ਗਰਭਵਤੀ ਸਨਾ ਖ਼ਾਨ ਦਾ ਮਾਂ ਰੱਖ ਰਹੀ ਖਿਆਲ, ਸਨਾ ਨੇ ਸਾਂਝਾ ਕੀਤਾ ਭਾਵੁਕ ਕਰ ਦੇਣ ਵਾਲਾ ਵੀਡੀਓ

ਬਾਲੀਵੁੱਡ ਅਦਾਕਾਰਾ ਸਨਾ ਖ਼ਾਨ ਇਨ੍ਹੀਂ ਦਿਨੀਂ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਹੋਣ ਵਾਲੇ ਬੱਚੇ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਐਕਸਾਈਟਿਡ ਹੈ ।ਜਲਦ ਹੀ ਅਦਾਕਾਰਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ ।

Reported by: PTC Punjabi Desk | Edited by: Shaminder  |  June 24th 2023 10:18 AM |  Updated: June 24th 2023 10:18 AM

ਗਰਭਵਤੀ ਸਨਾ ਖ਼ਾਨ ਦਾ ਮਾਂ ਰੱਖ ਰਹੀ ਖਿਆਲ, ਸਨਾ ਨੇ ਸਾਂਝਾ ਕੀਤਾ ਭਾਵੁਕ ਕਰ ਦੇਣ ਵਾਲਾ ਵੀਡੀਓ

ਬਾਲੀਵੁੱਡ ਅਦਾਕਾਰਾ ਸਨਾ ਖ਼ਾਨ(Sana Khan)  ਇਨ੍ਹੀਂ ਦਿਨੀਂ ਪ੍ਰੈਗਨੇਂਸੀ ਨੂੰ ਇਨਜੁਆਏ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਆਪਣੇ ਹੋਣ ਵਾਲੇ ਬੱਚੇ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਐਕਸਾਈਟਿਡ ਹੈ ।ਜਲਦ ਹੀ ਅਦਾਕਾਰਾ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ । ਪਰ ਇਸ ਤੋਂ ਪਹਿਲਾਂ ਅਦਾਕਾਰਾ ਆਪਣੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰ ਰਹੀ ਹੈ ਅਤੇ ਪ੍ਰੈਗਨੇਂਸੀ ਦੇ ਦੌਰਾਨ ਹੋਣ ਵਾਲੀਆਂ ਦਿੱਕਤਾਂ ਬਾਰੇ ਦੱਸ ਰਹੀ ਹੈ । ਹਾਲ ਹੀ ‘ਚ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਦੀ ਮਾਂ ਉਸ ਦੇ ਸ਼ੂਜ਼ ਦਾ ਫੀਤਾ ਬੰਨਦੀ ਹੋਈ ਦਿਖਾਈ ਦੇ ਰਹੀ ਹੈ । 

ਹੋਰ ਪੜ੍ਹੋ : ਪੰਜਾਬੀਆਂ ਲਈ ਮਾਣ ਦੀ ਗੱਲ, ਅਮਰੀਕਾ ਦੇ ਵਿਦੇਸ਼ ਮੰਤਰੀ ਨੇ ਪੀਐੱਮ ਦੀ ਮੌਜੂਦਗੀ ‘ਚ ਕਿਹਾ ‘ਅਸੀਂ ਦਿਲਜੀਤ ਦੋਸਾਂਝ ਦੇ ਗੀਤਾਂ ‘ਤੇ ਨੱਚਦੇ ਹਾਂ’

ਮਾਂ ਦੇ ਲਈ ਸਾਂਝੇ ਕੀਤੇ ਦਿਲ ਦੇ ਜਜ਼ਬਾਤ 

ਸਨਾ ਖ਼ਾਨ ਦੇ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਨਾ ਖ਼ਾਨ ਬੈੱਡ ‘ਤੇ ਬੈਠੀ ਹੈ ਅਤੇ ਉਸ ਦੀ ਮਾਂ ਉਸ ਦੇ ਸੂਜ਼ ਦੇ ਫੀਤੇ ਬੰਨਦੀ ਹੋਈ ਦਿਖਾਈ ਦੇ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਮੇਰੀ ਮਾਂ ਮੇਰੇ ਸ਼ੂਜ਼ ਦੇ ਫੀਤੇ ਬੰਨ ਰਹੀ ਹੈ ਤਾਂ ਕਿ ਮੈਂ ਸੈਰ ‘ਤੇ ਜਾ ਸਕਾਂ । ਮਾਂ ਦੇ ਪਿਆਰ ਤੋਂ ਵੱਧ ਨਿਰਸਵਾਰਥ ਪਿਆਰ ਕੋਈ ਨਹੀਂ ਹੈ’।

ਸਨਾ ਨੇ ਇਸ ਦੇ ਨਾਲ ਹੀ ਲਿਖਿਆ ਅਸੀਂ ਮਾਂ ਦੀਆਂ ਕੁਰਬਾਨੀਆਂ ਅਤੇ ਪਿਆਰ ਨੂੰ ਹਮੇਸ਼ਾ ਹੀ ਭੁੱਲ ਜਾਂਦੇ ਹਾਂ।

ਭਾਵੇਂ ਤੁਹਾਡੀ ਉਮਰ ਕਿੰਨੀ ਵੀ ਹੋ ਜਾਵੇ ਤੁਸੀਂ ਉਸ ਲਈ ਛੋਟੇ ਬੱਚੇ ਹੀ ਰਹਿੰਦੇ ਹੋ’। ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ ਅਤੇ ਫੈਨਸ ਵੀ ਸਨਾ ਦੀ ਮਾਂ ਵੱਲੋਂ ਕੀਤੀ ਜਾ ਰਹੀ ਦੇਖਭਾਲ ਦੀ ਸ਼ਲਾਘਾ ਕਰ ਰਹੇ ਹਨ ।  

  

- PTC PUNJABI


Popular Posts