ਅਦਾਕਾਰਾ ਰੇਖਾ ਨੂੰ ਫ਼ਿਲਮਾਂ ‘ਚ ਲਿਆਉਣ ਵਾਲੇ ਪ੍ਰੋਡਿਊਸਰ ਕੁਲਜੀਤਪਾਲ ਦਾ ਹੋਇਆ ਦਿਹਾਂਤ, ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

ਅਦਾਕਾਰਾ ਰੇਖਾ ਨੂੰ ਬਾਲੀਵੁੱਡ ਫ਼ਿਲਮਾਂ ‘ਚ ਲਿਆਉਣ ਵਾਲੇ ਪ੍ਰੋਡਿਊਸਰ ਕੁਲਜੀਤਪਾਲ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Reported by: PTC Punjabi Desk | Edited by: Shaminder  |  June 26th 2023 11:20 AM |  Updated: June 26th 2023 11:38 AM

ਅਦਾਕਾਰਾ ਰੇਖਾ ਨੂੰ ਫ਼ਿਲਮਾਂ ‘ਚ ਲਿਆਉਣ ਵਾਲੇ ਪ੍ਰੋਡਿਊਸਰ ਕੁਲਜੀਤਪਾਲ ਦਾ ਹੋਇਆ ਦਿਹਾਂਤ, ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

ਅਦਾਕਾਰਾ ਰੇਖਾ ਨੂੰ ਬਾਲੀਵੁੱਡ ਫ਼ਿਲਮਾਂ ‘ਚ ਲਿਆਉਣ ਵਾਲੇ ਪ੍ਰੋਡਿਊਸਰ ਕੁਲਜੀਤਪਾਲ (Kuljeetpal) ਦਾ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਇੱਕ ਤੋਂ ਵੱਧ ਇੱਕ ਬਿਹਤਰੀਨ ਫ਼ਿਲਮਾਂ ਦਿੱਤੀਆਂ ਸਨ । 

ਹੋਰ ਪੜ੍ਹੋ : ਵਿਆਹ ਦੇ ਬੰਧਨ ‘ਚ ਬੱਝੀ ਰਾਣਾ ਰਣਬੀਰ ਦੀ ਧੀ ਸੀਰਤ ਰਾਣਾ, ਰਾਣਾ ਰਣਬੀਰ ਨੇ ਕਿਹਾ ‘ਹਰ ਕਿਸੇ ਦੀ ਜ਼ਿੰਦਗੀ ‘ਚ ਆਵੇ ਇਹ ਦਿਨ’

ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ 

ਖਬਰਾਂ ਮੁਤਾਬਕ ਕੁਲਜੀਤਪਾਲ ਨੂੰ ਦਿਲ ਦਾ ਦੌਰਾ ਪਿਆ ਹੈ ।ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ । ਆਖਿਰਕਾਰ ੯੦ ਸਾਲ ਦੀ ਉਮਰ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ । ੳੇੁਨ੍ਹਾਂ ਨੇ ‘ਅਰਥ’ ਵਰਗੀ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਸੀ । 

ਇਸ ਦੇ ਨਾਲ ਹੀ ਰੇਖਾ ਨੂੰ ਫ਼ਿਲਮ ਇੰਡਸਟਰੀ ‘ਚ ਲਿਆਉਣ ਦਾ ਸਿਹਰਾ ਵੀ ਉਨ੍ਹਾਂ ਦੇ ਸਿਰ ਬੱਝਦਾ ਹੈ । ਉਨ੍ਹਾਂ ਨੇ ਕਈ ਵੱਡੇ ਸਿਤਾਰਿਆਂ ਦੇ ਨਾਲ ਕੰਮ ਕੀਤਾ ਸੀ । 

ਕੁਝ ਦਿਨ ਪਹਿਲਾਂ ਮਹੇਸ਼ ਭੱਟ ਨੇ ਕੀਤਾ ਸੀ ਜ਼ਿਕਰ

ਕੁਝ ਦਿਨ ਪਹਿਲਾਂ ਮਹੇਸ਼ ਭੱਟ ਨੇ ਇੱਕ ਇੰਟਰਵਿਊ ਦੌਰਾਨ ਕੁਲਜੀਤਪਾਲ ਦੇ ਬਾਰੇ ਖੁਲਾਸਾ ਕੀਤਾ ਸੀ ਕਿ ਉਹ ਬੜੀ ਹੀ ਦਲੇਰ ਕਿਸਮ ਦੇ ਸਨ ਅਤੇ ‘ਅਰਥ’ ਵਰਗੀ ਫ਼ਿਲਮ ਬਨਾਉਣ ਦੇ ਲਈ ਬੜੀ ਹੀ ਹਿੰਮਤ ਚਾਹੀਦੀ ਸੀ ਅਤੇ ਉਨ੍ਹਾਂ ਨੇ ਆਪਣੀ ਨਿਡਰਤਾ ਦਾ ਸਬੂਤ ਦਿੱਤਾ ਸੀ । ਮਹੇਸ਼ ਭੱਟ ਨੇ ਉਨ੍ਹਾਂ ਦੇ ਸਾਹਸ ਅਤੇ ਬਹਾਦਰੀ ਦੀ ਸ਼ਲਾਘਾ ਕੀਤੀ ਸੀ ।ਉਨ੍ਹਾਂ ਨੇ ਕਿਹਾ ਸੀ ਕਿ ਜੇ ਕੁਲਜੀਤਪਾਲ ਨਾ ਹੁੰਦੇ ਤਾਂ ਸ਼ਾਇਦ ਹੀ ਉਹ ਇੰਡਸਟਰੀ ‘ਚ ਏਨਾਂ ਲੰਮਾ ਸਮਾਂ ਟਿਕ ਪਾਉਂਦੇ ।  

- PTC PUNJABI


Popular Posts