ਮਾਧੁਰੀ ਦੀਕਸ਼ਿਤ ਨੂੰ ਲੱਗਿਆ ਵੱਡਾ ਸਦਮਾ, ਮਾਂ ਦਾ ਹੋਇਆ ਦਿਹਾਂਤ
Madhuri Dixit news: ਬਾਲੀਵੁੱਡ ਅਭਿਨੇਤਰੀ ਮਾਧੁਰੀ ਦੀਕਸ਼ਿਤ ਇਸ ਸਮੇਂ ਮੁਸ਼ਕਲ ਦੌਰ 'ਚੋਂ ਲੰਘ ਰਹੀ ਹੈ। ਮਾਧੁਰੀ ਦੀਕਸ਼ਿਤ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਦੱਸ ਦਈਏ ਅੱਜ ਸਵੇਰੇ 8.40 ਵਜੇ ਮਾਧੁਰੀ ਦੀ ਮਾਂ ਸਨੇਹਲਤਾ ਦੀਕਸ਼ਿਤ ਨੇ ਆਖਰੀ ਸਾਹ ਲਿਆ । ਅਦਾਕਾਰਾ ਆਪਣੀ ਮਾਂ ਦੇ ਦਿਹਾਂਤ ਨਾਲ ਡੂੰਘੇ ਸਦਮੇ 'ਚ ਹੈ।
ਅਦਾਕਾਰਾ ਨੇ ਪਿਛਲੇ ਸਾਲ ਆਪਣੀ ਮਾਂ ਲਈ ਪਿਆਰਾ ਜਿਹਾ ਸੁਨੇਹਾ ਲਿਖਿਆ ਸੀ
ਮਾਧੁਰੀ ਦੀਕਸ਼ਿਤ ਦੀ ਮਾਂ ਸਨੇਹਲਤਾ ਦੀਕਸ਼ਿਤ ਨੇ ਐਤਵਾਰ 12 ਮਾਰਚ ਨੂੰ ਸਵੇਰੇ 8.40 ਵਜੇ ਮੁੰਬਈ ਸਥਿਤ ਆਪਣੇ ਘਰ ਆਖਰੀ ਸਾਹ ਲਿਆ। ਪਿਛਲੇ ਸਾਲ ਸਨੇਹਲਤਾ ਦੀਕਸ਼ਿਤ ਨੇ ਆਪਣਾ 90ਵਾਂ ਜਨਮਦਿਨ ਮਨਾਇਆ ਅਤੇ ਮਾਧੁਰੀ ਦੀਕਸ਼ਿਤ ਨੇ ਆਪਣੀ ਮਾਂ ਲਈ ਇੱਕ ਭਾਵੁਕ ਨੋਟ ਲਿਖਿਆ ਸੀ। ਮਾਧੁਰੀ ਨੇ ਲਿਖਿਆ- ‘ਜਨਮਦਿਨ ਮੁਬਾਰਕ ਆਈ। ਕਿਹਾ ਜਾਂਦਾ ਹੈ ਕਿ ਮਾਂ ਧੀ ਦੀ ਸਭ ਤੋਂ ਚੰਗੀ ਦੋਸਤ ਹੁੰਦੀ ਹੈ। ਇਸ ਤੋਂ ਵੱਧ ਸਟੀਕਤਾ ਨਾਲ ਕਦੇ ਵੀ ਕੁਝ ਨਹੀਂ ਲਿਖਿਆ ਗਿਆ’
ਮਾਧੁਰੀ ਦੀਕਸ਼ਿਤ ਨੇ ਅੱਗੇ ਲਿਖਿਆ ਸੀ, "ਤੁਸੀਂ ਅੱਜ ਤੱਕ ਮੇਰੇ ਲਈ ਜੋ ਵੀ ਕੀਤਾ ਹੈ, ਜੋ ਸਬਕ ਤੁਸੀਂ ਮੈਨੂੰ ਸਿਖਾਇਆ ਹੈ, ਉਹ ਸਭ ਤੋਂ ਵੱਡਾ ਤੋਹਫ਼ਾ ਹੈ ਜੋ ਮੈਂ ਪ੍ਰਾਪਤ ਕੀਤਾ ਹੈ..ਤੁਹਾਡੇ ਲਈ ਚੰਗੀ ਸਿਹਤ ਤੇ ਖੁਸ਼ੀਆਂ ਦੀ ਕਾਮਨਾ ਕਰਦੀ ਹਾਂ’। ਇਸ ਦੇ ਨਾਲ ਉਨ੍ਹਾਂ ਨੇ ਆਪਣੀ ਮਾਂ ਨਾਲ ਕਈ ਅਣਦੇਖੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਸਨ। ਮਾਧੁਰੀ ਦੀਕਸ਼ਿਤ ਦਾ ਆਪਣੀ ਮਾਂ ਨਾਲ ਬਹੁਤ ਹੀ ਅਟੁੱਟ ਰਿਸ਼ਤਾ ਹੈ। ਮਾਧੁਰੀ ਦੀ ਮਾਂ ਦਾ ਜਾਣਾ ਉਸ ਲਈ ਕਿਸੇ ਭਿਆਨਕ ਸਦਮੇ ਤੋਂ ਘੱਟ ਨਹੀਂ ਹੈ। ਪਰਮਾਤਮਾ ਇਸ ਮੁਸ਼ਿਕਲ ਸਮੇਂ ਵਿੱਚ ਅਦਾਕਾਰਾ ਨੂੰ ਇਹ ਭਾਣਾ ਮੰਨਣ ਦਾ ਹੌਸਲਾ ਬਖ਼ਸ਼ਣ। ਦੱਸ ਦਈਏ ਦੁਪਹਿਰ ਕਰੀਬ 3 ਵਜੇ ਵਰਲੀ ਸ਼ਮਸ਼ਾਨ ਭੂਮੀ 'ਚ ਅਦਾਕਾਰਾ ਮਾਧੁਰੀ ਦੀ ਮਾਂ ਸਨੇਹਲਤਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।
- PTC PUNJABI