ਮਹਿੰਦੀ ਸਮਾਰੋਹ ‘ਚ ਪਹੁੰਚੇ ਬੌਬੀ ਦਿਓਲ ਨੂੰ ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ‘ਕੀ ਪਜਾਮਾ ਪਾਰਟੀ ‘ਚ ਪਹੁੰਚੇ ਹੋ’

ਬਾਲੀਵੁੱਡ ਸਿਤਾਰੇ ਆਪਣੀ ਡਰੈੱਸ ਨੂੰ ਲੈ ਕੇ ਅਕਸਰ ਬੇਪਰਵਾਹ ਹੁੰਦੇ ਹਨ । ਉਹ ਵਿਆਹ ਸਮਾਰੋਹ ਹੋਵੇ ਜਾਂ ਫਿਰ ਕੋਈ ਹੋਰ ਫੰਕਸ਼ਨ ਕੁਝ ਵੀ ਪਾ ਕੇ ਚਲੇ ਜਾਂਦੇ ਹਨ । ਪਰ ਕਈ ਵਾਰ ਉਨ੍ਹਾਂ ਨੂੰ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪੈ ਜਾਂਦਾ ਹੈ ।

Reported by: PTC Punjabi Desk | Edited by: Shaminder  |  March 15th 2023 10:07 AM |  Updated: March 15th 2023 10:12 AM

ਮਹਿੰਦੀ ਸਮਾਰੋਹ ‘ਚ ਪਹੁੰਚੇ ਬੌਬੀ ਦਿਓਲ ਨੂੰ ਸੋਸ਼ਲ ਮੀਡੀਆ ਯੂਜ਼ਰਸ ਨੇ ਕੀਤਾ ਟ੍ਰੋਲ, ਕਿਹਾ ‘ਕੀ ਪਜਾਮਾ ਪਾਰਟੀ ‘ਚ ਪਹੁੰਚੇ ਹੋ’

ਬੌਬੀ ਦਿਓਲ (Bobby Deol)ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਆਪਣੀ ਪਤਨੀ ਦੇ ਨਾਲ ਨਜ਼ਰ ਆ ਰਹੇ ਹਨ । ਦਰਅਸਲ ਇਹ ਵੀਡੀਓ ਅਲਾਨਾ ਦੀ ਮਹਿੰਦੀ ਸੈਰੇਮਨੀ ਦਾ ਹੈ । ਜਿਸ ‘ਚ ਬੌਬੀ ਦਿਓਲ ਆਪਣੀ ਪਤਨੀ ਦੇ ਨਾਲ ਪਹੁੰਚੇ ਸਨ। ਪਰ ਲੋਕਾਂ ਨੇ ਬੌਬੀ ਦਿਓਲ ਨੂੰ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਅਤੇ ਸੋਸ਼ਲ ਮੀਡੀਆ ਯੂਜ਼ਰਸ ਤਰ੍ਹਾਂ ਤਰ੍ਹਾਂ ਦੇ ਕਮੈਂਟਸ ਕਰਨ ਲੱਗ ਪਏ । ਆਓ ਜਾਣਦੇ ਹਾਂ ਕਿ ਆਖਿਰ ਹੋਇਆ ਕੀ ਹੈ ਕਿ ਅਚਾਨਕ ਲੋਕਾਂ ਨੇ ਅਦਾਕਾਰ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। 

ਹੋਰ ਪੜ੍ਹੋ : ਨਿਸ਼ਾ ਬਾਨੋ ਵੀ ‘ਚਮਕੀਲਾ’ ਫ਼ਿਲਮ ‘ਚ ਆਏਗੀ ਨਜ਼ਰ, ਅਦਾਕਾਰਾ ਨੇ ਫ਼ਿਲਮ ਦੇ ਸੈੱਟ ਤੋਂ ਇਮਤਿਆਜ਼ ਅਲੀ ਦੇ ਨਾਲ ਤਸਵੀਰ ਸਾਂਝੀ ਕਰ ਕੀਤਾ ਧੰਨਵਾਦ

ਬੌਬੀ ਦੀ ਡਰੈੱਸ ਨੂੰ ਲੈ ਕੇ ਕੀਤਾ ਟ੍ਰੋਲ 

ਇਸ ਮਹਿੰਦੀ ਸਮਾਰੋਹ ‘ਚ ਬੌਬੀ ਦੀ ਪਤਨੀ ਤਾਨੀਆ ਨੇ ਆਫ ਵ੍ਹਾਈਟ ਰੰਗ ਦਾ ਸ਼ਰਾਰਾ ਸੂਟ ਪਾਇਆ ਸੀ । ਜਦੋਂਕਿ ਬੌਬੀ ਦਿਓਲ ਨੇ ਢਿੱਲੀ ਢਾਲੀ ਟੀ ਸ਼ਰਟ ਤੇ ਲੋਅਰ ਪਾਇਆ ਹੋਇਆ ਸੀ । ਜਿਸ ਕਾਰਨ ਬੌਬੀ ਦਿਓਲ ਨੂੰ ਸੋਸ਼ਲ ਮੀਡੀਆ ਯੂਜ਼ਰਸ ਨੇ ਉਨ੍ਹਾਂ ਦੀ ਡਰੈੱਸ ਦੇ ਕਾਰਨ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ । 

ਹੋਰ ਪੜ੍ਹੋ : ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਹੈ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ, ਕੀ ਤੁਸੀਂ ਪਛਾਣਿਆ !

ਚੰਕੀ ਪਾਂਡੇ ਦੀ ਭਤੀਜੀ ਦੀ ਸੀ ਮਹਿੰਦੀ ਸੈਰੇਮਨੀ 

 ਅਦਾਕਾਰ ਚੰਕੀ ਪਾਂਡੇ ਦੀ ਭਤੀਜੀ ਅਲਾਨਾ ਪਾਂਡੇ ਦੀ ਮਹਿੰਦੀ ਸੈਰੇਮਨੀ ਸੀ । ਜਿਸ ‘ਚ ਇਹ ਜੋੜੀ ਪਹੁੰਚੀ ਹੋਈ ਸੀ ।ਇਸ ਸਮਾਰੋਹ ‘ਚ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਸੀ ।

ਬੌਬੀ ਦਿਓਲ ਵੀ ਇਸ ਸਮਾਰੋਹ ‘ਚ ਪਤਨੀ ਦੇ ਨਾਲ ਪਹੁੰਚੇ ਸਨ । ਪਰ ਸ਼ੋਸ਼ਲ ਮੀਡੀਆ ਯੂਜ਼ਰਸ ਨੂੰ ਉਨ੍ਹਾਂ ਦੀ ਡਰੈਸਿੰਗ ਸੈਂਸ ਚੰਗੀ ਨਹੀਂ ਲੱਗੀ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network