ਆਖ਼ਿਰ ਕਿਉਂ ਸਲਮਾਨ ਖ਼ਾਨ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੁੜੀਆਂ ਨੂੰ ਪੂਰੇ ਕੱਪੜੇ ਪਾਉਣ ਦੀ ਦਿੱਤੀ ਹਿਦਾਇਤ, ਪਲਕ ਤਿਵਾਰੀ ਨੇ ਕੀਤਾ ਖੁਲਾਸਾ
ਪਲਕ ਤਿਵਾਰੀ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕਰਨ ਵਾਲੀ ਹੈ। ਹਾਲ ਹੀ 'ਚ ਪਲਕ ਨੇ ਸਲਮਾਨ ਖ਼ਾਨ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਪਲਕ ਨੇ ਦੱਸਿਆ ਕਿ ਸਲਮਾਨ ਨੇ ਫ਼ਿਲਮ ਸੈੱਟ 'ਤੇ ਮਹਿਲਾਵਾਂ ਨੂੰ ਪੂਰੇ ਕੱਪੜੇ ਪਾਉਣ ਦੀ ਹਿਦਾਇਤ ਦਿੱਤੀ ਸੀ।
ਆਖ਼ਿਰ ਕਿਉਂ ਸਲਮਾਨ ਖ਼ਾਨ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੁੜੀਆਂ ਨੂੰ ਪੂਰੇ ਕੱਪੜੇ ਪਾਉਣ ਦੀ ਦਿੱਤੀ ਹਿਦਾਇਤ, ਪਲਕ ਤਿਵਾਰੀ ਨੇ ਕੀਤਾ ਖੁਲਾਸਾ
Palak Tiwari News: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਨਵੀਂ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਰਿਲੀਜ਼ ਹੋਏ ਇਸ ਫ਼ਿਲਮ ਦੇ ਟ੍ਰੇਲਰ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸੇ ਵਿਚਾਲੇ ਪਲਕ ਤਿਵਾਰੀ ਨੇ ਸਲਮਾਨ ਖ਼ਾਨ ਬਾਰੇ ਇੱਕ ਵੱਡਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
_09302e8e31f6f9b732f8d4a134496c7f_1280X720.webp)
ਪਲਕ ਤਿਵਾਰੀ ਨੇ ਹਾਲ ਹੀ 'ਚ ਦਿੱਤੇ ਗਏ ਆਪਣੇ ਇੱਕ ਇੰਟਰਵਿਊ ਦੇ ਦੌਰਾਨ ਸਲਮਾਨ ਖ਼ਾਨ ਨਾਲ ਕੰਮ ਕਰਨ ਦਾ ਤਜ਼ਰਬਾ ਸਾਂਝਾ ਕੀਤਾ। ਇਸ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਉਸ ਨੇ ਫ਼ਿਲਮ 'ਅੰਤਿਮ' ਦੇ ਦੌਰਾਨ ਸਲਮਾਨ ਨਾਲ ਬਤੌਰ ਅਸਿਟੈਂਟ ਡਾਇਰੈਕਟਰ ਕੰਮ ਕੀਤਾ ਸੀ, ਪਰ ਬਤੌਰ ਅਦਾਕਾਰਾ ਉਹ ਪਹਿਲੀ ਵਾਰ ਸਲਮਾਨ ਨਾਲ ਇਸ ਫ਼ਿਲਮ 'ਚ ਕੰਮ ਕਰ ਰਹੀ ਹੈ।
LATEST: #PalakTiwari About SK And #KisiKaBhaiKisiKiJaan Movie!!It's a #SalmanKhan ????️ & I'm happy to be a part of it. Set ka rule h ladkiSahi se kapde pehnegi, he is very protective about us, like a father figure. The most secure person!!✨pic.twitter.com/6JeW9HBPqB
— Legend BALLU⚡ (@LegendSKFan) April 12, 2023
ਸਿਧਾਰਥ ਕੰਨਨ ਨਾਲ ਇੰਟਰਵਿਊ ਦੌਰਾਨ ਪਲਕ ਤਿਵਾਰੀ ਨੇ ਸਲਮਾਨ ਖਾਨ ਨਾਲ ਜੁੜਿਆ ਵੱਡਾ ਖੁਲਾਸਾ ਕੀਤਾ ਹੈ। ਉਸ ਨੇ ਦੱਸਿਆ ਕਿ ਸਲਮਾਨ ਨੇ ਸੈੱਟ 'ਤੇ ਇੱਕ ਨਿਯਮ ਬਣਾਇਆ ਗਿਆ ਹੈ, ਜਿਸ ਦੀ ਪਾਲਣਾ ਹਰ ਔਰਤ ਨੂੰ ਕਰਨੀ ਪੈਂਦੀ ਹੈ। ਇਹ ਨਿਯਮ ਪਹਿਰਾਵੇ ਬਾਰੇ ਹੈ ਕਿ ਜਦੋਂ ਸਲਮਾਨ ਦੇ ਸੈੱਟ 'ਤੇ ਹੋਣ ਤਾਂ ਸਾਰੀਆਂ ਔਰਤਾਂ ਨੇ ਪੂਰੇ ਕੱਪੜੇ ਪਹਿਨੇ ਹੋਣ।

ਪਲਕ ਨੇ ਦੱਸਿਆ ਕਿ ਅਜਿਹਾ ਇਸ ਲਈ ਕਿਉਂਕਿ ਸਲਮਾਨ ਥੋੜੇ ਟ੍ਰੈਡੀਸ਼ਨਲ ਹਨ। ਇਸ ਦੇ ਨਾਲ ਹੀ ਉਹ ਸੈੱਟ 'ਤੇ ਕੰਮ ਕਰਨ ਵਾਲੀ ਮਹਿਲਾਵਾਂ ਨੂੰ ਲੈ ਕੇ ਪ੍ਰੋਟੈਕਟਿਵ ਹਨ ਤੇ ਉਨ੍ਹਾਂ ਦੀ ਸੁਰੱਖਿਆ ਦਾ ਪੂਰਾ ਖਿਆਲ ਰੱਖਦੇ ਹਨ। ਪਲਕ ਨੇ ਦੱਸਿਆ ਕਿ ਸਲਮਾਨ ਨੇ ਅਜਿਹਾ ਰੂਲ ਇਸ ਲਈ ਬਣਾਇਆ ਹੈ। ਕਿਉਂਕਿ ਸੈੱਟ 'ਤੇ ਸਾਰੇ ਲੋਕ ਤੁਹਾਡੇ ਆਪਣੇ ਨਹੀਂ ਹੁੰਦੇ ਤਾਂ ਜੋ ਕੁੜੀਆਂ ਤੇ ਮਹਿਲਾਵਾਂ ਸੁਰੱਖਿਅਤ ਰਹਿਣ।
- PTC PUNJABI
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
