ਧਰਮ ਪਰਿਵਰਤਨ ਦਾ ਸ਼ਿਕਾਰ ਹੋਈਆਂ 26 ਪੀੜਤਾਂ ਨੂੰ ਪੇਸ਼ ਕਰ ਨਿਰਦੇਸ਼ਕ ਸੁਦੀਪਤੋ ਸੇਨ ਬੋਲੇ "ਪੂਰੀ ਤਰ੍ਹਾਂ ਸੱਚੀ ਹੈ 'The Kerala Story'

'ਦਿ ਕੇਰਲਾ ਸਟੋਰੀ' ਇੱਕ ਵਾਰ ਫਿਰ ਸੁਰਖ਼ੀਆਂ ਵਿੱਚ ਹੈ। ਫ਼ਿਲਮ ਦੇ ਨਿਰਦੇਸ਼ਕ ਸੁਦੀਪਤੋ ਸੇਨ ਅਤੇ ਨਿਰਮਾਤਾ ਵਿਪੁਲ ਸ਼ਾਹ ਨੇ ਇੱਕ ਪ੍ਰੈਸ ਕਾਨਫ਼ਰੰਸ ਕੇਰਲਾ ਤੋਂ 26 ਅਜਿਹੀਆਂ ਪੀੜਤਾਂ ਨੂੰ ਲੋਕਾਂ ਸਾਹਮਣੇ ਲਿਆਉਂਦਾ ਜਿਨ੍ਹਾਂ ਦਾ ਜ਼ਬਰਦਸਤੀ ਤੇ ਬ੍ਰੇਨਵਾਸ਼ ਕਰ ਕੇ ਧਰਮ ਪਰਿਵਰਤਨ ਕੀਤਾ ਗਿਆ ਸੀ ।

Written by  Entertainment Desk   |  May 18th 2023 03:26 PM  |  Updated: May 18th 2023 03:28 PM

ਧਰਮ ਪਰਿਵਰਤਨ ਦਾ ਸ਼ਿਕਾਰ ਹੋਈਆਂ 26 ਪੀੜਤਾਂ ਨੂੰ ਪੇਸ਼ ਕਰ ਨਿਰਦੇਸ਼ਕ ਸੁਦੀਪਤੋ ਸੇਨ ਬੋਲੇ "ਪੂਰੀ ਤਰ੍ਹਾਂ ਸੱਚੀ ਹੈ 'The Kerala Story'

'ਦਿ ਕੇਰਲਾ ਸਟੋਰੀ' (The Kerala Story) ਫ਼ਿਲਮ ਦੇ ਟੀਜ਼ਰ ਰਿਲੀਜ਼ ਦੇ ਬਾਅਦ ਤੋਂ ਹੀ ਇਹ ਫ਼ਿਲਮ ਵਿਵਾਦਾਂ ਵਿੱਚ ਘਿਰੀ ਰਹੀ। ਫਿਰ ਇਸ ਦਾ ਟਰੇਲਰ ਰਿਲੀਜ਼ ਹੋਇਆ ਤੇ ਦੱਸਿਆ ਗਿਆ ਕਿ ਅੱਤਵਾਦੀ ਸੰਗਠਨ ਕਿਵੇਂ ਦੂਜੇ ਧਰਮ ਦੀਆਂ ਕੁੜੀਆਂ ਨੂੰ ਵਰਗਲਾ ਕੇ ਤੇ ਬ੍ਰੇਨ ਵਾਸ਼ ਕਰ ਕੇ ਇਸਲਾਮ ਧਰਮ ਅਪਣਾਉਣ ਤੇ ਅੱਤਵਾਦੀ ਸੰਗਠਨ ਆਈਐਸਆਈਐਸ ਵਿੱਚ ਸ਼ਾਮਲ ਕਰਦੇ ਹਨ। ਫ਼ਿਲਮ ਦੇ ਰਿਲੀਜ਼ ਤੋਂ ਬਾਅਦ ਲੋਕਾਂ ਵੱਲੋਂ ਇਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ ਪਰ ਕਈਆਂ ਨੇ ਫ਼ਿਲਮ ਦੇ ਨਿਰਦੇਸ਼ਕ ਉੱਤੇ ਇਹ ਦੋਸ਼ ਲਗਾਏ ਇਹ ਫ਼ਿਲਮ ਇੱਕ ਤਰਫਾ ਹੈ ਤੇ ਇਸ ਵਿੱਚ ਤੱਥਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। 

ਇਹ ਫ਼ਿਲਮ 5 ਮਈ ਨੂੰ ਰਿਲੀਜ਼ ਹੋਈ ਸੀ ਤੇ ਇਸ ਫ਼ਿਲਮ ਨੇ 100 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਹੁਣ ਨਿਰਦੇਸ਼ਕ ਸੁਦੀਪਤੋ ਸੇਨ ਅਤੇ ਨਿਰਮਾਤਾ ਵਿਪੁਲ ਸ਼ਾਹ ਵੱਲੋਂ ਇੱਕ ਪ੍ਰੈਸ ਕਾਨਫ਼ਰੰਸ ਕਰ ਕੇ ਫ਼ਿਲਮ 'ਦਿ ਕੇਰਲਾ ਸਟੋਰੀ' ਦੇ ਆਲ਼ੇ ਦੁਆਲੇ ਚੱਲ ਰਹੇ ਵਿਵਾਦਾਂ ਨੂੰ ਹੱਲ ਕਰਨ ਲਈ ਮੀਡੀਆ ਦੇ ਸਾਹਮਣੇ ਇੱਕ ਮਹੱਤਵਪੂਰਨ ਖ਼ੁਲਾਸਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਹ ਪ੍ਰੈਸ ਕਾਨਫ਼ਰੰਸ  ਬਾਂਦਰਾ ਵੈਸਟ ਦੇ ਰੰਗ ਸ਼ਾਰਦਾ ਭਵਨ ਵਿੱਚ ਆਯੋਜਿਤ ਕੀਤੀ ਗਈ ਸੀ। ਇਹ ਪ੍ਰੈਸ ਕਾਨਫ਼ਰੰਸ ਖ਼ਾਸ ਸੀ, ਕਿਉਂਕਿ ਆਮ ਤੌਰ ਉੱਤੇ ਜਿੱਥੇ ਸਟੇਜ 'ਤੇ 5 ਜਾਂ 7 ਕੁਰਸੀਆਂ ਹੁੰਦੀਆਂ ਹਨ, ਉੱਥੇ 32 ਕੁਰਸੀਆਂ ਰੱਖੀਆਂ ਗਈਆਂ ਸਨ। ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਇਸ ਪ੍ਰੈਸ ਕਾਨਫ਼ਰੰਸ ਦਾ ਮਕਸਦ ਕੀ ਹੈ ਤੇ  ਕੌਣ ਕੌਣ ਆਉਣ ਵਾਲਾ ਹੈ।

ਜਿਵੇਂ ਹੀ ਪ੍ਰੈਸ ਕਾਨਫ਼ਰੰਸ ਸ਼ੁਰੂ ਹੋਈ, ਇਹ ਘੋਸ਼ਣਾ ਕੀਤੀ ਗਈ ਕਿ ਫ਼ਿਲਮ ਦੇ ਨਿਰਮਾਤਾ, ਨਿਰਦੇਸ਼ਕ ਅਤੇ ਕਲਾਕਾਰਾਂ ਸਮੇਤ 26 ਪੀੜਤਾਂ ਨੂੰ ਕੇਰਲ ਤੋਂ ਬੁਲਾਇਆ ਗਿਆ ਹੈ। ਇਹ 26 ਪੀੜਤਾਂ ਇੱਕ ਸੰਸਥਾ ਨਾਲ ਜੁੜੀਆਂ ਹੋਈਆਂ ਸਨ ਤੇ ਇਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਸੰਸਥਾ ਨਾਲ ਇਹ ਜੁੜੀਆਂ ਸਨ ਉਹ ਸੰਸਥਾ ਧਾਰਮਿਕ ਪਰਿਵਰਤਨ ਦਾ ਸ਼ਿਕਾਰ ਹੋਈਆਂ ਔਰਤਾਂ ਨੂੰ ਆਪਣੇ ਅਸਲ ਹਿੰਦੂ ਧਰਮ ਵਿੱਚ ਵਾਪਸ ਸ਼ਾਮਲ ਕੀਤਾ ਜਾਂਦਾ ਹੈ।

ਪ੍ਰੈਸ ਕਾਨਫ਼ਰੰਸ ਵਿੱਚ ਇਨ੍ਹਾਂ ਪੀੜਤਾਂ ਨਾਲ ਸਵਾਲ ਜਵਾਬ ਕਰਨ ਦਾ ਸਮਾਂ ਕਾਫ਼ੀ ਘੱਟ ਸੀ ਕਿਉਂਕਿ ਪ੍ਰੈਸ ਕਾਨਫ਼ਰੰਸ ਖ਼ਤਮ ਹੁੰਦੇ ਹੀ ਇਨ੍ਹਾਂ ਨੂੰ ਕੇਰਲ ਵਾਪਸ ਲਿਜਾਣਾ ਸੀ। ਪ੍ਰੈਸ ਕਾਨਫ਼ਰੰਸ ਦੌਰਾਨ ਨਿਰਮਾਤਾ ਵਿਪੁਲ ਸ਼ਾਹ ਨੇ ਪੀੜਤ ਔਰਤਾਂ ਦਾ ਜ਼ਿਕਰ ਕੀਤਾ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਉਨ੍ਹਾਂ ਵਿੱਚੋਂ ਜ਼ਿਆਦਾਤਰ ਇਸਲਾਮਿਕ ਧਰਮ ਪਰਿਵਰਤਨ ਤੋਂ ਗੁਜ਼ਰ ਚੁੱਕੀਆਂ ਹਨ ਅਤੇ ਹੁਣ ਹਿੰਦੂ ਧਰਮ ਵਿੱਚ ਪਰਿਵਰਤਿਤ ਹੋ ਗਈਆਂ ਹਨ। 

ਪ੍ਰੈਸ ਕਾਨਫ਼ਰੰਸ ਦੌਰਾਨ ਜ਼ਿਆਦਾਤਰ ਔਰਤਾਂ ਨੇ ਆਪਣੇ ਚਿਹਰੇ ਢਕੇ ਹੋਏ ਸਨ। ਵਿਪੁਲ ਅਤੇ ਨਿਰਦੇਸ਼ਕ ਸੁਦੀਪਤੋ ਸੇਨ ਨੇ ਪੀੜਤਾਂ ਦੀ ਸੰਸਥਾ ਨੂੰ 51 ਲੱਖ ਰੁਪਏ ਦਾ ਦਾਨ ਦਿੱਤਾ। ਇਸ ਤੋਂ ਇਲਾਵਾ, ਵਿਪੁਲ ਨੇ ਸੰਸਥਾ ਨੂੰ ਲਗਾਤਾਰ ਸਹਾਇਤਾ ਦੇਣ ਦਾ ਵਾਅਦਾ ਕਰਦੇ ਹੋਏ ਹੋਰਨਾਂ ਨੂੰ ਵੀ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਪੀੜਤਾਂ ਨਾਲ ਜਦੋਂ ਸਵਾਲ ਜਵਾਬ ਸ਼ੁਰੂ ਹੋਏ ਤਾਂ ਉਨ੍ਹਾਂ ਵਿੱਚੋਂ ਇੱਕ ਪੀੜਤਾ ਸ਼ਰੂਤੀ ਨੇ ਆਪਣੀ ਦਾਸਤਾਨ ਦੱਸਣ ਦੇ ਬਜਾਏ ਆਪਣੀ ਸੰਸਥਾ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਕਿਵੇਂ ਉਹ ਲੋਕਾਂ ਨੂੰ ਧਰਮ ਪਰਿਵਰਤਨ ਤੋਂ ਰੋਕਦੇ ਹਨ ਤੇ ਕਿਸ ਤਰ੍ਹਾਂ ਹਿੰਦੂਆਂ ਨੂੰ ਵਾਪਸ ਆਪਣੇ ਧਰਮ ਵਿੱਚ ਲਾਇਆ ਜਾਂਦਾ ਹੈ।

 ਜਦੋਂ ਮੀਡੀਆ ਨੇ ਪੁੱਛਿਆ ਕਿ ਕੀ 26 ਔਰਤਾਂ ਵਿੱਚੋਂ ਕੋਈ ਵੀ ਆਈਐਸਆਈਐਸ ਦਾ ਸ਼ਿਕਾਰ ਹੋਈ ਹੈ, ਤਾਂ ਸ਼ਰੂਤੀ ਨੇ ਇਸ ਦਾ ਜਵਾਬ 'ਨਹੀਂ' ਵਿੱਚ ਦਿੱਤਾ। ਦਰਅਸਲ ਉਨ੍ਹਾਂ ਪਿੜਤਾਂ ਵਿੱਚੋਂ ਕੋਈ ਵੀ ਇਸ ਤਰ੍ਹਾਂ ਦਾ ਸ਼ਿਕਾਰ ਨਹੀਂ ਹੋਈ ਸੀ। ਹਾਲਾਂਕਿ ਸ਼ਰੂਤੀ ਨੇ ਚਿੰਤਾ ਜ਼ਾਹਿਰ ਕੀਤੀ ਕਿ ਸੰਸਥਾ ਦੀ ਸੁਰੱਖਿਆ ਅਤੇ ਸਹਾਇਤਾ ਤੋਂ ਬਿਨਾਂ, ਭਵਿੱਖ ਵਿੱਚ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਚਿਤਰਾ ਨਾਮ ਦੀ ਇੱਕ ਹੋਰ ਪੀੜਤ ਨੇ ਨਾਵਾਂ ਦੀ ਇੱਕ ਸੂਚੀ ਪੜ੍ਹ ਕੇ ਇਹ ਦਾਅਵਾ ਕੀਤਾ ਕਿ ਪਿਛਲੇ ਸਾਲਾਂ ਵਿੱਚ 32,000 ਤੋਂ ਵੱਧ ਲੋਕਾਂ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ ਤੇ ਇਨ੍ਹਾਂ ਵਿੱਚ ਮੁੰਡੇ ਕੁੜੀਆਂ ਦੋਵੇਂ ਸ਼ਾਮਲ ਹਨ।

ਇਸ ਪੀੜਤਾ ਨੇ ਰੋ-ਰੋ ਕੇ ਦੱਸੀ ਆਪਣੀ ਕਹਾਣੀ:

ਪ੍ਰੈਸ ਕਾਨਫ਼ਰੰਸ ਦੇ ਅੰਤ ਵਿੱਚ ਸ਼ਿਖਾ ਨਾਂ ਦੀ ਪੀੜਤਾ ਨੇ ਆਪਣੀ ਕਹਾਣੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਦਿ ਕੇਰਲਾ ਸਟੋਰੀ ਉਸ ਨੂੰ ਆਪਣੀ ਸਟੋਰੀ ਲਗਦੀ ਹੈ। ਉਸ ਨੇ ਦੱਸਿਆ ਕਿ ਉਹ ਕੇਰਲ ਵਿੱਚ ਫਿਜ਼ੀਓਥੈਰੇਪਿਸਟ ਹੈ । ਉਸ ਨੇ ਦੱਸਿਆ ਕਿ ਹੋਸਟਲ ਦੇ ਦਿਨਾਂ ਵਿੱਚ ਉਸ ਦੀ ਇੱਕ ਰੂਮ ਮੇਟ ਉਸ ਨੂੰ ਪਹਿਲਾਂ ਹਿੰਦੂ ਧਰਮ ਬਾਰੇ ਸਵਾਲ ਕਰਦੀ ਤੇ ਫਿਰ ਉਸ ਦੀ ਆਸਥਾ ਉੱਤੇ ਸਵਾਲ ਖੜੇ ਕਰਦੀ। ਇਸ ਤਰ੍ਹਾਂ ਉਸ ਦੇ ਇਰਦ-ਗਿਰਦ ਅਜਿਹਾ ਮਾਹੌਲ ਬਣਾਇਆ ਗਿਆ ਉਸ ਨੂੰ ਹੌਲੀ ਹੌਲੀ ਆਪਣੇ ਧਰਮ ਨੂੰ ਲੈ ਕੇ ਸ਼ੰਕੇ ਹੋਣ ਲੱਗੇ ਤੇ ਉਸ ਨੇ ਇਸਲਾਮ ਧਰਮ ਵਿੱਚ ਰੁੱਖ ਕੀਤਾ। ਸ਼ਿਖਾ ਨੇ ਦੱਸਿਆ ਕਿ ਮਾਪਿਆਂ ਦਾ ਰੋਣਾ ਵੀ ਉਸ ਨੂੰ ਜਾਇਜ਼ ਨਹੀਂ ਲੱਗਦਾ ਸੀ, ਉਹ ਅੰਦਰੋਂ ਇੰਨੀ ਖੋਖਲੀ ਹੋ ਗਈ ਸੀ ਕਿ ਉਸ ਨੂੰ ਲੱਗਦਾ ਸੀ ਕਿ ਸਿਰਫ਼ ਇਸਲਾਮ ਧਰਮ ਹੀ ਸੱਚਾ ਧਰਮ ਹੈ ਤੇ ਹਿੰਦੂ ਧਰਮ ਝੂਠਾ ਧਰਮ ਹੈ। ਸ਼ਿਖਾ ਨੇ ਦੱਸਿਆ ਕਿ ਉਹ ਦੋ ਸਾਲ ਤੱਕ ਇਹ ਸਭ ਸਹਿੰਦੀ ਰਹੀ। ਇਸ ਦੌਰਾਨ ਉਹ ਕਈ ਵਾਰ ਰੋਈ ਵੀ। 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network