ਦੁਖਦ ਖਬਰ! ਫਿਲਮ 'ਮਦਰ ਇੰਡੀਆ' ਦੇ ਬਾਲ ਕਲਾਕਾਰ ਸਾਜਿਦ ਖਾਨ ਦਾ ਹੋਇਆ ਦਿਹਾਂਤ, ਬਾਲੀਵੁੱਡ 'ਚ ਛਾਈ ਸੋਗ ਲਹਿਰ
Sajid Khan Death News: ਭਾਰਤੀ ਫਿਲਮ ਇੰਡਸਟਰੀ 'ਚ ਕਈ ਅਜਿਹੇ ਸਿਤਾਰੇ ਹੋਏ ਹਨ, ਜਿਨ੍ਹਾਂ ਨੇ ਸਿਨੇਮਾ ਪ੍ਰੇਮੀਆਂ ਦੇ ਮਨਾਂ 'ਤੇ ਆਪਣੀ ਵੱਖਰੀ ਛਾਪ ਛੱਡੀ ਹੈ। ਇਨ੍ਹਾਂ 'ਚੋਂ ਇੱਕ ਸਨ ਦਿੱਗਜ ਅਭਿਨੇਤਾ ਸਾਜਿਦ ਖਾਨ। ਉਹ ਸੁਪਰਹਿੱਟ ਫਿਲਮ ਮਦਰ ਇੰਡੀਆ ਵਿੱਚ ਨੌਜਵਾਨ ਸੁਨੀਲ ਦੱਤ ਦਾ ਕਿਰਦਾਰ ਨਿਭਾਉਣ ਲਈ ਮਸ਼ਹੂਰ ਹੋਏ, ਪਰ ਅਫ਼ਸੋਸ ਦੀ ਗੱਲ ਹੈ ਕਿ ਮਸ਼ਹੂਰ ਅਦਾਕਾਰ ਦਾ ਪਿਛਲੇ ਹਫ਼ਤੇ ਦਿਹਾਂਤ ਹੋ ਗਿਆ।ਮੀਡੀਆ ਰਿਪੋਰਟਸ ਦੇ ਮੁਤਾਬਕ ਅਦਾਕਾਰ ਸਾਜਿਦ ਖਾਨ ਦਾ ਦਿਹਾਂਤ 22 ਦਸੰਬਰ ਨੂੰ ਹੋਇਆ ਸੀ ਪਰ ਇਹ ਖਬਰ ਮੀਡੀਆ ਨਾਲ ਹੁਣ ਸਾਂਝੀ ਕੀਤੀ ਗਈ ਹੈ। ਅਦਾਕਾਰ ਦੇ ਬੇਟੇ ਦੇ ਮੁਤਾਬਕ ਸਾਜਿਦ ਖਾਨ ਜੋ ਕਿ 70 ਸਾਲਾਂ ਦੇ ਸਨ। ਬੀਤੇ ਕੁਝ ਸਾਲਾਂ ਤੋਂ ਉਹ ਕੈਂਸਰ ਤੋਂ ਪੀੜਤ ਸਨ। ਆਖਿਰ ਵਿੱਚ ਉਹ ਕੈਂਸਰ ਨਾਲ ਜ਼ਿੰਦਗੀ ਦੀ ਜੰਗ ਹਾਰ ਗਏ ਤੇ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ।
ਗਾਇਕ ਦੇ ਬੇਟੇ ਸਮੀਰ ਨੇ ਪੀਟੀਆਈ ਨੂੰ ਦੱਸਿਆ, “ਉਹ ਬੀਤੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੇ ਸਨ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।'' ਸਮੀਰ ਨੇ ਅੱਗੇ ਕਿਹਾ ਕਿ ਲਾਈਮਲਾਈਟ ਤੋਂ ਦੂਰ ਰਹਿ ਕੇ ਅਦਾਕਾਰ ਨੇ ਸਮਾਜ ਭਲਾਈ ਦੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਦੂਜੀ ਪਤਨੀ ਨਾਲ ਕੇਰਲ ਵਿੱਚ ਸੈਟਲ ਹੋ ਗਏ।ਇਸ ਦੇ ਨਾਲ ਹੀ ਸਮੀਰ ਨੇ ਦੱਸਿਆ – “ਮੇਰੇ ਪਿਤਾ ਨੂੰ ਰਾਜਕੁਮਾਰ ਪੀਤਾਂਬਰ ਰਾਣਾ ਅਤੇ ਸੁਨੀਤਾ ਪੀਤਾਂਬਰ ਨੇ ਗੋਦ ਲਿਆ ਸੀ ਅਤੇ ਉਨ੍ਹਾਂ ਦਾ ਪਾਲਣ-ਪੋਸ਼ਣ ਫਿਲਮ ਮੇਕਰ ਮਹਿਬੂਬ ਖਾਨ ਨੇ ਕੀਤਾ ਸੀ। ਉਹ ਕੁਝ ਸਮੇਂ ਤੋਂ ਫਿਲਮਾਂ ਵਿੱਚ ਸਰਗਰਮ ਨਹੀਂ ਸੀ ਅਤੇ ਜ਼ਿਆਦਾਤਰ ਸਮਾਜ ਸੇਵਾ ਵਿੱਚ ਰੁੱਝੇ ਹੋਏ ਸੀ। ਉਹ ਅਕਸਰ ਕੇਰਲ ਆਉਂਦੇ ਸੀ ਅਤੇ ਇੱਥੇ ਹੀ ਰਹਿਣਾ ਉਨ੍ਹਾਂ ਨੂੰ ਕਾਫੀ ਪਸੰਦ ਸੀ, ਉਨ੍ਹਾਂ ਨੇ ਮੁੜ ਵਿਆਹ ਕੀਤਾ ਤੇ ਇੱਥੇ ਹੀ ਸੈਟਲ ਹੋ ਗਏ।
ਹੋਰ ਪੜ੍ਹੋ: ਆਪਣੇ ਪਿਤਾ ਨੂੰ ਯਾਦ ਕਰ ਕੇ ਭਾਵੁਕ ਹੋਏ ਗਾਇਕ ਬੀ ਪਰਾਕ, ਸ਼ੇਅਰ ਕੀਤੀ ਭਾਵੁਕ ਕਰ ਦੇਣ ਵਾਲੀ ਪੋਸਟਦੱਸਣਯੋਗ ਹੈ ਕਿ ਮਰਹੂਮ ਅਭਿਨੇਤਾ ਨੇ ਸਾਲ 1955 ਵਿੱਚ ਮਹਿਬੂਬ ਖਾਨ ਦੀ ਨਿਰਦੇਸ਼ਿਤ ਪਹਿਲੀ ਫਿਲਮ ਮਦਰ ਇੰਡੀਆ ਨਾਲ ਇੱਕ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ 'ਮਦਰ ਇੰਡੀਆ, ਮਾਇਆ, ਦਿ ਅਨਮੇਡ ਫਿਲਮਜ਼, ਦ ਸਿੰਗਿੰਗ ਫਿਲੀਪੀਨਾ, ਮਾਈ ਫਨੀ ਗਰਲ, ਸਵੇਰਾ, ਮਹਾਤਮਾ ਐਂਡ ਦਿ ਮੈਡ ਬੁਆਏ, ਦੋ ਨੰਬਰ ਕੇ ਅਮੀਰ, ਜ਼ਿੰਦਗੀ ਔਰ ਤੂਫਾਨ, ਮੰਦਰ ਮਸਜਿਦ ਅਤੇ ਦਹੰਸ਼ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ।
-