ਅਦਾਕਾਰਾ ਨੇਹਾ ਧੂਪੀਆ ਨੇ MAMI ਫਿਲਮ ਫੈਸਟੀਵਲ 'ਚ ਆਪਣੇ ਮਰਹੂਮ ਸਹੁਰੇ ਬਿਸ਼ਨ ਸਿੰਘ ਬੇਦੀ ਨੂੰ ਦਿੱਤੀ ਸ਼ਰਧਾਂਜਲੀ

ਮਾਮੀ ਫਿਲਮ ਫੈਸਟੀਵਲ’ ਸ਼ੁਰੂ ਹੋ ਗਿਆ ਹੈ, ਜਿਸ ‘ਚ ਬਾਲੀਵੁੱਡ ਤੋਂ ਲੈ ਕੇ ਟੀਵੀ ਤੱਕ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਹਿੱਸਾ ਲਿਆ। ਗਲੋਬਲ ਅਭਿਨੇਤਰੀਆਂ ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਖਾਨ ਤੋਂ ਲੈ ਕੇ ਭੁਵਨ ਬਾਮ ਨੇ ਇਸ ਫੈਸਟੀਵਲ ਵਿੱਚ ਸ਼ਾਨਦਾਰ ਐਂਟਰੀ ਕੀਤੀ। ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਵੀ MAMI ਫਿਲਮ ਫੈਸਟੀਵਲ ਦਾ ਹਿੱਸਾ ਸਨ। ਨੇਹਾ ਨੇ ਸ਼ੁਰੂਆਤੀ ਦਿਨ ਇਸ ਸ਼ਾਨਦਾਰ ਈਵੈਂਟ ਦੀ ਮੇਜ਼ਬਾਨੀ ਵੀ ਕੀਤੀ।

Reported by: PTC Punjabi Desk | Edited by: Pushp Raj  |  October 28th 2023 08:29 PM |  Updated: October 28th 2023 08:29 PM

ਅਦਾਕਾਰਾ ਨੇਹਾ ਧੂਪੀਆ ਨੇ MAMI ਫਿਲਮ ਫੈਸਟੀਵਲ 'ਚ ਆਪਣੇ ਮਰਹੂਮ ਸਹੁਰੇ ਬਿਸ਼ਨ ਸਿੰਘ ਬੇਦੀ ਨੂੰ ਦਿੱਤੀ ਸ਼ਰਧਾਂਜਲੀ

Neha Dhupia tributes Father In Law Bishan Singh Bedi : ਮਾਮੀ ਫਿਲਮ ਫੈਸਟੀਵਲ’ ਸ਼ੁਰੂ ਹੋ ਗਿਆ ਹੈ, ਜਿਸ ‘ਚ ਬਾਲੀਵੁੱਡ ਤੋਂ ਲੈ ਕੇ ਟੀਵੀ ਤੱਕ ਦੇ ਕਈ ਮਸ਼ਹੂਰ ਕਲਾਕਾਰਾਂ ਨੇ ਹਿੱਸਾ ਲਿਆ। ਗਲੋਬਲ ਅਭਿਨੇਤਰੀਆਂ ਪ੍ਰਿਅੰਕਾ ਚੋਪੜਾ, ਕਰੀਨਾ ਕਪੂਰ ਖਾਨ ਤੋਂ ਲੈ ਕੇ ਭੁਵਨ ਬਾਮ ਨੇ ਇਸ ਫੈਸਟੀਵਲ ਵਿੱਚ ਸ਼ਾਨਦਾਰ ਐਂਟਰੀ ਕੀਤੀ। ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਵੀ MAMI ਫਿਲਮ ਫੈਸਟੀਵਲ ਦਾ ਹਿੱਸਾ ਸਨ। ਨੇਹਾ ਨੇ ਸ਼ੁਰੂਆਤੀ ਦਿਨ ਇਸ ਸ਼ਾਨਦਾਰ ਈਵੈਂਟ ਦੀ ਮੇਜ਼ਬਾਨੀ ਵੀ ਕੀਤੀ।

ਦੱਸ ਦੇਈਏ ਕਿ ਕ੍ਰਿਕਟ ਤੋਂ ਇਲਾਵਾ ਬਿਸ਼ਨ ਸਿੰਘ ਬੇਦੀ ਬਾਲੀਵੁੱਡ ਵਿੱਚ ਵੀ ਕੰਮ ਕਰ ਚੁੱਕੇ ਹਨ। ਉਹ ਇਸ ਸਾਲ ਅਗਸਤ 'ਚ ਰਿਲੀਜ਼ ਹੋਈ ਅਭਿਸ਼ੇਕ ਬੱਚਨ ਅਤੇ ਸੈਯਾਮੀ ਖੇਰ ਦੀ ਫਿਲਮ 'ਘੂਮਰ' 'ਚ ਨਜ਼ਰ ਆ ਚੁੱਕੇ ਹਨ। ਇਸ ਫਿਲਮ 'ਚ ਬਿਸ਼ਨ ਸਿੰਘ ਬੇਦੀ ਦੇ ਬੇਟੇ ਅੰਗਦ ਬੇਦੀ ਵੀ ਨਜ਼ਰ ਆਏ ਸਨ।

ਹਾਲ ਹੀ 'ਚ ਬਿਸ਼ਨ ਸਿੰਘ ਬੇਦੀ ਦੀ ਅੰਤਿਮ ਅਰਦਾਸ ਹੋਈ। ਇਸ ਮੌਕੇ ਨੇਹਾ ਧੁਪੀਆ, ਪਤੀ ਅੰਗਦ ਬੇਦੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਗਮ 'ਚ ਡੁੱਬਿਆ ਹੋਇਆ ਨਜ਼ਰ ਆਈਆ। ਬਾਲੀਵੁੱਡ ਤੇ ਖੇਡ ਜਗਤ ਦੇ ਕਈ ਸਿਤਾਰੇ ਇਸ ਮੌਕੇ ਪਹੁੰਚੇ। 

ਹੋਰ ਪੜ੍ਹੋ: ਬਿਸ਼ਨ ਸਿੰਘ ਬੇਦੀ ਦੀ ਅੰਤਿਮ ਅਰਦਾਸ ਮੌਕੇ ਪੁੱਜੇ ਕਈ ਨਾਮੀ ਸਿਤਾਰੇ, ਪੁੱਤ ਅੰਗਦ ਬੇਦੀ ਤੇ ਨੂੰਹ ਨੇਹਾ ਧੂਪੀਆ ਨੂੰ ਗਲੇ ਲਾ ਕੇ ਵੰਡਾਇਆ ਦੁੱਖ

ਦੱਸ ਦੇਈਏ ਕਿ ਬਿਸ਼ਨ ਸਿੰਘ ਬੇਦੀ ਨੇ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਸਾਲ 1966 ਵਿੱਚ ਕੀਤੀ ਸੀ ਅਤੇ ਉਨ੍ਹਾਂ ਨੇ 1979 ਤੱਕ ਭਾਰਤੀ ਕ੍ਰਿਕਟ ਟੀਮ ਦੀ ਨੁਮਾਇੰਦਗੀ ਕੀਤੀ ਸੀ। ਆਪਣੇ ਸਫਲ ਕ੍ਰਿਕਟ ਕਰੀਅਰ ਵਿੱਚ, ਉਸਨੇ 67 ਟੈਸਟ ਮੈਚ ਖੇਡੇ ਅਤੇ 266 ਵਿਕਟਾਂ ਲਈਆਂ। ਇਸ ਤੋਂ ਇਲਾਵਾ ਉਸ ਨੇ 10 ਵਨਡੇ ਮੈਚਾਂ 'ਚ 7 ਵਿਕਟਾਂ ਲਈਆਂ। ਉਹ ਇੱਕ ਮਹਾਨ ਭਾਰਤੀ ਸਪਿਨਰ ਸੀ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network