ਮਾਧੁਰੀ ਦੀਕਸ਼ਿਤ ਨੇ ਆਪਣੇ ਪਤੀ ਸ਼੍ਰੀਰਾਮ ਨੇਨੇ ਨਾਲ ਸਿੱਧਾਵਿਨਾਇਕ ਮੰਦਰ 'ਚ ਆਸ਼ੀਰਵਾਦ ਲੈ ਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ ਕੀਤੀ, ਦੇਖੋ ਵੀਡੀਓ

Reported by: PTC Punjabi Desk | Edited by: Pushp Raj  |  January 02nd 2024 07:26 PM |  Updated: January 02nd 2024 07:26 PM

ਮਾਧੁਰੀ ਦੀਕਸ਼ਿਤ ਨੇ ਆਪਣੇ ਪਤੀ ਸ਼੍ਰੀਰਾਮ ਨੇਨੇ ਨਾਲ ਸਿੱਧਾਵਿਨਾਇਕ ਮੰਦਰ 'ਚ ਆਸ਼ੀਰਵਾਦ ਲੈ ਕੇ ਕੀਤੀ ਨਵੇਂ ਸਾਲ ਦੀ ਸ਼ੁਰੂਆਤ ਕੀਤੀ, ਦੇਖੋ ਵੀਡੀਓ

Madhuri Dixit visits Siddhivinayak Temple: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਧੁਰੀ ਦੀਕਸ਼ਿਤ ਹਮੇਸ਼ਾ ਲਾਈਮਲਾਈਟ ਵਿੱਚ ਰਹਿੰਦੀ ਹੈ। ਫਿਲਹਾਲ, ਅਦਾਕਾਰਾ ਅੱਜ ਆਪਣੇ ਪਤੀ ਡਾਕਟਰ ਸ਼੍ਰੀਰਾਮ ਨੇਨੇ ਅਤੇ ਦੋਵੇਂ ਪੁੱਤਰਾਂ ਦੇ  ਨਾਲ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਵਿੱਚ ਮੱਥਾ ਟੇਕਣ ਪਹੁੰਚੀ ਸੀ। ਮਾਧੁਰੀ ਆਪਣੀ ਫਿਲਮ 'ਪੰਚਕ' ਦੀ ਰਿਲੀਜ਼ ਤੋਂ ਪਹਿਲਾਂ ਬੱਪਾ ਦਾ ਆਸ਼ੀਰਵਾਦ ਲੈਣ ਪਹੁੰਚੀ ਸੀ।

 

ਤੁਹਾਨੂੰ ਦੱਸ ਦੇਈਏ ਕਿ ਇਸ ਜੋੜੀ ਨੇ ਇੱਕ ਮਰਾਠੀ ਫਿਲਮ ਬਣਾਈ ਹੈ ਜੋ ਸ਼ੁੱਕਰਵਾਰ ਯਾਨੀ ਕਿ 5 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਮਾਧੁਰੀ ਅਤੇ ਡਾਕਟਰ ਨੇਨੇ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਅਦਾਕਾਰਾ ਆਪਣੇ ਪਰਿਵਾਰ ਦੇ ਨਾਲ ਸ੍ਰੀ ਸਿੱਧੀਵਿਨਾਇਕ ਮੰਦਰ ਪਹੁੰਚੀ। ਇਸ ਦੌਰਾਨ ਮਾਧੁਰੀ ਫੁੱਲਾਂ ਵਾਲੇ ਅਨਾਰਕਲੀ ਸੂਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ, ਜਦੋਂ ਕਿ ਉਨ੍ਹਾਂ ਦੇ ਪਤੀ ਡਾਕਟਰ ਸ਼੍ਰੀ ਰਾਮ ਨੇਨੇ ਨੇ ਲਾਲ ਰੰਗ ਦਾ ਕੁੜਤਾ ਪਾਇਆ ਹੋਇਆ ਸੀ। ਜਿਵੇਂ ਹੀ ਇਹ ਜੋੜਾ ਕਾਰ ਤੋਂ ਬਾਹਰ ਆਇਆ, ਫੈਨਜ਼ ਨੇ ਉਨ੍ਹਾਂ ਨੂੰ ਘੇਰ ਲਿਆ। ਮਾਧੁਰੀ ਕਿਸੇ ਤਰ੍ਹਾਂ ਫੈਨਜ਼ ਤੋਂ ਬਚ ਕੇ ਮੰਦਰ ਪਹੁੰਚੀ ਅਤੇ ਆਪਣੇ ਪਤੀ ਸ਼੍ਰੀ ਰਾਮ ਨੇਨੇ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਦੇ ਨਾਲ ਪੂਰੀ ਰੀਤੀ-ਰਿਵਾਜਾਂ ਨਾਲ ਗਣਪਤੀ ਬੱਪਾ ਦੀ ਪੂਜਾ ਕੀਤੀ  ਤੇ ਅਸ਼ੀਰਵਾਦ ਲਿਆ।

ਦੱਸਣਯੋਗ ਹੈ ਕਿ ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਆਪਣੀ ਫਿਲਮ 'ਪੰਚਕ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਫਿਲਮ ਬਾਰੇ ਗੱਲ ਕਰਦੇ ਹੋਏ ਮਾਧੁਰੀ ਨੇ ਪਹਿਲਾਂ ਕਿਹਾ ਸੀ, "ਪੰਚਕ ਫਿਲਮ ਬੇਹੱਦ ਹੀ ਸਾਧਾਰਣ ਤੇ  ਵਹਿਮਾਂ-ਭਰਮਾਂ ਤੋਂ ਦੂਰ ਸਾਨੂੰ ਗੈਰ-ਵਾਜਬ ਡਰਾਂ ਵੱਲ ਲੈ ਜਾ ਸਕਦੀ ਹੈ  ਜੋ ਸਾਨੂੰ ਬੇਤੁਕੇ ਹਾਲਾਤਾਂ ਨਾਲ ਲੜਨਾ ਸਿਖਾਉਂਦੀ ਹੈ। ਅਸੀਂ ਫਿਲਮ ਦੇ ਨਿਰਮਾਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਇਸ ਫਿਲਮ ਲਈ ਅਸੀਂ ਕਾਫੀ ਮਿਹਨਤ ਕੀਤੀ ਹੈ। ਸਾਨੂੰ ਉਮੀਦ ਹੈ ਕਿ ਦਰਸ਼ਕਾਂ ਨੂੰ ਕਾਮੇਡੀ ਦਾ ਭਰਪੂਰ ਡੋਜ਼ ਮਿਲੇਗਾ।" 

ਹੋਰ ਪੜ੍ਹੋ ਸਰਗੁਨ ਮਹਿਤਾ ਨੇ ਬਿਨਾ ਮੇਅਕਪ ਤੋਂ ਸਾਂਝੀਆਂ ਕੀਤੀਆਂ ਆਪਣੀਆਂ ਤਸਵੀਰਾਂ, ਫੈਨਜ਼ ਨੂੰ ਪਸੰਦ ਆ ਰਿਹਾ ਹੈ ਨੋ ਮੇਅਕਪ ਲੁੱਕਸ

'ਪੰਚਕ' ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ 'ਚ ਆਦਿਨਾਥ ਕੋਠਾਰੇ, ਦਿਲੀਪ ਪ੍ਰਭਾਵਲਕਰ, ਭਾਰਤੀ ਆਚਰੇਕਰ ਸਮੇਤ ਕਈ ਕਲਾਕਾਰ ਹਨ। ਉਸ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network