ਥੱਪੜ ਮਾਮਲੇ 'ਤੇ ਮੀਕਾ ਸਿੰਘ ਨੇ ਦਿੱਤੀ ਪ੍ਰਤੀਕਿਰਿਆ, ਗਾਇਕ ਨੇ ਕੁਲਵਿੰਦ ਕੌਰ ਨੂੰ ਕਿਹਾ, ਵਰਦੀ 'ਚ ਅਜਿਹਾ ਨਹੀਂ ਕਰਨਾ ਚਾਹੀਦਾ ਸੀ

ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਦੇ ਵਿਚਾਲੇ ਹੋਏ ਥੱਪੜ ਮਾਮਲੇ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮੁੱਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਦੇ ਰਿਐਕਸ਼ਨ ਸਾਹਮਣੇ ਆ ਚੁੱਕੇ ਹਨ। ਹੁਣ ਇਸ ਮੁੱਦੇ ਉੱਤੇ ਮੀਕਾ ਸਿੰਘ ਦੀ ਵੀ ਰਿਐਕਸ਼ਨ ਸਾਹਮਣੇ ਆਇਆ ਹੈ। ਮੀਕਾ ਸਿੰਘ ਨੇ ਕੁਲਵਿੰਦ ਕੌਰ ਨੂੰ ਕਿਹਾ, ਵਰਦੀ 'ਚ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

Written by  Pushp Raj   |  June 08th 2024 02:28 PM  |  Updated: June 08th 2024 02:33 PM

ਥੱਪੜ ਮਾਮਲੇ 'ਤੇ ਮੀਕਾ ਸਿੰਘ ਨੇ ਦਿੱਤੀ ਪ੍ਰਤੀਕਿਰਿਆ, ਗਾਇਕ ਨੇ ਕੁਲਵਿੰਦ ਕੌਰ ਨੂੰ ਕਿਹਾ, ਵਰਦੀ 'ਚ ਅਜਿਹਾ ਨਹੀਂ ਕਰਨਾ ਚਾਹੀਦਾ ਸੀ

Mikka Singh on Kangana Ranaut Slapped: ਕੰਗਨਾ ਰਣੌਤ ਤੇ ਕੁਲਵਿੰਦਰ ਕੌਰ ਦੇ ਵਿਚਾਲੇ ਹੋਏ ਥੱਪੜ ਮਾਮਲੇ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਮੁੱਦੇ ਉੱਤੇ ਇੱਕ ਤੋਂ ਬਾਅਦ ਇੱਕ ਕਈ ਪਾਲੀਵੁੱਡ ਤੇ ਬਾਲੀਵੁੱਡ ਸੈਲਬਸ ਦੇ ਰਿਐਕਸ਼ਨ ਸਾਹਮਣੇ ਆ ਚੁੱਕੇ ਹਨ। ਹੁਣ ਇਸ ਮੁੱਦੇ ਉੱਤੇ ਮੀਕਾ ਸਿੰਘ ਦੀ ਵੀ ਰਿਐਕਸ਼ਨ ਸਾਹਮਣੇ ਆਇਆ ਹੈ। 

ਦੱਸ ਦਈਏ ਕਿ ਗਾਇਕੀ ਦੇ ਨਾਲ-ਨਾਲ ਮੀਕਾ ਸਿੰਘ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਉੱਤੇ ਜੁੜੇ ਰਹਿੰਦੇ ਹਨ। ਉਹ ਅਕਸਰ ਹੀ ਸੋਸ਼ਲ ਮੀਡੀਆ ਰਾਹੀਂ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟ ਸ਼ੇਅਰ ਕੀਤੇ ਗਏ ਹਨ।

ਹਾਲ ਹੀ ਵਿੱਚ ਕੰਗਨਾ ਰਣੌਤ ਤੇ ਕੁਲਵਿੰਦ ਕੌਰ ਵਿਚਾਲੇ ਹੋਏ ਥੱਪੜ ਕਾਂਡ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਗਾਇਕ ਨੇ ਆਪਣੀ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ ਉਹ ਕੰਗਨਾ ਰਣੌਤ ਦੇ ਹੱਕ ਵਿੱਚ ਗੱਲਬਾਤ ਕਰਦੇ ਹੋਏ ਨਜ਼ਰ ਆਏ। 

ਕੰਗਨਾ ਰਣੌਤ ਨਾਲ ਹੋਈ ਥੱਪੜ ਵਾਲੀ ਇਸ ਘਟਨਾ ਉੱਤੇ ਮੀਕਾ ਸਿੰਘ ਨੇ ਆਪਣਾ ਰਿਐਕਸ਼ਨ ਦਿੱਤਾ ਹੈ। ਗਾਇਕ ਨੇ ਮੀਕਾ ਸਿੰਘ ਨੇ ਕਿਹਾ ਕਿ ਸੀ.ਆਈ.ਐਸ.ਐੱਫ ਵੱਲੋ ਕੰਗਨਾ ਰਣੌਤ ਦੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਸੀ.ਆਈ.ਐਸ.ਐੱਫ ਮਹਿਲਾ ਕਾਂਸਟੇਬਲ ਨੂੰ ਬੇਸ਼ਕ ਗੁੱਸਾ ਸੀ ਪਰ ਉਸ ਨੂੰ  ਆਪਣੀ ਵਰਦੀ ਵਿੱਚ ਅਜਿਹਾ ਕੰਮ ਨਹੀਂ  ਕਰਨਾ ਚਾਹੀਦਾ ਸੀ। ਇਸ ਨੂੰ ਸਿਵਿਲ ਵਰਦੀ ਵਿੱਚ ਆਪਣਾ ਗੁੱਸਾ ਦਿਖਾਉਣਾ ਚਾਹੀਦਾ ਸੀ।

ਹੋਰ ਪੜ੍ਹੋ : ਰਾਮੋਜੀ ਫਿਲਮ ਸਿੱਟੀ ਦੇ ਫਾਊਂਡਰ ਰਾਮੋਜੀ ਰਾਓ ਦਾ ਹੋਇਆ ਦਿਹਾਂਤ, 87 ਸਾਲ ਦੀ ਉਮਰ 'ਚ ਲਏ ਆਖਰੀ ਸਾਹ

ਜਿੱਥੇ ਇੱਕ ਪਾਸੇ ਕਿਸਾਨ ਜੱਥੇਬੰਦੀਆਂ, ਕੁਝ ਪਾਲੀਵੁੱਡ ਤੇ ਬਾਲੀਵੁੱਡ ਹਸਤੀਆਂ ਕੁਲਵਿੰਦਰ ਕੌਰ ਦਾ ਸਮਰਥਨ ਕਰ ਰਹੀਆਂ ਹਨ, ਉੱਥੇ ਹੀ ਸਿਆਸੀ ਅਤੇ ਕੁਝ ਬਾਲੀਵੁੱਡ ਸਟਾਰਸ ਵੀ ਕੰਗਨਾ ਦੇ ਹੱਕ ਵਿੱਚ ਸਮਰਥਨ ਕਰ ਰਹੇ ਹਨ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network