ਮਾਧੁਰੀ ਦੀਕਸ਼ਿਤ ਦੇ ਬੇਟੇ ਨੇ ਸਕੂਲ ਦੀ ਪੜ੍ਹਾਈ ਕੀਤੀ ਪੂਰੀ, ਮਾਪਿਆਂ ਨੇ ਭਾਵੁਕ ਹੁੰਦੇ ਹੋਏ ਲਿਖਿਆ ‘ਮੇਰਾ ਸ਼ਾਨਦਾਰ ਸਿਤਾਰਾ’

ਅਦਾਕਾਰਾ ਤੇ ਉਸ ਦੇ ਪਤੀ ਸ਼੍ਰੀ ਰਾਮ ਨੇਨੇ ਆਪਣੇ ਪੁੱਤਰ ਦੀ ਕਾਮਯਾਬੀ ਤੋਂ ਖੁਸ਼ ਹਨ ਅਤੇ ਬੇਟੇ ਰਿਆਨ ਨੇਨੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਪੁੱਤਰ ਦੇ ਲਈ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ ।ਜਿਸ ‘ਚ ਜੋੜੀ ਨੇ ਲਿਖਿਆ ‘ਪਰਾਊਡ ਪੇਰੇਂਟ ਮੂਮੈਂਟ ਮੇਰੇ ਬ੍ਰਿਲੀਐਂਟ ਸਟਾਰ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਣ ਦੇ ਲਈ ਵਧਾਈ’।

Reported by: PTC Punjabi Desk | Edited by: Shaminder  |  May 29th 2023 03:55 PM |  Updated: May 29th 2023 03:55 PM

ਮਾਧੁਰੀ ਦੀਕਸ਼ਿਤ ਦੇ ਬੇਟੇ ਨੇ ਸਕੂਲ ਦੀ ਪੜ੍ਹਾਈ ਕੀਤੀ ਪੂਰੀ, ਮਾਪਿਆਂ ਨੇ ਭਾਵੁਕ ਹੁੰਦੇ ਹੋਏ ਲਿਖਿਆ ‘ਮੇਰਾ ਸ਼ਾਨਦਾਰ ਸਿਤਾਰਾ’

ਮਾਧੁਰੀ ਦੀਕਸ਼ਿਤ (Madhuri Dixit) ਦੇ ਬੇਟੇ ਨੇ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਹੈ । ਜਿਸ ਦੀਆਂ ਕੁਝ ਤਸਵੀਰਾਂ ਮਾਧੁਰੀ ਅਤੇ ਉਨ੍ਹਾਂ ਦੇ ਪਤੀ ਨੇ ਸਾਂਝੀਆਂ ਕੀਤੀਆਂ ਹਨ ।ਅਦਾਕਾਰਾ ਤੇ ਉਸ ਦੇ ਪਤੀ ਸ਼੍ਰੀ ਰਾਮ ਨੇਨੇ ਆਪਣੇ ਪੁੱਤਰ ਦੀ ਕਾਮਯਾਬੀ ਤੋਂ ਖੁਸ਼ ਹਨ ਅਤੇ ਬੇਟੇ ਰਿਆਨ ਨੇਨੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਨ੍ਹਾਂ ਪੁੱਤਰ ਦੇ ਲਈ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ ।

ਹੋਰ ਪੜ੍ਹੋ : ਦਿਲਜੀਤ ਦੋਸਾਂਝ ਬੱਚੀ ਦੇ ਨਾਲ ਖੇਡਦੇ ਹੋਏ ਆਏ ਨਜ਼ਰ, ਕਿਹਾ ‘ਊਪਰ ਪੱਖਾ ਚਲਤਾ ਹੈ, ਸਾਨੂੰ ਤਾਂ ਇਹੀ…’

ਜਿਸ ‘ਚ ਜੋੜੀ ਨੇ ਲਿਖਿਆ ‘ਪਰਾਊਡ ਪੇਰੇਂਟ ਮੂਮੈਂਟ ਮੇਰੇ ਬ੍ਰਿਲੀਐਂਟ ਸਟਾਰ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਣ ਦੇ ਲਈ ਵਧਾਈ’। ਰਿਆਨ ਵੀ ਆਪਣੇ ਮਾਪਿਆਂ ਦੇ ਨਾਲ ਬਹੁਤ ਖੁਸ਼ ਦਿਖਾਈ ਦੇ ਰਹੇ ਹਨ । ਇੱਕ ਹੋਰ ਫੋਟੋ ‘ਚ ਉਹ ਆਪਣੇ ਵੱਡੇ ਭਰਾ ਦੇ ਨਾਲ ਦਿਖਾਈ ਦੇ ਰਹੇ ਹਨ ।ਇਸ ਤਸਵੀਰਾਂ ਦੇ ਨਾਲ ਹੀ ਅਦਾਕਾਰਾ ਨੇ ਕਾਨਵੋਕੇਸ਼ਨ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।  

ਸੋਸ਼ਲ ਮੀਡੀਆ ‘ਤੇ ਵੀ ਅਦਾਕਾਰਾ ਨੂੰ ਮਿਲ ਰਹੀ ਵਧਾਈ 

ਸੋਸ਼ਲ ਮੀਡੀਆ ‘ਤੇ ਵੀ ਅਦਾਕਾਰਾ ਨੂੰ ਉਸ ਦੇ ਪੁੱਤਰ ਦੀ ਸਕੂਲੀ ਪੜ੍ਹਾਈ ਪੂਰੀ ਹੋਣ ‘ਤੇ ਵਧਾਈਆਂ ਮਿਲ ਰਹੀਆਂ ਹਨ । ਇੱਕ ਨੇ ਲਿਖਿਆ ‘ਰਿਆਨ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ’। ਇਸ ਤੋਂ ਇਲਾਵਾ ਇੱਕ ਹੋਰ ਨੇ ਲਿਖਿਆ ‘ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਵਧਾਈ ਅਤੇ ਭਗਵਾਨ ਆਪ ਨੂੰ ਆਸ਼ੀਰਵਾਦ ਦੇਣ ਬੇਟਾ’। 

ਮਾਧੁਰੀ ਦੀਕਸ਼ਿਤ ਦਾ ਵਰਕ ਫਰੰਟ 

ਮਾਧੁਰੀ ਦੀਕਸ਼ਿਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ‘ਰਾਮ ਲਖਨ, ‘ਹਮ ਆਪਕੇ ਹੈਂ ਕੌਣ’, ‘ਤੇਜ਼ਾਬ’ ਸਣੇ ਕਈ ਫ਼ਿਲਮਾਂ ਇਸ ਹਿੱਟ ਲਿਸਟ ‘ਚ ਸ਼ਾਮਿਲ ਹਨ । ਮਾਧੁਰੀ ਦੀਕਸ਼ਿਤ ਇਨ੍ਹੀਂ ਦਿਨੀਂ ਕਈ ਰਿਆਲਟੀ ਸ਼ੋਅਜ਼ ‘ਚ ਬਤੌਰ ਜੱਜ ਨਜ਼ਰ ਆ ਰਹੀ ਹੈ । ਇਸ ਤੋਂ ਇਲਾਵਾ ਖ਼ਬਰਾਂ ਇਹ ਵੀ ਹਨ ਕਿ ਅਦਾਕਾਰਾ ਜਲਦ ਹੀ ਇੰਦਰ ਕੁਮਾਰ ਦੀ ਧਮਾਲ-੪ ‘ਚ ਨਜ਼ਰ ਆ ਸਕਦੀ ਹੈ । 

- PTC PUNJABI


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network