Fake News ! ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਕੀਤਾ ਗਿਆ ਗ੍ਰਿਫਤਾਰ, ਗਾਇਕ ਨੇ ਵੀਡੀਓ ਜਾਰੀ ਕਰ ਇਨ੍ਹਾਂ ਖਬਰਾਂ ਨੂੰ ਦੱਸਿਆ ਅਫਵਾਹ
ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ 'ਤੇ ਜਹਾਜ਼ 'ਚ ਸਵਾਰ ਹੋਣ ਤੋਂ ਰੋਕੇ ਜਾਣ ਤੋਂ ਬਾਅਦ ਦੁਬਈ ਪੁਲਿਸ ਉਨ੍ਹਾਂ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਰਾਹਤ ਫਤਿਹ ਅਲੀ ਖਾਨ ਨੂੰ ਆਪਣੇ ਨਾਲ ਦੁਬਈ ਪੁਲਿਸ ਸਟੇਸ਼ਨ ਲੈ ਗਈ, ਪਰ ਹੁਣ ਗਾਇਕ ਨੇ ਵੀਡੀਓ ਜਾਰੀ ਕਰਕੇ ਇਨ੍ਹਾਂ ਖਬਰਾਂ ਨੂੰ ਸਰਾਸਰ ਗ਼ਲਤ ਤੇ ਅਫਵਾਹ ਦੱਸਿਆ ਹੈ।
Fake News ! ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ ਤੋਂ ਕੀਤਾ ਗਿਆ ਗ੍ਰਿਫਤਾਰ, ਗਾਇਕ ਨੇ ਵੀਡੀਓ ਜਾਰੀ ਕਰ ਇਨ੍ਹਾਂ ਖਬਰਾਂ ਨੂੰ ਦੱਸਿਆ ਅਫਵਾਹ
Rahat Fateh Ali Khan was arrested at Dubai airport : ਮਸ਼ਹੂਰ ਪਾਕਿਸਤਾਨੀ ਗਾਇਕ ਰਾਹਤ ਫਤਿਹ ਅਲੀ ਖਾਨ ਨੂੰ ਦੁਬਈ ਏਅਰਪੋਰਟ 'ਤੇ ਜਹਾਜ਼ 'ਚ ਸਵਾਰ ਹੋਣ ਤੋਂ ਰੋਕੇ ਜਾਣ ਤੋਂ ਬਾਅਦ ਦੁਬਈ ਪੁਲਿਸ ਉਨ੍ਹਾਂ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਰਾਹਤ ਫਤਿਹ ਅਲੀ ਖਾਨ ਨੂੰ ਆਪਣੇ ਨਾਲ ਦੁਬਈ ਪੁਲਿਸ ਸਟੇਸ਼ਨ ਲੈ ਗਈ, ਆਓ ਜਾਣਦੇ ਹਾਂ ਕੀ ਹੈ ਪੂਰਾ ਮਾਮਲਾ।
ਰਾਹਤ ਫਤਿਹ ਅਲੀ ਖਾਨ ਦੇ ਖਿਲਾਫ ਦੁਬਈ 'ਚ ਮਾਮਲਾ ਦਰਜ
ਮੀਡੀਆ ਰਿਪੋਰਟਸ ਦੇ ਮੁਤਾਬਕ ਰਾਹਤ ਫਤਿਹ ਅਲੀ ਖਾਨ ਦੇ ਸਾਬਕਾ ਮੈਨੇਜਰ ਅਤੇ ਮਸ਼ਹੂਰ ਸ਼ੋਅਬਿਜ਼ ਪ੍ਰਮੋਟਰ ਸਲਮਾਨ ਅਹਿਮਦ ਨੇ ਉਨ੍ਹਾਂ ਖਿਲਾਫ ਦੁਬਈ 'ਚ ਸ਼ਿਕਾਇਤ ਦਰਜ ਕਰਵਾਈ ਹੈ। ਹਾਲਾਂਕਿ, ਸੂਤਰਾਂ ਨੇ ਕਿਹਾ ਕਿ ਗਾਇਕ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗਾਇਕ ਵੱਖ-ਵੱਖ ਸੰਗੀਤ ਸਮਾਗਮਾਂ ਵਿੱਚ ਪਰਫਾਰਮ ਕਰਨ ਲਈ ਦੁਬਈ ਵਿੱਚ ਪਹੁੰਚੇ ਸਨ।
ਰਾਹਤ ਫਤਿਹ ਅਲੀ ਖਾਨ ਨੇ ਇਨ੍ਹਾਂ ਖਬਰਾਂ ਨੂੰ ਦੱਸਿਆ ਅਫਵਾਹ
ਰਾਹਤ ਫਤਿਹ ਅਲੀ ਖਾਨ ਨੇ ਹਾਲ ਹੀ ਵਿੱਚ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਇਹ ਖਬਰਾਂ ਮਹਿਜ਼ ਅਫਵਾਹਾਂ ਹਨ। ਇਨ੍ਹਾਂ ਖਬਰਾਂ ਵਿੱਚ ਕੋਈ ਸੱਚਾਈ ਨਹੀਂ ਹੈ। ਗਾਇਕ ਨੇ ਕਿਹਾ ਕਿ ਉਹ ਦੁਬਈ ਵਿੱਚ ਆਪਣੇ ਗੀਤ ਰਿਕਾਰਡ ਕਰਨ ਆਏ ਹਨ।
ਦੱਸ ਦਈਏ ਕਿ ਰਾਹਤ ਫਤਿਹ ਅਲੀ ਖਾਨ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੇ ਹਨ। ਇਸ ਤੋਂ ਪਹਿਲਾਂ ਰਾਹਤ ਫਤਿਹ ਅਲੀ ਖਾਨ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਆਪਣੇ ਸ਼ਾਗਰਿਦ ਨੂੰ ਚੱਪਲਾਂ ਨਾਲ ਕੁੱਟਦੇ ਹੋਏ ਨਜ਼ਰ ਆਏ।
ਪੜ੍ਹੋ : ਸਾਉਣ ਮਹੀਨੇ ਦੇ ਪਹਿਲੇ ਸੋਮਵਾਰ 'ਤੇ ਭਗਵਾਨ ਸ਼ਿਵ ਦੀ ਭਗਤੀ 'ਚ ਲੀਨ ਨਜ਼ਰ ਆਏ ਗਾਇਕ ਨਿੰਜਾ, ਵਾਇਰਲ ਹੋ ਰਹੀਆਂ ਤਸਵੀਰਾਂ
ਦੱਸਣਯੋਗ ਹੈ ਕਿ ਰਾਹਤ ਇੱਕ ਮਸ਼ਹੂਰ ਗਾਇਕ ਹਨ ਜਿਨ੍ਹਾਂ ਦੀ ਦੁਨੀਆ ਭਰ ਵਿੱਚ ਬਹੁਤ ਵੱਡੀ ਫੈਨ ਫਾਲੋਇੰਗ ਹੈ। ਉਨ੍ਹਾਂ ਨੇ ਭਾਰਤ ਵਿੱਚ ਰਹਿੰਦਿਆਂ ਵੀ ਆਪਣਾ ਬਹੁਤ ਨਾਮ ਕਮਾਇਆ। ਬਾਲੀਵੁੱਡ 'ਚ ਉਨ੍ਹਾਂ ਦੇ ਨਾਂ 'ਤੇ ਕਈ ਸੁਪਰਹਿੱਟ ਗੀਤ ਹਨ, ਜੋ ਅੱਜ ਵੀ ਲੋਕਾਂ 'ਚ ਕਾਫੀ ਮਸ਼ਹੂਰ ਹਨ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
