Kriti Sanon: ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ 'ਮਿਮੀ' ਅਦਾਕਾਰਾ ਦੇ ਮਾਪਿਆਂ ਨੇ ਆਪਣੀ ਧੀ ਨੂੰ ਦਿੱਤਾ ਖੂਬ ਪਿਆਰ, ਦੇਖੋ ਫੋਟੋ

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਅਵਾਰਡ ਲੈਣ ਤੋਂ ਬਾਅਦ ਕ੍ਰਿਤੀ (Kriti Sanon receives best actor award) ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਸਨਮਾਨ ਸਮਾਰੋਹ ਵਿੱਚ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਕ੍ਰਿਤੀ ਨੇ ਆਪਣੀ ਮਾਂ ਅਤੇ ਪਿਤਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

Written by  Pushp Raj   |  October 18th 2023 06:24 PM  |  Updated: October 18th 2023 06:24 PM

Kriti Sanon: ਨੈਸ਼ਨਲ ਫਿਲਮ ਅਵਾਰਡ ਪ੍ਰਾਪਤ ਕਰਨ ਤੋਂ ਬਾਅਦ 'ਮਿਮੀ' ਅਦਾਕਾਰਾ ਦੇ ਮਾਪਿਆਂ ਨੇ ਆਪਣੀ ਧੀ ਨੂੰ ਦਿੱਤਾ ਖੂਬ ਪਿਆਰ, ਦੇਖੋ ਫੋਟੋ

69th National Film Awards: ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੇ ਆਪਣੇ ਮਾਤਾ-ਪਿਤਾ ਨਾਲ ਰਾਸ਼ਟਰੀ ਫਿਲਮ ਅਵਾਰਡ ਜਿੱਤਣ ਦਾ ਜਸ਼ਨ ਮਨਾਇਆ ਹੈ। ਸਮਾਰੋਹ ਤੋਂ ਬਾਅਦ ਮਿਮੀ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਮਾਤਾ-ਪਿਤਾ ਨਾਲ ਮਨਮੋਹਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਅਵਾਰਡ ਲੈਣ ਤੋਂ ਬਾਅਦ ਕ੍ਰਿਤੀ (Kriti Sanon receives best actor award) ਨੇ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ ਸਨਮਾਨ ਸਮਾਰੋਹ ਵਿੱਚ ਉਸ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਕ੍ਰਿਤੀ ਨੇ ਆਪਣੀ ਮਾਂ ਅਤੇ ਪਿਤਾ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। 

ਇੱਕ ਤਸਵੀਰ 'ਚ ਉਹ ਆਪਣੇ ਮਾਤਾ-ਪਿਤਾ ਦੀ ਗੋਦ 'ਚ ਬੈਠ ਕੇ ਆਪਣਾ ਮੈਡਲ ਅਤੇ ਸਰਟੀਫਿਕੇਟ ਦਿਖਾਉਂਦੀ ਨਜ਼ਰ ਆ ਰਹੀ ਹੈ। ਉਸ ਨੇ ਲਿਖਿਆ, 'ਇਸ ਭਾਵਨਾ ਨੂੰ ਸ਼ਬਦਾਂ 'ਚ ਬਿਆਨ ਕਰਨਾ ਆਸਾਨ ਨਹੀਂ ਹੈ। ਅੱਜ ਦਾ ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਯਾਦਗਾਰੀ ਦਿਨਾਂ ਵਿੱਚੋਂ ਇੱਕ ਹੋਵੇਗਾ। ਮੈਂ ਆਪਣੀ ਭੈਣ ਨੂਪੁਰ ਸੈਨਨ ਨੂੰ ਬਹੁਤ ਮਿਸ ਕਰ ਰਹੀ ਹਾਂ।

ਫਿਲਮ ਮਿਮੀ  ਇੱਕ ਮੁਟਿਆਰ ਦੀ ਕਹਾਣੀ ਦੱਸਦੀ ਹੈ, ਜੋ ਅਦਾਕਾਰਾ ਬਨਣ ਦੇ ਆਪਣੇ ਸੁਫਨੇ ਨੂੰ ਪੂਰਾ ਕਰਨ ਲਈ ਪੈਸਿਆਂ ਦੀ ਲੋੜ ਵਾਸਤੇ ਇੱਕ ਵਿਦੇਸ਼ੀ ਜੋੜੇ ਲਈ ਸਰੋਗੇਟ ਮਾਂ ਬਣ ਜਾਂਦੀ ਹੈ, ਪਰ ਜਦੋਂ ਜੋੜੇ ਨੂੰ ਪਤਾ ਲੱਗਿਆ ਕਿ ਬੱਚਾ ਡਾਊਨ ਸਿੰਡਰੋਮ ਨਾਲ ਪੈਦਾ ਹੋਵੇਗਾ, ਤਾਂ ਉਹ ਪਿੱਛੇ ਹਟ ਜਾਂਦੇ ਹਨ। ਮਿਮੀ ਫਿਰ ਬੱਚੇ ਨੂੰ ਜਨਮ ਤੋਂ ਬਾਅਦ ਬਤੌਰ ਸਿੰਗਲ ਮਦਰ ਪਾਲਣ ਦਾ ਫੈਸਲਾ ਕਰਦੀ ਹੈ ਅਤੇ ਇਕੱਲੀ ਮਾਂ ਵਜੋਂ ਕਈ ਚੁਣੌਤੀਆਂ ਅਤੇ ਸਮਾਜਿਕ ਦਬਾਅ ਦਾ ਸਾਹਮਣਾ ਕਰਦੀ ਹੈ। ਇੱਕ ਮਾਂ ਦੇ ਰੂਪ ਵਿੱਚ ਉਸ ਦਾ ਸਫ਼ਰ ਤੇ ਪ੍ਰਤੀਕੂਲ ਹਾਲਾਤਾਂ ਦੇ ਬਾਵਜੂਦ ਆਪਣੇ ਬੱਚੇ ਦਾ ਸਮਰਥਨ ਕਰਨ ਲਈ ਉਸ ਦਾ ਸੰਘਰਸ਼ ਪ੍ਰੇਰਨਾਦਾਇਕ ਹੈ।

ਹੋਰ ਪੜ੍ਹੋ: ਜ਼ੀਨਤ ਅਮਾਨ ਨੇ ਕੀਤਾ ਹੈਰਾਨ ਕਰ ਦੇਣ ਵਾਲਾ ਖੁਲਾਸਾ, ਅਦਾਕਾਰਾ ਨੇ ਕਿਹਾ- 'ਮੈਂ ਉਧਾਰ 'ਤੇ ਕੱਪੜੇ ਤੇ ਲੋਨ 'ਤੇ ਗਹਿਣੇ ਖਰੀਦਦੀ ਹਾਂ..'

ਕ੍ਰਿਤੀ ਸੈਨਨ ਦੇ  ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਟਾਈਗਰ ਸ਼ਰਾਫ ਨਾਲ ਐਕਸ਼ਨ ਥ੍ਰਿਲਰ ਫਿਲਮ 'ਗਣਪਥ' ਵਿੱਚ ਨਜ਼ਰ ਆਵੇਗੀ। ਉਸ ਕੋਲ 'ਦਿ ਕਰੂ' ਅਤੇ 'ਦੋ ਪੱਤੀ' ਵੀ ਲਾਈਨਅਪ ਵਿੱਚ ਹਨ। 

- PTC PUNJABI

Popular Posts

LIVE CHANNELS
DOWNLOAD APP

© 2023 PTC Punjabi. All Rights Reserved.
Powered by PTC Network