ਅੰਗਦ ਬੇਦੀ ਤੇ ਵਿੱਕੀ ਕੌਸ਼ਲ ਦੀ ਡਾਂਸ ਵੀਡੀਓ ਵੇਖ ਭੜਕੇ ਫੈਨਜ਼, ਕਿਹਾ- ਭੁੱਲ੍ਹੇ ਆਪਣੇ ਗੁਰੂ ਪਰਿਵਾਰ ਦਾ ਸ਼ਹੀਦੀ ਇਤਿਹਾਸ

Reported by: PTC Punjabi Desk | Edited by: Pushp Raj  |  December 29th 2023 03:27 PM |  Updated: December 29th 2023 03:27 PM

ਅੰਗਦ ਬੇਦੀ ਤੇ ਵਿੱਕੀ ਕੌਸ਼ਲ ਦੀ ਡਾਂਸ ਵੀਡੀਓ ਵੇਖ ਭੜਕੇ ਫੈਨਜ਼, ਕਿਹਾ- ਭੁੱਲ੍ਹੇ ਆਪਣੇ ਗੁਰੂ ਪਰਿਵਾਰ ਦਾ ਸ਼ਹੀਦੀ ਇਤਿਹਾਸ

Angad Bedi and Vicky Kaushal trolled: ਮਸ਼ਹੂਰ ਬਾਲੀਵੁੱਡ ਅਦਾਕਾਰਾ ਅੰਗਦ ਬੇਦੀ ਤੇ ਵਿੱਕੀ ਕੌਸ਼ਲ ਹਾਲ ਹੀ 'ਚ ਆਪਣੀ ਇੱਕ ਡਾਂਸ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਜਿੱਥੇ ਇੱਕ ਪਾਸੇ ਦੋਹਾਂ ਐਕਟਰਸ ਦੇ ਫੈਨਜ਼ ਨੂੰ ਇਹ ਵੀਡੀਓ ਪਸੰਦ ਆਈ ਉੱਥੇ ਹੀ ਕੁਝ ਯੂਜ਼ਰਸ ਦੋਹਾਂ ਪੰਜਾਬੀ ਅਦਾਕਾਰਾਂ ਨੂੰ ਟ੍ਰੋਲ ਕਰ ਰਹੇ ਹਨ, ਆਓ ਜਾਣਦੇ ਹਾਂ ਇਸ ਦੀ ਵਜ੍ਹਾ। 

Angad Bedi and Vicky kaushal.jpgਦੱਸ ਦਈਏ ਕਿ ਬੀਤੇ ਦਿਨੀਂ ਅੰਗਦ ਬੇਦੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਠ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ। ਇਹ ਵੀਡੀਓ ਕ੍ਰਿਸਮਸ ਸੈਲੀਬ੍ਰੇਸ਼ਨ ਦੇ ਸਮੇਂ ਦੀ ਹੈ। ਇਸ ਵੀਡੀਓ ਦੇ ਵਿੱਚ ਅੰਗਦ ਬੇਦੀ ਦੇ ਨਾਲ-ਨਾਲ ਵਿੱਕੀ ਕੌਸ਼ਲ ਤੇ ਉਨ੍ਹਾਂ ਦੇ ਭਰਾ ਸੰਨੀ ਕੌਸ਼ਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅੰਗਦ ਬੇਦੀ ਨੇ ਕੈਪਸ਼ਨ ਵਿੱਚ ਲਿਖਿਆ- ਬੱਸ ਛੱਡ ਦਿਓ ਖੁੱਲ੍ਹਾ ਪੰਜਾਬੀਆਂ ਨੂੰ ਅਤੇ ਫਿਰ ਦੇਖੋ ਰਿਜ਼ਲਟ ???????? @vickykaushal09 @sunsunnykhez।'ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਤਿੰਨੋਂ ਐਕਟਰ ਮਰਹੂਮ ਪੰਜਾਬੀ ਗਾਇਕ ਸੁਰਜੀਤ ਬਿੰਦਰਖੀਆ ਦੇ ਗੀਤ ਉੱਤੇ ਭੰਗੜਾ ਪਾਉਂਦੇ ਹੋਏ ਤੇ ਆਪੋ ਆਪਣੇ ਮਸਤੀ ਭਰੇ ਅੰਦਾਜ਼ ਵਿੱਚ ਨੱਚਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਪਿੱਛੇ ਕ੍ਰਿਸਮਸ ਟ੍ਰੀ ਸਜਾਇਆ ਹੋਈਆ ਹੈ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ  ਹੋ ਰਹੀ ਹੈ। 

ਹੋਰ ਪੜ੍ਹੋ: ਅਨਮੋਲ ਕਵਾਤਰਾ ਨੂੰ ਕੈਨੇਡਾ ਸਰਕਾਰ ਵੱਲੋਂ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਸਨਮਾਨਿਤ, ਸਮਾਜ ਸੇਵੀ ਨੇ ਪੋਸਟ ਸਾਂਝੀ ਕਰ ਕੀਤਾ ਧੰਨਵਾਦ 

ਜਿੱਥੇ ਤਿੰਨੋਂ ਅਦਾਕਾਰਾਂ ਦੇ ਫੈਨਜ਼ ਇਸ ਵੀਡੀਓ ਨੂੰ ਪਸੰਦ ਕਰ ਰਹੇ ਹਨ, ਉੱਥੇ ਹੀ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਯੂਜ਼ਰਸ ਅੰਗਦ ਸਿੰਘ ਬੇਦੀ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਦਾ ਵਿਰੋਧ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਇਹ ਨੇ ਪੰਜਾਬੀ ? ਜਿਹੜੇ ਬੇਗਾਨੇ ਤਿਉਹਾਰ ਸੈਲੀਬ੍ਰੇਟ ਕਰ ਰਹੇ ਹਨ। ਇੱਕ ਹੋਰ ਨੇ ਲਿਖਿਆ, 'ਤੁਸੀਂ ਜਾਣਦੇ ਹੋ ਫਤਿਹਗੜ੍ਹ ਸਾਹਿਬ ਵਿੱਚ ਇਨ੍ਹੀਂ ਦਿਨੀਂ ਕੀ ਹੋਇਆ  ਸੀ। '? ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ-'ਇਹ ਆਪਣੇ ਗੁਰੂ ਪਰਿਵਾਰ ਦਾ ਸ਼ਹੀਦੀ ਇਤਿਹਾਸ  ਭੁੱਲ੍ਹ ਗਏ ਹਨ। '

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network