ਇਜ਼ਰਾਈਲ ਜੰਗ ਵਿਚਾਲੇ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਪਰਤੀ ਭਾਰਤ, ਅਦਾਕਾਰਾ ਦੇ ਚਿਹਰੇ 'ਤੇ ਨਜ਼ਰ ਆਇਆ ਡਰ

ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਆਖਿਰਕਾਰ ਸੁਰੱਖਿਅਤ ਭਾਰਤ ਪਰਤ ਆਈ ਹੈ। 'ਅਕੇਲੀ' ਸਟਾਰ ਨੁਸਰਤ ਭਰੂਚਾ ਹਾਲ ਹੀ 'ਚ ਇੱਕ ਈਵੈਂਟ 'ਚ ਹਿੱਸਾ ਲੈਣ ਲਈ ਇਜ਼ਰਾਈਲ ਗਈ ਸੀ। ਜਿੱਥੇ ਉਹ ਇਜ਼ਰਾਈਲ ਅਤੇ ਫਲਸਤੀਨ ਦੀ ਜੰਗ ਵਿਚਾਲੇ ਫਸ ਗਈ।

Reported by: PTC Punjabi Desk | Edited by: Pushp Raj  |  October 09th 2023 11:27 AM |  Updated: October 09th 2023 11:27 AM

ਇਜ਼ਰਾਈਲ ਜੰਗ ਵਿਚਾਲੇ ਫਸੀ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਪਰਤੀ ਭਾਰਤ, ਅਦਾਕਾਰਾ ਦੇ ਚਿਹਰੇ 'ਤੇ ਨਜ਼ਰ ਆਇਆ ਡਰ

Nushrratt Bharuccha returns to India: ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਆਖਰਕਾਰ ਸੁਰੱਖਿਅਤ ਭਾਰਤ ਪਰਤ ਆਈ ਹੈ। 'ਅਕੇਲੀ' ਸਟਾਰ ਨੁਸਰਤ ਭਰੂਚਾ ਹਾਲ ਹੀ 'ਚ ਹਾਈਫਾ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਹਿੱਸਾ ਲੈਣ ਲਈ ਇਜ਼ਰਾਈਲ ਗਈ ਸੀ। ਜਿਸ ਤੋਂ ਬਾਅਦ ਉਹ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਜੰਗ ਵਿੱਚ ਫਸ ਗਈ। ਜਿਸ ਤੋਂ ਬਾਅਦ ਭਾਰਤ ਸਰਕਾਰ ਨੇ ਤੁਰੰਤ ਅਦਾਕਾਰਾ ਨੁਸਰਤ ਭਰੂਚਾ ਦੀ ਟੀਮ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਉਥੋਂ ਬਾਹਰ ਕੱਢ ਲਿਆ। ਨੁਸਰਤ ਭਰੂਚਾ ਹੁਣ ਸੁਰੱਖਿਅਤ ਭਾਰਤ ਪਹੁੰਚ ਗਈ ਹੈ।

ਅਦਾਕਾਰਾ ਨੁਸਰਤ ਭਰੂਚਾ ਹਾਲ ਹੀ ਵਿੱਚ ਭਾਰਤ ਪਹੁੰਚੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਗਈਆਂ। ਅਦਾਕਾਰਾ ਨੇ ਭਾਰਤ ਪਹੁੰਚਦੇ ਹੀ ਸੁੱਖ ਦਾ ਸਾਹ ਲਿਆ। ਇਸ ਦੌਰਾਨ ਏਅਰਪੋਰਟ 'ਤੇ ਸਪਾਟ ਹੋਈ ਅਦਾਕਾਰਾ ਨੁਸਰਤ ਭਰੂਚਾ ਦੇ ਚਿਹਰੇ 'ਤੇ ਡਰ ਅਤੇ ਅਸੁਰੱਖਿਆ ਦੀ ਭਾਵਨਾ ਸਾਫ ਦਿਖਾਈ ਦੇ ਰਹੀ ਸੀ।

ਹੋਰ ਪੜ੍ਹੋ: ਵਿਕਰਾਂਤ ਮੈਸੀ ਦੀ ਗਰਭਵਤੀ ਪਤਨੀ ਸ਼ੀਤਲ ਠਾਕੁਰ ਆਪਣਾ ਬੇਬੀ ਬੰਪ ਫਲਾਂਟ ਕਰਦੀ ਆਈ ਨਜ਼ਰ, ਤਸਵੀਰਾਂ ਹੋਈਆਂ ਵਾਇਰਲ

ਅਦਾਕਾਰਾ ਨੁਸਰਤ ਭਰੂਚਾ ਨੂੰ ਏਅਰਪੋਰਟ 'ਤੇ ਦੇਖ ਕੇ ਪੱਤਰਕਾਰਾਂ ਦੀ ਭੀੜ ਇਕੱਠੀ ਹੋ ਗਈ। ਜਿਸ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਅਭਿਨੇਤਰੀ ਨੁਸਰਤ ਭਰੂਚਾ ਜਿਵੇਂ ਹੀ ਭਾਰਤ ਪਹੁੰਚੀ ਤਾਂ ਉਨ੍ਹਾਂ ਦੀਆਂ ਤਸਵੀਰਾਂ ਕਲਿੱਕ ਕਰਨ ਲਈ ਮੀਡੀਆ ਵਾਲਿਆਂ ਦੀ ਭੀੜ ਲੱਗ ਗਈ। ਇਸ ਦੌਰਾਨ ਅਦਾਕਾਰਾ ਕਾਫੀ ਅਸਹਿਜ ਨਜ਼ਰ ਆਈ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network