਕਾਸ਼ ਵਰਮਾ ਨੇ ਰੈਪਿੰਗ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਦਾ ਫੈਸਲਾ ਕੀਤਾ। 

ਸ਼ੁਭਮ ਵਰਮਾ ਉਰਫ਼ ਰੈਪ ਕਲਾਕਾਰ ਸਕਾਈ ਵਰਮਾ ਨੇ ਹੁਣ ਤੱਕ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ। ਪਰ ਆਪਣੀ ਮਿਹਨਤ ਸਦਕਾ ਆਕਾਸ਼ ਨੇ ਇਨ੍ਹਾਂ ਰੁਕਾਵਟਾਂ ਦਾ ਸਾਹਮਣਾ ਕੀਤਾ ਤੇ ਆਪਣੇ ਸੁਫ਼ਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਉਹ ਚੰਗਾ ਕੰਮ ਕਰਨ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਜਾਣਦਾ ਹੈ ਕਿ ਉਸ ਦੀਆਂ ਸਾਰੀਆਂ ਕੋਸ਼ਿਸ਼ਾਂ ਦਾ ਫਲ ਇੱਕ ਦਿਨ ਜ਼ਰੂਰ ਮਿਲੇਗਾ।

ਰੈਪਰ ਦੇ ਤੌਰ 'ਤੇ ਆਕਾਸ਼ ਵਰਮਾ ਨੇ ਖੁਦ ਕਈ ਟਰੈਕ ਰਿਲੀਜ਼ ਕੀਤੇ ਹਨ। ਉਸ ਦੇ ਗੀਤ ਸਪੋਟੀਫਾਈ ਅਤੇ ਯੂਟਿਊਬ 'ਤੇ ਉਪਲਬਧ ਹਨ। ਹਾਲ ਹੀ 'ਚ ਉਸ ਦੇ ਇੱਕ ਵੀਡੀਓ ਨੂੰ 11 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਉਸ ਦੇ ਰੈਪ ਨੂੰ ਮਿਲੇ ਭਰਵੇਂ ਹੁੰਗਾਰੇ ਨੂੰ ਦੇਖ ਕੇ ਸਕਾਈ ਦੀ ਖੁਸ਼ੀ ਸੱਤਵੇਂ ਆਸਮਾਨ ਉੱਤੇ ਪਹੁੰਚੀ ਹੋਈ ਹੈ। ਯੂਜ਼ਰਸ ਉਸਦੇ ਰੈਪ ਉੱਤੇ ਜੰਮ ਕੇ ਰੀਲਾਂ ਬਣਾ ਰਹੇ ਹਨ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network