Mukesh Khanna Birthday: ਜਾਣੋ ਕਿਵੇਂ ਮੁਕੇਸ਼ ਖੰਨਾ ਨੇ ਉਧਾਰ ਦੇ ਪੈਸਿਆਂ 'ਤੇ ਸੀਰੀਅਲ 'ਸ਼ਕਤੀਮਾਨ' ਸ਼ੁਰੂ ਕਰ ਹਾਸਿਲ ਕੀਤੀ ਕਾਮਯਾਬੀ

90 ਦੇ ਦਸ਼ਕ ਦਾ ਪਾਪੁਲਰ ਟੀਵੀ ਸੀਰੀਅਲ ਸ਼ਕਤੀਮਾਨ ਹਰ ਕਿਸੇ ਨੂੰ ਅੱਜ ਵੀ ਬਹੁਤ ਪਸੰਦ ਹੈ। ਇਸ ਟੀਵੀ ਸੀਰੀਅਲ ਵਿੱਚ ਅਦਾਕਾਰ ਮੁਕੇਸ਼ ਖੰਨਾ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਅੱਜ ਪਹਿਲੇ ਭਾਰਤੀ ਸੁਪਰਹੀਰੋ ਸ਼ਕਤੀਮਾਨ ਯਾਨੀ ਕਿ ਮੁਕੇਸ਼ ਖੰਨਾ ਆਪਣਾ 64ਵਾਂ ਜਨਮਦਿਨ ਮਨਾ ਰਹੇ ਹਨ।

Reported by: PTC Punjabi Desk | Edited by: Pushp Raj  |  June 23rd 2023 01:17 PM |  Updated: June 23rd 2023 01:18 PM

Mukesh Khanna Birthday: ਜਾਣੋ ਕਿਵੇਂ ਮੁਕੇਸ਼ ਖੰਨਾ ਨੇ ਉਧਾਰ ਦੇ ਪੈਸਿਆਂ 'ਤੇ ਸੀਰੀਅਲ 'ਸ਼ਕਤੀਮਾਨ' ਸ਼ੁਰੂ ਕਰ ਹਾਸਿਲ ਕੀਤੀ ਕਾਮਯਾਬੀ

Mukesh Khanna Birthday: 90 ਦੇ ਦਹਾਕੇ ਦਾ ਮਸ਼ਹੂਰ ਟੀਵੀ ਸ਼ੋਅ ਤੇ ਬੱਚਿਆਂ ਦੇ ਪਹਿਲੇ ਭਾਰਤੀ ਸੁਪਰ ਹੀਰੋ ਮੁਕੇਸ਼ ਖੰਨਾ ਦਾ ਅੱਜ ਜਨਮਦਿਨ ਹੈ। ਅੱਜ ਮੁਕੇਸ਼ ਖੰਨਾ ਦੇ ਜਨਮਦਿਨ ਦੇ ਮੌਕੇ ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ ਕਿ ਕਿਵੇਂ ਉਨ੍ਹਾਂ ਨੇ 'ਸ਼ਕਤੀਮਾਨ' ਸ਼ੋਅ ਬਣਾਇਆ ਤੇ ਕਾਮਯਾਬੀ ਹਾਸਿਲ ਕੀਤੀ। ਹੁਣ ਇਸ ਸ਼ੋਅ 'ਤੇ ਇੱਕ ਫ਼ਿਲਮ ਵੀ ਤਿਆਰ ਹੋ ਰਹੀ ਹੈ।  

90 ਦੇ ਦਸ਼ਕ ਦਾ ਪਾਪੁਲਰ ਟੀਵੀ ਸੀਰੀਅਲ ਸ਼ਕਤੀਮਾਨ ਹਰ ਕਿਸੇ ਨੂੰ ਅੱਜ ਵੀ ਬਹੁਤ ਪਸੰਦ ਹੈ। ਇਸ ਟੀਵੀ ਸੀਰੀਅਲ ਵਿੱਚ ਅਦਾਕਾਰ ਮੁਕੇਸ਼ ਖੰਨਾ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਮੁਕੇਸ਼ ਖੰਨਾ ਬਤੌਰ ਭਾਰਤੀ ਸੁਪਰ ਹੀਰੋ ਘਰ-ਘਰ ਵਿੱਚ ਪਛਾਣ ਮਿਲੀ। 

 ਮੁਕੇਸ਼ ਖੰਨਾ ਦਾ ਜਨਮ 23 ਜੂਨ, 1958 ਨੂੰ ਹੋਇਆ ਸੀ। ਸ਼ਕਤੀਮਾਨ ਤੋਂ ਇਲਾਵਾ ਮੁਕੇਸ਼ ਬੀ ਆਰ ਚੋਪੜਾ ਦੀ ਮਹਾਭਾਰਤ ਵਿੱਚ ਭੀਸ਼ਮ ਪਿਤਾਮਾ ਦੀ ਭੂਮਿਕਾ ਵੀ ਨਿਭਾਈ ਹੈ। 90 ਦੇ ਦਹਾਕੇ ਦੇ ਬੱਚਿਆਂ ਨੇ ਆਪਣੇ ਬਚਪਨ ਵਿੱਚ ਸ਼ਕਤੀਮਾਨ ਨੂੰ ਜ਼ਰੂਰ ਦੇਖਿਆ ਹੋਵੇਗਾ। ਉਸ ਸਮੇਂ ਇਸ ਸ਼ੋਅ ਦਾ ਵੱਖਰਾ ਹੀ ਕ੍ਰੇਜ਼ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸ਼ੋਅ ਉਧਾਰ ਪੈਸੇ ਲੈਕੇ ਤਿਆਰ ਕੀਤਾ ਗਿਆ ਸੀ। 

ਮੁਕੇਸ਼ ਖੰਨਾ ਨੇ ਉਧਾਰ ਪੈਸੇ ਲੈ ਬਣਾਇਆ ਸੀ ਸ਼ਕਤੀਮਾਨ ਸੀਰੀਅਲ 

'ਸ਼ਕਤੀਮਾਨ' ਸੀਰੀਅਲ  1997 ਤੋਂ 2005 ਤੱਕ ਡੀਡੀ ਨੈਸ਼ਨਲ 'ਤੇ ਪ੍ਰਸਾਰਿਤ ਹੋਇਆ ਸੀ। 'ਸ਼ਕਤੀਮਾਨ' ਦੇ ਮੁੱਖ ਲੀਡ ਤੋਂ ਇਲਾਵਾ, ਮੁਕੇਸ਼ ਖੰਨਾ ਨੇ ਇਸ ਨੂੰ ਪ੍ਰੋਡਿਊਸ ਵੀ ਕੀਤਾ ਸੀ। ਇਸ ਸ਼ੋਅ ਤੋਂ ਉਨ੍ਹਾਂ ਨੂੰ ਘਰ-ਘਰ 'ਚ ਪਛਾਣ ਮਿਲੀ। ਜਦੋਂ ਮੁਕੇਸ਼ ਨੇ ਇਹ ਸ਼ੋਅ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਉਨ੍ਹਾਂ ਦੇ ਕੋਲ ਇਸਦੇ ਲਈ ਪੈਸੇ ਨਹੀਂ ਸਨ।

ਸ਼ਕਤੀਮਾਨ ਦਾ ਵਿਚਾਰ ਲੈ ਕੇ ਮੁਕੇਸ਼ ਖੰਨਾ ਸਭ ਤੋਂ ਪਹਿਲਾਂ ਰਾਜਸ਼੍ਰੀ ਕੋਲ ਗਏ। ਰਾਜਸ਼੍ਰੀ ਪ੍ਰੋਡਕਸ਼ਨਜ਼ ਨੂੰ ਇਹ ਵਿਚਾਰ ਪਸੰਦ ਆਇਆ। ਇਸ ਤੋਂ ਬਾਅਦ ਮੁਕੇਸ਼ ਖੰਨਾ ਨੇ ਦੂਰਦਰਸ਼ਨ ਨੂੰ ਆਪਣਾ ਵਿਚਾਰ ਦੱਸਿਆ। ਉਥੇ ਵੀ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਗਈ। ਹਾਲਾਂਕਿ, ਅੱਗੇ ਦਾ ਰਸਤਾ ਬਿਲਕੁਲ ਵੀ ਆਸਾਨ ਨਹੀਂ ਸੀ। ਇਸ ਸੁਪਰਹੀਰੋ ਸ਼ੋਅ ਨੂੰ ਬਣਾਉਣ 'ਚ ਕਾਫੀ ਪੈਸਾ ਖਰਚ ਹੋਣਾ ਸੀ ਪਰ ਮੁਕੇਸ਼ ਖੰਨਾ ਡਰ ਦੇ ਮਾਰੇ ਪਿੱਛੇ ਨਹੀਂ ਹਟੇ। 

ਦੋਸਤਾਂ ਤੋਂ ਲਿਆ ਉਧਾਰ

ਇਸ ਸ਼ੋਅ ਨੂੰ ਬਣਾਉਣ ਲਈ ਮੁਕੇਸ਼ ਖੰਨਾ ਨੇ ਆਪਣੇ ਦੋਸਤ ਜਤਿਨ ਜਾਨੀ ਤੋਂ 8 ਲੱਖ ਰੁਪਏ ਉਧਾਰ ਲਏ ਸਨ। ਜਤਿਨ ਨੇ ਮੁਕੇਸ਼ ਨੂੰ 50 ਫੀਸਦੀ ਹਿੱਸੇਦਾਰੀ ਲਈ ਕਿਹਾ, ਪਰ ਮੁਕੇਸ਼ ਨੇ ਨਹੀਂ ਮੰਨਿਆ। ਮੁਕੇਸ਼ ਨੇ ਜਤਿਨ ਨੂੰ 8 ਰੁਪਏ ਦੀ ਬਜਾਏ 16 ਲੱਖ ਰੁਪਏ ਵਾਪਸ ਕੀਤੇ। ਇਸ ਤੋਂ ਬਾਅਦ ਅੰਬੂ ਮੁਰਾਰਕਾ ਨੇ ਬਿਨਾਂ ਵਿਆਜ ਮੁਕੇਸ਼ ਅੰਬਾਨੀ ਨੂੰ 75 ਲੱਖ ਰੁਪਏ ਦਿੱਤੇ। ਮੁਕੇਸ਼ ਨੇ ਇਹ ਰਕਮ ਦੋ ਸਾਲ ਬਾਅਦ ਉਸ ਨੂੰ ਵਾਪਸ ਕਰ ਦਿੱਤੀ।

ਸਟਾਫ਼ ਤੋਂ ਉਧਾਰ ਲਿਆ

ਮੁਕੇਸ਼ ਖੰਨਾ ਨੇ ਇੱਕ ਮੀਡੀਆ ਹਾਊਸ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਨੂੰ ਸ਼ੋਅ ਬਣਾਉਣ ਲਈ ਸੀਰੀਅਲ ਦੇ ਸਟਾਫ ਤੋਂ ਵੀ ਪੈਸੇ ਲੈਣੇ ਪੈਂਦੇ ਸਨ। ਮੁਕੇਸ਼ ਨੇ ਦੱਸਿਆ ਸੀ ਕਿ ਇੱਕ ਐਪੀਸੋਡ ਦੀ ਸ਼ੂਟਿੰਗ ਵਿੱਚ ਉਸਨੂੰ 4-5 ਦਿਨ ਲੱਗ ਜਾਂਦੇ ਸਨ। ਇੱਕ ਵਾਰ ਔਖੇ ਸਟੰਟ ਕਾਰਨ ਉਸ ਨੂੰ ਇੱਕ ਐਪੀਸੋਡ ਸ਼ੂਟ ਕਰਨ ਵਿੱਚ 21 ਦਿਨ ਲੱਗ ਗਏ। ਇੰਨੇ ਦਿਨਾਂ ਦੀ ਸ਼ੂਟਿੰਗ ਕਾਰਨ ਉਨ੍ਹਾਂ ਦਾ ਬਜਟ ਹਿੱਲ ਗਿਆ ਸੀ। ਉਸ ਸਮੇਂ ਉਥੇ ਮੌਜੂਦ ਸਟਾਫ ਨੇ ਪੈਸੇ ਦੇ ਕੇ ਉਸ ਦੀ ਮਦਦ ਕੀਤੀ। ਬਾਅਦ ਵਿੱਚ ਸਟਾਫ ਨੂੰ ਪੈਸੇ ਵਾਪਸ ਕਰ ਦਿੱਤੇ ਗਏ।

ਕਿਉਂ ਬੰਦ ਕਰ ਦਿੱਤਾ ਸ਼ੋਅ?

ਹਾਲਾਂਕਿ ਇਕ ਸਮੇਂ ਮੁਕੇਸ਼ ਨੂੰ ਇਸ ਸੁਪਰਹਿੱਟ ਸ਼ੋਅ ਨੂੰ ਬੰਦ ਕਰਨ ਦਾ ਫੈਸਲਾ ਲੈਣਾ ਪਿਆ ਸੀ। ਬਹੁਤ ਸਾਰੇ ਲੋਕ ਸਮਝ ਨਹੀਂ ਸਕੇ ਕਿ ਅਜਿਹੇ ਹਿੱਟ ਸ਼ੋਅ ਨੂੰ ਬੰਦ ਕਿਉਂ ਕੀਤਾ ਗਿਆ। ਇਸ ਬਾਰੇ ਗੱਲ ਕਰਦੇ ਹੋਏ ਮੁਕੇਸ਼ ਨੇ ਆਪਣੇ ਯੂਟਿਊਬ ਚੈਨਲ 'ਤੇ ਦੱਸਿਆ ਸੀ- 'ਜਦੋਂ ਸ਼ਕਤੀਮਾਨ ਸ਼ੁਰੂ ਹੋਇਆ ਸੀ, ਮੈਂ ਬਦਲੇ 'ਚ ਦੂਰਦਰਸ਼ਨ ਦੇ ਮਾਲਕ ਨੂੰ 3 ਲੱਖ ਰੁਪਏ ਦਿੰਦਾ ਸੀ। ਉਸ ਨੂੰ ਪ੍ਰਾਈਮ ਟਾਈਮ ਨਹੀਂ ਮਿਲ ਰਿਹਾ ਸੀ, ਮੰਗਲਵਾਰ ਰਾਤ ਦਾ ਸਲਾਟ ਅਤੇ ਸ਼ਨੀਵਾਰ ਦਿਨ ਦਾ ਸਲਾਟ ਮਿਲਿਆ। ਸ਼ੋਅ ਦਿਨ ਵੇਲੇ ਆਉਂਦਾ ਸੀ, ਇਸ ਲਈ ਬੱਚਿਆਂ ਨੇ ਸਕੂਲ ਨੂੰ ਬੰਕ ਕਰਨਾ ਸ਼ੁਰੂ ਕਰ ਦਿੱਤਾ, ਹਾਲਾਂਕਿ ਸੀਰੀਅਲ ਹਿੱਟ ਸੀ, ਮੈਨੂੰ ਕੋਈ ਨੁਕਸਾਨ ਨਹੀਂ ਹੋਇਆ। ਕੁਝ ਸਮੇਂ ਬਾਅਦ ਮੈਨੂੰ ਐਤਵਾਰ ਨੂੰ 12 ਵਜੇ ਦੀ ਸਲਾਟ ਮਿਲੀ। ਜਦੋਂ ਇਹ ਸੀਰੀਅਲ ਹਿੱਟ ਹੋਇਆ ਸੀ ਤਾਂ ਚੈਨਲ ਨੇ ਮੇਰੇ ਤੋਂ 7 ਲੱਖ ਰੁਪਏ ਦੀ ਮੰਗ ਕੀਤੀ ਸੀ। ਮੈਂ ਵੀ ਦਿੰਦਾ ਸੀ ਪਰ ਜਦੋਂ ਉਸ ਨੇ 10 ਲੱਖ ਰੁਪਏ ਦੀ ਮੰਗ ਕੀਤੀ ਤਾਂ ਮੈਂ ਇੰਨੇ ਪੈਸੇ ਨਹੀਂ ਦੇ ਸਕਿਆ। ਚੈਨਲ ਤੋਂ ਇਲਾਵਾ ਮੈਂ ਚੀਜ਼ਾਂ ਹੋਰ ਵੀ ਦੇਖਣੀਆਂ ਸਨ। ਤੰਗ ਆ ਕੇ ਮੈਨੂੰ ਸੀਰੀਅਲ ਬੰਦ ਕਰਨਾ ਪਿਆ। 

ਜਲਦ ਵੱਡੇ ਪਰਦੇ 'ਤੇ ਮੁੜ ਪਰਤੇਗਾ ਸ਼ਕਤੀਮਾਨ

ਹੁਣ ਇਸ ਸ਼ੋਅ ਨੂੰ ਵੱਡੇ ਪਰਦੇ 'ਤੇ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਕਿਉਂਕੀ ਸੋਨੀ ਪਿੱਕਚਰਸ ਨੇ ਇਸ ਸ਼ੋਅ ਉੱਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਹੈ।ਇਸ ਨਿੱਜੀ ਟੀਵੀ ਚੈਨਲ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਨਾਲ ਸਬੰਧਤ ਇੱਕ ਪੋਸਟ ਪਾਈ ਹੈ। ਇਸ ਪੋਸਟ ਵਿੱਚ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿੱਚ ਫ਼ਿਲਮ ਦੀ ਪਹਿਲੀ ਝਲਕ ਵੇਖਣ ਨੂੰ ਮਿਲੀ।

ਹੋਰ ਪੜ੍ਹੋ: Diljit Dosanjh: ਕੀ ਸੱਚਮੁਚ ਟੇਲਰ ਸਵਿਫਟ ਨਾਲ ਡੇਟ 'ਤੇ ਜਾਣਾ ਚਾਹੁੰਦੇ ਸੀ ਦਿਲਜੀਤ ਦੋਸਾਂਝ ? ਗਾਇਕ ਨੇ ਖ਼ੁਦ ਕੀਤਾ ਖੁਲਾਸਾ

ਮਸ਼ਹੂਰ ਫਿਲਮ ਆਲੋਚਕ ਤਰਨ ਆਦਰਸ਼ ਨੇ ਇਕ ਪੋਸਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ 'ਸ਼ਕਤੀਮਾਨ' ਦਾ ਰੋਮਾਂਚ ਹੁਣ ਵੱਡੇ ਪਰਦੇ 'ਤੇ ਦੇਖਣ ਨੂੰ ਮਿਲੇਗਾ।ਪੋਸਟ ਵਿੱਚ ਦੱਸਿਆ ਗਿਆ ਹੈ ਕਿ ਸੋਨੀ ਪਿਕਚਰਜ਼ ਨੇ 'ਸ਼ਕਤੀਮਾਨ' ਦੇ ਲੇਖਕ ਅਤੇ ਇਸ ਕਿਰਦਾਰ ਨੂੰ ਨਿਭਾਉਣ ਵਾਲੇ ਅਦਾਕਾਰ ਮੁਕੇਸ਼ ਖੰਨਾ ਨਾਲ ਸਮਝੌਤਾ ਕੀਤਾ ਹੈ। ਡੀਲ ਮੁਤਾਬਕ ਸ਼ਕਤੀਮਾਨ ਨੂੰ ਵੱਡੇ ਪਰਦੇ 'ਤੇ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network