Netflix: ਮਾਧੁਰੀ ਦੀਕਸ਼ਿਤ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ Netflix ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

ਇੱਕ ਸਿਆਸੀ ਵਿਸ਼ਲੇਸ਼ਕ ਨੇ 'ਦਿ ਬਿਗ ਬੈਂਗ ਥਿਊਰੀ' ਦੇ ਇੱਕ ਐਪੀਸੋਡ ਨੂੰ ਲੈ ਕੇ ਸਟ੍ਰੀਮਿੰਗ ਕੰਪਨੀ ਨੈਟਫਲਿਕਸ ਨੂੰ ਇੱਕ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸ ਵਿੱਚ ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਦੀ ਵਰਤੋਂ ਕਰਨ ਦਾ ਦਾਅਵਾ ਕੀਤਾ ਗਿਆ ਹੈ।

Written by  Pushp Raj   |  March 28th 2023 12:51 PM  |  Updated: March 28th 2023 12:57 PM

Netflix: ਮਾਧੁਰੀ ਦੀਕਸ਼ਿਤ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ 'ਤੇ Netflix ਨੂੰ ਭੇਜਿਆ ਗਿਆ ਕਾਨੂੰਨੀ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

Netflix gets leagal notice: ਓਟੀਟੀ ਪਲੇਟਫਾਰਮਾਂ 'ਤੇ ਪ੍ਰਸਾਰਿਤ ਕੀਤੇ ਜਾਣ ਵਾਲੇ ਕੰਟੈਂਟ ਨੂੰ ਲੈ ਕੇ ਬੀਤੇ ਦਿਨੀਂ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਵੱਲੋਂ ਚਿਤਾਵਨੀ ਦਿੱਤੀ ਗਈ ਸੀ। ਹਾਲ ਹੀ ਵਿੱਚ ਓਟੀਟੀ ਪਲੇਟਫਾਰਮ ਦੇ ਕੰਟੈਂਟ ਨੂੰ ਲੈ ਕੇ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਕ ਸਿਆਸੀ ਵਿਸ਼ਲੇਸ਼ਕ ਨੇ ਨੈਟਫਲਿਕਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ, ਇਹ ਨੋਟਿਸ ਇੱਕ ਸ਼ੋਅ ਦੇ ਦੌਰਾਨ ਬਾਲੀਵੁੱਡ ਅਭਿਨੇਤਰੀ ਮਾਧੁਰੀ  ਦੀਕਸ਼ਿਤ ਲਈ ਇਤਰਾਜ਼ਯੋਗ ਟਿੱਪਣੀ ਕਰਨ ਨੂੰ ਲੈ ਕੇ ਭੇਜਿਆ ਗਿਆ ਹੈ। 

ਦੱਸ ਦਈਏ ਕਿ ਬਾਲੀਵੁੱਡ ਅਭਿਨੇਤਰੀ ਮਾਧੂਰੀ ਦੀਕਸ਼ਿਤ ਦੀ ਦੁਨੀਆ ਪਾਗਲ ਹੈ। ਉਨ੍ਹਾਂ ਦੇ ਡਾਂਸ ਅਤੇ ਐਕਟਿੰਗ ਦੀ ਅਕਸਰ ਸੋਸ਼ਲ ਮੀਡੀਆ 'ਤੇ ਚਰਚਾ ਹੁੰਦੀ ਰਹਿੰਦੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਅਭਿਨੇਤਰੀ ਨੂੰ ਬੁਰਾ-ਭਲਾ ਕਹਿਣ ਵਾਲਿਆਂ ਦੇ ਖਿਲਾਫ ਸਪੋਰਟ ਕਰਦੇ ਨਜ਼ਰ ਆ ਰਹੇ ਹਨ।

 ਇਸ ਦੌਰਾਨ, ਇੱਕ ਸਿਆਸੀ ਵਿਸ਼ਲੇਸ਼ਕ ਨੇ ਮਾਧੁਰੀ ਦੀਕਸ਼ਿਤ ਬਾਰੇ 'ਇਤਰਾਜ਼ਯੋਗ ਸ਼ਬਦਾਂ' ਦੀ ਵਰਤੋਂ ਦਾ ਦਾਅਵਾ ਕਰਦੇ ਹੋਏ 'ਦਿ ਬਿਗ ਬੈਂਗ ਥਿਊਰੀ' ਦੇ ਇੱਕ ਐਪੀਸੋਡ ਨੂੰ ਲੈ ਕੇ ਸਟ੍ਰੀਮਿੰਗ ਕੰਪਨੀ ਨੈਟਫਲਿਕਸ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ। ਇਹ ਖ਼ਬਰ ਜਾਣ ਕੇ ਮਾਧੁਰੀ ਦੇ ਫੈਨਜ਼ ਵੀ ਸਿਆਸੀ ਵਿਸ਼ਲੇਸ਼ਕ ਦਾ ਸਮਰਥਨ ਕਰਦੇ ਨਜ਼ਰ ਆ ਰਹੇ ਹਨ।

ਸਿਆਸੀ ਵਿਸ਼ਲੇਸ਼ਕ ਮਿਥੁਨ ਵਿਜੇ ਕੁਮਾਰ ਨੇ ਇਸ ਕਾਨੂੰਨੀ ਨੋਟਿਸ ਵਿੱਚ ਸ਼ੋਅ ਦੇ ਸੀਜ਼ਨ 2 ਦੇ ਪਹਿਲੇ ਐਪੀਸੋਡ ਨੂੰ ਹਟਾਉਣ ਲਈ ਕਿਹਾ ਹੈ, ਜਿਸ ਵਿੱਚ ਕੁਨਾਲ ਨੈਯਰ ਵੱਲੋਂ ਨਿਭਾਏ ਗਏ ਰਾਜ ਕੂਥਰਾਪੱਲੀ ਦੇ ਕਿਰਦਾਰ ਅਤੇ ਸ਼ੈਲਡਨ ਕੂਪਰ ਦੀ ਭੂਮਿਕਾ ਵਾਲੇ ਜਿਮ ਪਾਰਸਨਜ਼ ਨੇ ਐਸ਼ਵਰਿਆ ਰਾਏ ਦੀ ਭੂਮਿਕਾ ਨਿਭਾਈ ਹੈ ਅਤੇ ਉਨ੍ਹਾਂ ਨੇ ਐਸ਼ਵਰਿਆ ਦੀ ਤੁਲਨਾ ਮਾਧੁਰੀ ਦੀਕਸ਼ਿਤ ਨਾਲ ਕੀਤੀ।

ਹੋਰ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਖੁਸ਼ਖਬਰੀ, ਅਪ੍ਰੈਲ ਮਹੀਨੇ ਦੇ ਪਹਿਲੇ ਹਫ਼ਤੇ 'ਚ ਰਿਲੀਜ਼ ਹੋਵੇਗਾ ਮਰਹੂਮ ਗਾਇਕ ਦਾ ਨਵਾਂ ਗੀਤ

ਕਾਨੂੰਨੀ ਨੋਟਿਸ 'ਚ ਸਿਆਸੀ ਵਿਸ਼ਲੇਸ਼ਕ ਨੇ ਕਿਹਾ ਕਿ ਪਾਤਰ ਵੱਲੋਂ ਕੀਤੀ ਗਈ ਟਿੱਪਣੀ ਨਾਂ ਮਹਿਜ਼ ਇਤਰਾਜ਼ਯੋਗ ਹੈ ਸਗੋਂ ਮਾਣਹਾਨੀ ਦਾ ਮਾਮਲਾ ਵੀ ਹੈ। ਉਨ੍ਹਾਂ ਨੇ ਨੈਟਫਲਿਕਸ ਨੂੰ ਐਪੀਸੋਡ ਨੂੰ ਹਟਾਉਣ ਲਈ ਬੇਨਤੀ ਕੀਤੀ। ਅਜਿਹਾ ਨਾਂ ਕਰਨ 'ਤੇ ਉਨ੍ਹਾਂ ਔਰਤਾਂ ਨਾਲ ਵਿਤਕਰੇ ਨੂੰ ਵਧਾਵਾ ਦੇਣ ਲਈ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਇਹ ਕਾਨੂੰਨੀ ਨੋਟਿਸ, ਨੈਟਫਲਿਕਸ ਦੇ ਮੁੰਬਈ ਸਥਿਤ ਦਫਤਰ ਨੂੰ ਭੇਜਿਆ ਗਿਆ ਹੈ। ਇਸ ਮਾਮਲੇ 'ਤੇ ਪ੍ਰਤੀਕਿਰਿਆ ਵਿੱਚ ਅਜੇ ਤੱਕ Netflix ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆ ਸਕਿਆ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network