Gufi Paintal Death: ਮਹਾਭਾਰਤ ਦੇ ਮਾਮਾ 'ਸ਼ਕੁਨੀ' ਗੁਫੀ ਪੇਂਟਲ ਦਾ ਹੋਇਆ ਦਿਹਾਂਤ, 79 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ
Gufi Paintal Health update: ਬੀ. ਆਰ. ਚੋਪੜਾ ਦੇ 80 ਦੇ ਦਹਾਕੇ ਦੇ ਮਸ਼ਹੂਰ ਸ਼ੋਅ 'ਮਹਾਭਾਰਤ' 'ਚ ਸ਼ਕੁਨੀ ਮਾਮਾ ਦਾ ਕਿਰਦਾਰ ਨਿਭਾਉਣ ਵਾਲੇ ਗੁਫੀ ਪੇਂਟਲ ਦਾ ਦਿਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ 79 ਸਾਲਾ ਗੁਫੀ ਪੇਂਟਲ ਨੂੰ ਇੱਥੇ ਦਾਖਲ ਹੋਏ ਇੱਕ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ। ਉਮਰ ਸੰਬੰਧੀ ਸਮੱਸਿਆਵਾਂ ਕਾਰਨ ਉਨ੍ਹਾਂ ਨੂੰ ਇਲਾਜ ਲਈ ਇੱਥੇ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਗੁਫੀ ਪੇਂਟਲ ਦਾ ਮੁੰਬਈ ਦੇ ਇਕ ਹਸਪਤਾਲ ਵਿੱਚ 79 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕਈ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿੱਚ ਦਾਖ਼ਲ ਸਨ। ਗੁਫੀ ਪੇਂਟਲ ਦੇ ਕੋ-ਸਟਾਰ ਸੁਰਿੰਦਰ ਪਾਲ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਜਾਣਕਾਰੀ ਮੁਤਾਬਕ ਗੁਫੀ ਪੇਂਟਲ ਦਾ ਸਸਕਾਰ ਅੱਜ ਸ਼ਾਮ 4 ਵਜੇ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਜਦੋਂ ਗੁਫੀ ਪੇਂਟਲ ਫਰੀਦਾਬਾਦ 'ਚ ਸਨ ਤਾਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ ਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਮੁੰਬਈ ਲਿਆਂਦਾ ਗਿਆ ਸੀ। ਹੁਣ ਅਦਾਕਾਰ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਨਾਲ ਬਾਲੀਵੁੱਡ 'ਚ ਸੋਗ ਲਹਿਰ ਫੈਲ ਗਈ ਹੈ।
ਗੁਫੀ ਪੇਂਟਲ ਦੇ ਬੇਟੇ ਹੈਰੀ ਪੇਂਟਲ ਫੈਨਜ਼ ਨੂੰ ਪਿਤਾ ਲਈ ਅਰਦਾਸ ਕਰਨ ਦੀ ਕੀਤੀ ਅਪੀਲ
ਇੱਥੇ ਗੁਫੀ ਪੇਂਟਲ ਦੇ ਬੇਟੇ ਹੈਰੀ ਪੇਂਟਲ ਨੇ ਵੀ ਗੱਲਬਾਤ ਦੌਰਾਨ ਆਪਣੇ ਪਿਤਾ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕੀਤੀ ਸੀ।
ਹੋਰ ਪੜ੍ਹੋ: World Environment Day 2023: ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਵਾਤਾਵਰਣ ਦਿਵਸ, ਕੀ ਹੈ ਇਸ ਦਿਨ ਦਾ ਮਹੱਤਵ
ਗੁਫੀ ਪੇਂਟਲ ਨਾਂ ਮਹਿਜ਼ ਮਹਾਭਾਰਤ ਦਾ ਅਭਿਨੇਤਾ ਸੀ, ਸਗੋਂ ਉਹ ਸ਼ੋਅ ਦਾ ਕਾਸਟਿੰਗ ਡਾਇਰੈਕਟਰ ਵੀ ਸੀ। ਵਰਤਮਾਨ ਵਿੱਚ ਉਹ ਸਿਨੇ ਅਤੇ ਟੀਵੀ ਆਰਟਿਸਟ ਐਸੋਸੀਏਸ਼ਨ (CINTAA) ਕੇਅਰ ਕਮੇਟੀ ਅਤੇ ਵੈਲਫੇਅਰ ਟਰੱਸਟ ਦੇ ਚੇਅਰਪਰਸਨ ਸਨ। ਅਦਾਕਾਰ ਦੇ ਦਿਹਾਂਤ ਨਾਲ ਬਾਲੀਵੁੱਡ 'ਚ ਸੋਗ ਲਹਿਰ ਫੈਲ ਗਈ ਹੈ।
- PTC PUNJABI