Parineeti-Raghav Wedding: ਪਰਿਣੀਤੀ-ਰਾਘਵ ਦੇ ਵਿਆਹ 'ਚ ਸ਼ਾਮਿਲ ਮਹਿਮਾਨਾਂ ਤੇ ਹੋਟਲ ਸਟਾਫ ਲਈ ਸਖ਼ਤ ਹਦਾਇਤਾਂ, ਇਮਾਰਤ ਤੋਂ ਬਾਹਰ ਨਹੀਂ ਜਾਣ ਸਕਣਗੇ ਇਹ ਲੋਕ
Parineeti-Raghav Wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ 24 ਸਤੰਬਰ ਨੂੰ ਉਦੈਪੁਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਨ੍ਹਾਂ ਦੇ ਵਿਆਹ ਦੌਰਾਨ ਸਟਾਫ਼ ਨੂੰ ਕਈ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ। ਰਾਜਸਥਾਨ ਦੇ ਉਦੈਪੁਰ ਵਿੱਚ ਭਲਕੇ 24 ਸਤੰਬਰ ਨੂੰ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਢੋਲ ਦੀ ਥਾਪ ਅਤੇ ਜਸ਼ਨਾਂ ਵਿੱਚ ਰਾਘਵ ਅਤੇ ਪਰਿਣੀਤੀ ਦਾ ਉਦੈਪੁਰ ਵਿੱਚ ਸਵਾਗਤ ਕੀਤਾ ਗਿਆ।
ਫਿਲਹਾਲ ਇਸ ਜੋੜੀ ਦੇ ਪ੍ਰੀ-ਵੈਡਿੰਗ ਫੰਕਸ਼ਨ ਚੱਲ ਰਹੇ ਹਨ। ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਪਰਿਵਾਰ ਅਤੇ ਦੋਸਤ ਵੀ ਉਨ੍ਹਾਂ ਦੇ ਸ਼ਾਨਦਾਰ ਸ਼ਾਹੀ ਵਿਆਹ ਵਿੱਚ ਮੌਜੂਦ ਹੋਣਗੇ। ਇਸ ਸ਼ਾਹੀ ਵਿਆਹ ਵਿੱਚ 100 ਪ੍ਰਾਈਵੇਟ ਸੁਰੱਖਿਆ ਗਾਰਡ ਤਾਇਨਾਤ ਕੀਤੇ ਗਏ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਲੇਕ ਦੇ ਵਿਚਕਾਰ ਚਾਰ ਤੋਂ ਪੰਜ ਕਿਸ਼ਤੀਆਂ 'ਤੇ ਸੁਰੱਖਿਆ ਗਾਰਡ ਤਾਇਨਾਤ ਕੀਤੇ ਜਾਣਗੇ। ਇੱਥੇ ਜੈੱਟੀ (ਕਿਸ਼ਤੀ ਤੱਕ ਬਣੇ ਪਲੇਟਫਾਰਮ) 'ਤੇ ਵਿਸ਼ੇਸ਼ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ। ਇੰਨਾ ਹੀ ਨਹੀਂ ਵਿਆਹ 'ਚ ਸੁਰੱਖਿਆ ਦੇ ਵੀ ਸਖਤ ਨਿਯਮ ਹਨ।
ਮੀਡੀਆ ਰਿਪੋਰਟਸ ਮੁਤਾਬਕ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਦੀ ਪੂਰੀ ਸਕੈਨਿੰਗ ਕੀਤੀ ਜਾਵੇਗੀ। ਇੰਨਾ ਹੀ ਨਹੀਂ, ਇਨ੍ਹਾਂ ਤਿੰਨ ਦਿਨਾਂ ਤੱਕ ਕਿਸੇ ਵੀ ਕਰਮਚਾਰੀ ਨੂੰ ਇਮਾਰਤ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।
- PTC PUNJABI