Watch Video:ਪ੍ਰੀਤੀ ਜ਼ਿੰਟਾ ਦਾ ਬੇਟਾ ਸਵੱਛ ਭਾਰਤ ਮੁਹਿੰਮ ਦਾ ਕਰ ਰਿਹਾ ਹੈ ਪ੍ਰਚਾਰ, ਅਦਾਕਾਰਾ ਨੇ ਸ਼ੇਅਰ ਕੀਤੀ ਪੁੱਤਰ ਦੀ ਕਿਊਟ ਵੀਡੀਓ

ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਇੰਸਟਾਗ੍ਰਾਮ 'ਤੇ ਆਪਣੇ ਬੇਟੇ ਦਾ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਇਸ ਵਿੱਚ ਉਹ ਬੇਹੱਦ ਹੀ ਕਿਊਟ ਅੰਦਾਜ਼ ਵਿੱਚ ਹੱਥ 'ਚ ਕਪੜਾ ਫੜ ਕੇ ਫਰਸ਼ 'ਤੇ ਪੋਛਾ ਮਾਰਦਾ ਹੋਇਆ ਨਜ਼ਰ ਆ ਰਿਹਾ ਹੈ। ਫੈਨਜ਼ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਛ

Written by  Pushp Raj   |  March 19th 2023 07:55 AM  |  Updated: March 19th 2023 07:55 AM

Watch Video:ਪ੍ਰੀਤੀ ਜ਼ਿੰਟਾ ਦਾ ਬੇਟਾ ਸਵੱਛ ਭਾਰਤ ਮੁਹਿੰਮ ਦਾ ਕਰ ਰਿਹਾ ਹੈ ਪ੍ਰਚਾਰ, ਅਦਾਕਾਰਾ ਨੇ ਸ਼ੇਅਰ ਕੀਤੀ ਪੁੱਤਰ ਦੀ ਕਿਊਟ ਵੀਡੀਓ

Preity Zinta's son cute video: ਬਾਲੀਵੁੱਡ ਅਦਾਕਾਰਾ ਪ੍ਰੀਤੀ ਜ਼ਿੰਟਾ ਨੇ ਭਾਵੇਂ ਹੀ ਫਿਲਮੀ ਦੁਨੀਆ ਤੋਂ ਦੂਰੀ ਬਣਾ ਲਈ ਹੋਵੇ ਪਰ ਉਹ ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਹ ਅਕਸਰ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਜਾਣਕਾਰੀਆਂ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਪ੍ਰੀਤੀ ਜ਼ਿੰਟਾ ਵਿਆਹ ਤੋਂ ਬਾਅਦ ਆਪਣੇ ਪਤੀ ਜੀਨ ਗੁਡਨਫ ਨਾਲ ਲਾਸ ਏਂਜਲਸ ਸ਼ਿਫਟ ਹੋ ਗਈ ਸੀ।

ਪ੍ਰੀਤੀ ਜ਼ਿੰਟਾ ਦੋ ਜੁੜਵਾਂ ਬੱਚਿਆਂ ਦੀ ਮਾਂ ਹੈ। ਕਈ ਵਾਰ ਉਹ ਆਪਣੇ ਬੱਚਿਆਂ ਨਾਲ ਮਸਤੀ ਕਰਦੇ ਹੋਏ ਤਸਵੀਰਾਂ ਸ਼ੇਅਰ ਕਰਦੀ ਵੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਬੇਟੇ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਕਿ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।

ਇਸ ਵੀਡੀਓ ਦੇ ਨਾਲ ਪ੍ਰੀਤੀ ਜ਼ਿੰਟਾ  ਨੇ ਕੈਪਸ਼ਨ 'ਚ ਲਿਖਿਆ, ''ਸਫਾਈ ਅਤੇ ਮਾਂ ਦੀ ਮਦਦ ਕਰਨ 'ਚ ਬੱਚੇ ਦੀ ਦਿਲਚਸਪੀ ਦੇਖ ਕੇ ਬਹੁਤ ਵਧੀਆ ਲੱਗਾ। ਛੋਟਾ ਜੈਅ, ਸਵੱਛ ਭਾਰਤ ਅਭਿਆਨ ਦੀ ਪ੍ਰੈਕਟਿਸ ਕਰ ਰਿਹਾ ਹੈ।" ਇਸ ਪੋਸਟ 'ਤੇ ਕੁਮੈਂਟ ਕਰਦੇ ਹੋਏ ਯੂਜ਼ਰਸ ਕਹਿ ਰਹੇ ਹਨ ਕਿ ਛੋਟੀ ਉਮਰ ਤੋਂ ਹੀ ਬੱਚਿਆਂ 'ਚ ਸਫਾਈ ਦੀ ਆਦਤ ਪਾਉਣਾ ਚੰਗੀ ਗੱਲ ਹੈ। ਇਸ ਲਈ ਉੱਥੇ ਕੁਝ ਯੂਜ਼ਰਸ ਪ੍ਰੀਤੀ ਜ਼ਿੰਟਾ  ਨੂੰ ਵੀ ਇੰਸਟਾਗ੍ਰਾਮ ਲਾਈਵ ਰਾਹੀਂ ਗੱਲਬਾਤ ਕਰਨ ਦੀ ਅਪੀਲ ਕਰ ਰਹੇ ਹਨ।

ਹੋਰ ਪੜ੍ਹੋ: Daljit Kaur wedding pics:ਦਲਜੀਤ ਕੌਰ ਤੇ ਨਿਖਿਲ ਪਟੇਲ ਵਿਆਹ ਬੰਧਨ 'ਚ ਬੱਝੇ, ਵਿਆਹ ਦੀਆਂ ਤਸਵੀਰਾਂ ਹੋਇਆਂ ਵਾਇਰਲ

ਸਵੱਛ ਭਾਰਤ ਮਿਸ਼ਨ ਦਾ ਪ੍ਰਚਾਰ ਕਰਦੇ ਹੋਏ ਜੈਅ

 ਪ੍ਰੀਤੀ ਜ਼ਿੰਟਾ  ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦਾ ਬੇਟਾ ਜੈ ਜ਼ਮੀਨ 'ਤੇ ਖੇਡਦਾ ਨਜ਼ਰ ਆ ਰਿਹਾ ਹੈ। ਜੈਅ ਦੇ ਹੱਥ 'ਚ ਕੱਪੜਾ ਹੈ ਅਤੇ ਲੱਗਦਾ ਹੈ ਕਿ ਉਹ ਖੇਡਦੇ ਹੋਏ ਜ਼ਮੀਨ 'ਤੇ ਪੋਛਾ ਮਾਰ ਕੇ ਸਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਯੂਜ਼ਰਸ ਛੋਟੇ ਜੈਅ ਦੀ ਇਸ ਕਿਊਟ ਹਰਕਤਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network