ਸ਼ੂਟਿੰਗ ਦੌਰਾਨ ਜ਼ਖਮੀ ਹੋਈ ਪ੍ਰਿਅੰਕਾ ਚੋਪੜਾ, ਅਦਾਕਾਰਾ ਨੇ ਸ਼ੇਅਰ ਕੀਤੀ ਤਸਵੀਰ ਤੇ ਦੱਸਿਆ ਆਪਣਾ ਹਾਲ
Priyanka Chopra Injured : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹੈ। ਪ੍ਰਿਯੰਕਾ ਚੋਪੜਾ ਨੇ ਬਾਲੀਵੁੱਡ ਦੇ ਨਾਲ-ਨਾਲ ਹਾਲੀਵੁੱਡ 'ਚ ਵੀ ਆਪਣਾ ਵੱਖਰੀ ਪਛਾਣ ਬਣਾਈ ਹੈ। ਫਿਲਹਾਲ ਪ੍ਰਿਯੰਕਾ ਆਪਣੀ ਹਾਲੀਵੁੱਡ ਫਿਲਮ 'ਹੈੱਡ ਆਫ ਸਟੇਟ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ ਦੀ ਸ਼ੂਟਿੰਗ ਦੌਰਾਨ ਪ੍ਰਿਯੰਕਾ ਜ਼ਖਮੀ ਹੋ ਗਈ ਜਿਸ ਦੀ ਉਸ ਨੇ ਤਸਵੀਰ ਸਾਂਝੀ ਕਰ ਆਪਣਾ ਹੈਲਥ ਅਪਡੇਟ ਸ਼ੇਅਰ ਕੀਤਾ ਹੈ।
ਦੱਸ ਦਈਏ ਕਿ ਗਲੋਬਲ ਸਟਾਰ ਪ੍ਰਿਯੰਕਾ ਚੋਪੜਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਫੈਨਜ਼ ਨਾਲ ਆਪਣੀ ਨਿੱਜੀ ਤੇ ਪ੍ਰੋਫੈਸ਼ਨਲ ਲਾਈਫ ਬਾਰੇ ਅਪਡੇਟ ਸ਼ੇਅਰ ਕਰਦੀ ਰਹਿੰਦੀ ਹੈ।
ਪ੍ਰਿਯੰਕਾ ਨੇ ਇੰਸਟਾਗ੍ਰਾਮ 'ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਪ੍ਰਿਯੰਕਾ ਦੇ ਚਿਹਰੇ 'ਤੇ ਸੱਟ ਦੇ ਨਿਸ਼ਾਨ ਹਨ ਅਤੇ ਖੂਨ ਵੀ ਦਿਖਾਈ ਦੇ ਰਿਹਾ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਪ੍ਰਿਯੰਕਾ ਕਹਿੰਦੀ ਹੈ, ਮੈਂ ਤੁਹਾਨੂੰ ਇਹ ਵੀ ਨਹੀਂ ਦੱਸ ਸਕਦੀ ਕਿ ਮੈਂ ਪਿਛਲੇ ਕੁਝ ਸਾਲਾਂ ਵਿੱਚ ਸੱਟਾਂ ਦੀਆਂ ਕਿੰਨੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਫਿਲਮ 'ਹੈੱਡ ਆਫ ਸਟੇਟ' 'ਚ ਪ੍ਰਿਯੰਕਾ ਖਤਰਨਾਕ ਐਕਸ਼ਨ ਸੀਨ ਕਰਦੀ ਨਜ਼ਰ ਆਵਾਂਗੀ। ਇਸ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਜ਼ਖਮੀ ਹੋ ਗਈ। ਇਸ ਫਿਲਮ 'ਚ ਪ੍ਰਿਯੰਕਾ ਦੇ ਨਾਲ ਜਾਨ ਸੀਨਾ ਅਤੇ ਐਡ੍ਰਿਸ ਐਲਬਾ ਵੀ ਨਜ਼ਰ ਆਉਣਗੇ।
ਹੋਰ ਪੜ੍ਹੋ : ਫਿਲਮ ਚਮਕੀਲਾ ਦੀ ਸਫਲਤਾ ਮਗਰੋਂ ਪਰਿਣੀਤੀ ਚੋਪੜਾ ਨੇ ਸਿੱਧੀਵਿਨਾਇਕ ਮੰਦਰ ਪਹੁੰਚ ਕੇ ਲਿਆ ਬੱਪਾ ਦਾ ਆਸ਼ੀਰਵਾਦ, ਵੇਖੋ ਤਸਵੀਰਾਂ
ਪ੍ਰਿਯੰਕਾ ਨੇ ਫਿਲਮ 'ਬੇਵਾਚ' ਨਾਲ ਹਾਲੀਵੁੱਡ 'ਚ ਡੈਬਿਊ ਕੀਤਾ ਸੀ। ਉਹ ਲਵ ਅਗੇਨ, ਦ ਮੈਟ੍ਰਿਕ ਰੀਸਰੈਕਸ਼ਨ, ਇਜੰਟ ਇਟ ਰੋਮਾਂਟਿਕ, ਏ ਕਿਡ ਲਾਇਕ ਜੇਕ, ਕਵਾਂਟਿਕੋ ਫਿਲਮਾਂ ਵਿੱਚ ਨਜ਼ਰ ਆਈ। ਪ੍ਰਿਯੰਕਾ ਵੈੱਬ ਸੀਰੀਜ਼ 'ਸੀਟਾਡੇਲ' 'ਚ ਵੀ ਕੰਮ ਕਰ ਚੁੱਕੀ ਹੈ।
- PTC PUNJABI