ਕੇਆਰਕੇ ਕੇ ਸ਼ਹਿਨਾਜ਼ ਨੂੰ ਲੈ ਕੇ ਆਖੀ ਅਜਿਹੀ ਗੱਲ ਕਿ ਹੋਣ ਪੈ ਰਿਹਾ ਟ੍ਰੋਲ, ਜਾਣੋ ਅਦਾਕਾਰ ਨੇ ਅਜਿਹਾ ਕੀ ਕਿਹਾ ?

ਕੇਆਰਕੇ ਹਰ ਵਾਰ ਕਿਸੇ ਨਾ ਕਿਸੇ ਮੁੱਦੇ 'ਤੇ ਕਮੈਂਟ ਕਰਦੇ ਨਜ਼ਰ ਆਉਂਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਨਿਸ਼ਾਨੇ 'ਤੇ ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ ਹਨ। ਸ਼ਹਿਨਾਜ਼ ਅਤੇ ਨਵਾਜ਼ੂਦੀਨ ਦੇ ਨਵੇਂ ਵੀਡੀਓ ਗੀਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਆਰਕੇ ਨੇ ਟਵੀਟ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ।

Written by  Pushp Raj   |  July 11th 2023 01:29 PM  |  Updated: July 11th 2023 01:30 PM

ਕੇਆਰਕੇ ਕੇ ਸ਼ਹਿਨਾਜ਼ ਨੂੰ ਲੈ ਕੇ ਆਖੀ ਅਜਿਹੀ ਗੱਲ ਕਿ ਹੋਣ ਪੈ ਰਿਹਾ ਟ੍ਰੋਲ, ਜਾਣੋ ਅਦਾਕਾਰ ਨੇ ਅਜਿਹਾ ਕੀ ਕਿਹਾ ?

KRK Tweet On Yaar Ka Sataya Hua Hai: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਤੇ ਨਿਰਦੇਸ਼ਕ ਕਮਾਲ ਰਾਸ਼ਿਦ ਖ਼ਾਨ ਯਾਨੀ 'ਕੇਆਰਕੇ' ਅਕਸਰ ਆਪਣੇ ਟਵੀਟ ਤੇ ਵਿਵਾਦਿਤ ਬਿਆਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਆਪਣੇ ਵਿਵਾਦਿਤ ਟਵੀਟਸ ਦੇ ਚੱਲਦੇ ਹੀ ਹਾਲ ਵਿੱਚ ਉਹ ਜੇਲ੍ਹ ਵੀ ਜਾ ਚੁੱਕੇ ਹਨ। ਹੁਣ ਕੇਆਰਕੇ ਨੇ ਮੁੜ ਇੱਕ ਟਵੀਟ ਕੀਤਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਨੂੰ ਟ੍ਰੋਲ ਕੀਤਾ ਜਾ ਰਿਹਾ ਹੈ। 

ਦਰਅਸਲ ਕੇਆਰਕੇ ਨੇ ਹਾਲ ਹੀ 'ਚ ਸ਼ਹਿਨਾਜ਼ ਗਿੱਲ ਤੇ ਨਵਾਜ਼ੁਦੀਨ ਸਿੱਦਕੀ ਦੇ ਰਿਲੀਜ਼ ਹੋਏ ਗੀਤ, 'ਯਾਰ ਕਾ ਸਤਾਇਆ ਹੁਆ ਹੂੰ' ਨੂੰ ਲੈ ਕੇ ਇੱਕ ਟਵੀਟ ਕੀਤਾ ਸੀ। ਇਸ ਟਵੀਟ ਦੇ ਨਾਲ-ਨਾਲ ਕੇਆਰਕੇ ਨੇ ਅਦਾਕਾਰਾ ਸ਼ਹਿਨਾਜ਼ ਗਿੱਲ ਲਈ ਮਾੜੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ। 

ਕੇਆਰਕੇ ਨੇ ਸ਼ਹਿਨਾਜ਼ ਅਤੇ ਨਵਾਜ਼ੂਦੀਨ  ਦਾ  ਉਡਾਇਆ ਮਜ਼ਾਕ 

ਹਾਲਾਂਕਿ ਕੇਆਰਕੇ ਹਰ ਵਾਰ ਕਿਸੇ ਨਾ ਕਿਸੇ ਮੁੱਦੇ 'ਤੇ ਕਮੈਂਟ ਕਰਦੇ ਨਜ਼ਰ ਆਉਂਦੇ ਹਨ ਪਰ ਇਸ ਵਾਰ ਉਨ੍ਹਾਂ ਦੇ ਨਿਸ਼ਾਨੇ 'ਤੇ ਨਵਾਜ਼ੂਦੀਨ ਸਿੱਦੀਕੀ ਅਤੇ ਸ਼ਹਿਨਾਜ਼ ਗਿੱਲ ਹਨ। ਸ਼ਹਿਨਾਜ਼ ਅਤੇ ਨਵਾਜ਼ੂਦੀਨ ਦੇ ਨਵੇਂ ਵੀਡੀਓ ਗੀਤ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਆਰਕੇ ਨੇ ਟਵੀਟ ਕੀਤਾ, 'ਅੱਜ ਮੈਂ ਨਵਾਜ਼ੂਦੀਨ ਅਤੇ ਸ਼ਹਿਨਾਜ਼ ਗਿੱਲ ਦਾ ਗੀਤ ਦੇਖਿਆ। ਹੇ ਪਰਮੇਸ਼ਵਰ ਇਹ ਭਿਆਨਕ ਸੀ, ਨਵਾਜ਼ ਡਾਂਸ ਕਰ ਰਹੇ ਹਨ ਅਤੇ ਸ਼ਹਿਨਾਜ਼ ਅਭਿਨੇਤਰੀ ਘੱਟ ਅਤੇ ਛੀਛੋਰੀ ਜ਼ਿਆਦਾ ਲੱਗਦੀ ਹੈ। ਇਹ ਕੁੜੀ ਐਕਟਿੰਗ ਬਿਲਕੁਲ ਨਹੀਂ ਜਾਣਦੀ।

ਕੇਆਰਕੇ ਦੇ ਇਸ ਟਵੀਟ  ਨੂੰ ਪੜ੍ਹ ਕੇ ਜਾਪਦਾ ਹੈ ਕਿ ਉਨ੍ਹਾਂ ਨੂੰ ਇਹ ਗੀਤ ਜ਼ਿਆਦਾ ਪਸੰਦ ਨਹੀਂ ਆਇਆ। ਇਸ ਦੇ ਨਾਲ ਹੀ ਕੇਆਰਕੇ ਨੇ ਨਵਾਜ਼ੂਦੀਨ ਅਤੇ ਉਨ੍ਹਾਂ ਦੀ ਕੈਮਿਸਟਰੀ 'ਤੇ ਵੀ ਸਵਾਲ ਚੁੱਕੇ ਹਨ।

 ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਵਿਗੜੀ ਸਿਹਤ, ਮੈਡੀਕਲ ਕਾਲਜ ਹਸਪਤਾਲ ਫਰੀਦਕੋਟ 'ਚ ਦਾਖਲ

ਮਾੜੀ ਸ਼ਬਦਾਵਲੀ ਵਰਤਣ 'ਤੇ ਕੇਆਰਕੇ ਨੂੰ ਯੂਜ਼ਰਸ ਕਰ ਰਹੇ ਟ੍ਰੋਲ

ਕਮਾਲ ਆਰ ਖਾਨ ਦੇ ਇਸ ਟਵੀਟ 'ਤੇ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ। ਨਵਾਜ਼ ਅਤੇ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੇ ਕਮਾਲ ਆਰ ਖਾਨ 'ਤੇ ਜੰਮ ਕੇ ਭੜਾਸ ਕੱਢੀ। ਇਸ 'ਤੇ ਇੱਕ ਪ੍ਰਸ਼ੰਸਕ ਨੇ ਟਿੱਪਣੀ ਕੀਤੀ, 'ਸਰ, ਤੁਸੀਂ ਮਸ਼ਹੂਰ ਅਤੇ ਪ੍ਰਤਿਭਾਸ਼ਾਲੀ ਲੋਕਾਂ ਨੂੰ ਸੜੇ ਅਤੇ ਕਾਲੇ-ਪੀਲੇ ਅਤੇ ਡਬਲ ਡਰੰਮ ਕਹਿੰਦੇ ਹੋ ... ਤੁਸੀਂ ਆਪਣੇ ਚਿਹਰੇ ਅਤੇ ਪ੍ਰਤਿਭਾ ਬਾਰੇ ਵੀ ਕੁਝ ਦੱਸੋ ... ਤੁਸੀਂ ਦੂਜਿਆਂ ਦੀ ਸਫਲਤਾ ਨਹੀਂ ਦੇਖ ਸਕਦੇ।' ਜਦੋਂ ਕਿ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ,  'ਕੀ ਤੁਸੀਂ ਪਾਗਲ ਹੋ? ਇਹ ਸਫਲਤਾਪੂਰਵਕ ਨੰਬਰ 1 'ਤੇ ਚੱਲ ਰਹੀ ਹੈ ਅਤੇ ਉਹ ਵੀ ਵਿਸ਼ਵ ਪੱਧਰ 'ਤੇ.. ਤੁਸੀਂ ਹਮੇਸ਼ਾ ਦੂਜਿਆਂ ਦੀ ਬੁਰਾਈ ਕਰਦੇ ਹੋ... ਸ਼ਹਿਨਾਜ਼ ਦੀ ਅਦਾਕਾਰੀ ਸ਼ਾਨਦਾਰ ਸੀ... ਕਿਰਪਾ ਕਰਕੇ ਪਹਿਲਾਂ ਆਪਣੀਆਂ ਫਿਲਮਾਂ ਦੇਖੋ...' ਨਾਲ ਹੀ ਕਈ ਲੋਕਾਂ ਨੇ ਕੇਆਰਕੇ ਨੂੰ ਮਾੜੀ ਸ਼ਬਦਾਵਲੀ ਵਰਤਣ ਟ੍ਰੋਲ ਕਰਦਿਆਂ ਕਿਹਾ ਕਿ ਦੂਜੀਆਂ ਦੀ ਕਮੀਆਂ ਛੱਡ ਆਪਣੀ ਸ਼ਬਦਾਵਲੀ 'ਤੇ ਧਿਆਨ ਦਿਓ।'

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network