Anant-Radhika Wedding: ਰਾਧਿਕਾ ਮਰਚੈਂਟ ਦੀ ਬ੍ਰਾਈਡਲ ਲੁੱਕ ਤੋਂ ਲੈ ਕੇ ਬ੍ਰਾਈਡਲ ਐਂਟਰੀ ਰਹੀ ਬੇਹੱਦ ਸ਼ਾਨਦਾਰ ,ਦੇਖੋ ਵੀਡੀਓ

ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਅਨੰਤ ਅੰਬਾਨੀ ਦੇ ਸ਼ਾਨਦਾਰ ਵਿਆਹ ਦਾ ਆਯੋਜਨ ਕੀਤਾ ਹੈ। ਇਸ ਵਿਆਹ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਮਹਿਮਾਨ ਸ਼ਾਮਲ ਹੋਏ। ਅਨੰਤ ਅਤੇ ਰਾਧਿਕਾ ਮਰਚੈਂਟ ਆਖਿਰਕਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਦੇ ਸ਼ਾਨਦਾਰ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦੁਲਹਨ ਬਣੀ ਰਾਧਿਕਾ ਮਰਚੈਂਟ ਦਾ ਬ੍ਰਾਈਡਲ ਲੁੱਕ ਤੇ ਬ੍ਰਾਈਡਲ ਐਂਟਰੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।

Reported by: PTC Punjabi Desk | Edited by: Pushp Raj  |  July 13th 2024 02:36 PM |  Updated: July 13th 2024 02:36 PM

Anant-Radhika Wedding: ਰਾਧਿਕਾ ਮਰਚੈਂਟ ਦੀ ਬ੍ਰਾਈਡਲ ਲੁੱਕ ਤੋਂ ਲੈ ਕੇ ਬ੍ਰਾਈਡਲ ਐਂਟਰੀ ਰਹੀ ਬੇਹੱਦ ਸ਼ਾਨਦਾਰ ,ਦੇਖੋ ਵੀਡੀਓ

Anant-Radhika Wedding Inside Video: ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੇ ਬੇਟੇ ਅਨੰਤ ਅੰਬਾਨੀ ਦੇ ਸ਼ਾਨਦਾਰ ਵਿਆਹ ਦਾ ਆਯੋਜਨ ਕੀਤਾ ਹੈ। ਇਸ ਵਿਆਹ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਹਜ਼ਾਰਾਂ ਮਹਿਮਾਨ ਸ਼ਾਮਲ ਹੋਏ। ਅਨੰਤ ਅਤੇ ਰਾਧਿਕਾ ਮਰਚੈਂਟ ਆਖਿਰਕਾਰ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਜੋੜੇ ਦੇ ਸ਼ਾਨਦਾਰ ਵਿਆਹ ਦੀਆਂ ਵੀਡੀਓ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸ ਦੌਰਾਨ ਦੁਲਹਨ ਬਣੀ ਰਾਧਿਕਾ ਮਰਚੈਂਟ ਦਾ  ਬ੍ਰਾਈਡਲ ਲੁੱਕ ਤੇ ਬ੍ਰਾਈਡਲ ਐਂਟਰੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ।

ਰਾਧਿਕਾ ਮਰਚੈਂਟ ਦਾ ਬ੍ਰਾਈਡਲ ਲੁਕ

ਦੁਲਹਨ ਰਾਧਿਕਾ ਮਰਚੈਂਟ ਦੀਆਂ ਤਸਵੀਰਾਂ ਤੋਂ ਅੱਖਾਂ ਹੱਟਾਉਣਾ ਮੁਸ਼ਕਲ ਹੈ। ਰਾਧਿਕਾ ਦੇ ਬ੍ਰਾਈਡਲ ਲੁੱਕ ਦੀ ਗੱਲ ਕਰੀਏ ਤਾਂ ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਨੇ ਆਪਣੇ ਸਭ ਤੋਂ ਖਾਸ ਦਿਨ ਅਬੂ ਜਾਨੀ ਤੇ ਸੰਦੀਪ ਖੋਸਲਾ ਵੱਲੋਂ ਡਿਜ਼ਾਈਨ ਕੀਤਾ ਹੋਇਆ ਲਹਿੰਗਾ ਪਾਇਆ ਸੀ। ਰਾਧਿਕਾ ਨੇ ਗੁਜਰਾਤੀ ਸਟਾਈਲ ਲਾਲ ਅਤੇ ਚਿੱਟੇ ਰੰਗ ਦਾ ‘ਪਨੇਤਰ’ ਲਹਿੰਗਾ ਪਾਇਆ ਹੋਇਆ ਹੈ।

ਇਸ ਲਹਿੰਗਾ ਨੂੰ ਹਾਥੀ ਦੰਦ ਦੇ ਜ਼ਰਦੋਜ਼ੀ ਕੱਟ-ਵਰਕ ਨਾਲ ਤਿਆਰ ਕੀਤਾ ਗਿਆ ਹੈ, ਇਸ ਨੂੰ ਇੱਕ ਲਾਂਗ ਦੁੱਪਟੇ ਦੇ ਨਾਲ ਕੈਰੀ ਕੀਤਾ ਗਿਆ ਸੀ। ਲਹਿੰਗਾ ਵਿੱਚ ਲਾਲ ਰੰਗ ਤੇ ਗੋਲਡਨ ਕਲਰ ਦੀ ਸ਼ਾਨਦਾਰ ਕਢਾਈ, ਨੱਕਾਸ਼ੀ, ਪਲੇਨ ਅਤੇ ਜ਼ਰਦੋਸੀ ਵਰਕ ਨਾਲ ਕਢਾਈ ਕੀਤਾ ਗਿਆ ਹੈ। ਸਟੋਨ, ​​ਸੀਕੁਇਨ, ਕਾਪਰ ਟਿੱਕੀ ਅਤੇ ਲਾਲ ਸਿਲਕ ਦਾ ਬਣਿਆ ਇਹ ਲਹਿੰਗਾ ਬਹੁਤ ਖੂਬਸੂਰਤ ਲੱਗ ਰਿਹਾ ਹੈ।

ਗਹਿਣਿਆਂ ਦੀ ਗੱਲ ਕਰਦੇ ਹੋਏ, ਰਾਧਿਕਾ ਮਰਚੈਂਟ ਨੇ ਹੀਰੇ ਅਤੇ ਪੰਨਿਆਂ ਨਾਲ ਜੜੀ ਹੋਈ ਜਿਊਲਰੀ ਪਾਈ ਸੀ। ਦੱਸ ਦਈਏ ਕਿ ਅਜਿਹੀ ਹੀ ਜਿਊਲਰੀ ਰਾਧਿਕਾ ਦੀ ਭੈਂਣ ਨੇ ਵੀ ਆਪਣੇ ਵਿਆਹ ਸਮੇਂ ਪਾਈ ਸੀ ਅਜਿਹਾ ਦੱਸਿਆ ਜਾ ਰਿਹਾ ਹੈ ਕਿ ਇਹ ਰਾਧਿਕਾ ਦੀ ਨਾਨੀ ਤੇ ਮਾਂ ਜਿਊਲਰੀ ਹੈ ਜਿਸ ਪਰੰਪਰਾਗਤ ਤਰੀਕੇ ਨਾ ਘਰ ਧੀ ਵਿਆਹ ਵੇਲੇ ਪਾਉਂਦੀ ਹੈ। ਇਸ ਦੇ ਨਾਲ ਹੀ ਉਸ ਨੇ ਕੁਈਨ ਨੇਕਲੈੱਸ ਵੀ ਪਾਇਆ ਹੋਇਆ ਹੈ। ਰਾਧਿਕਾ ਆਪਣੇ ਵਿਆਹ ਵਿੱਚ ਅਪਸਰਾ ਵਾਂਗ ਲੱਗ ਰਹੀ ਹੈ।

ਇੰਝ ਹੋਈ ਰਾਧਿਕਾ ਮਰਚੈਂਟ ਦੀ ਬ੍ਰਾਈਡਲ ਐਂਟਰੀ 

ਇਸ ਸ਼ਾਨਦਾਰ ਵਿਆਹ 'ਚ ਦੁਲਹਨ ਬਣੀ ਰਾਧਿਕਾ ਮਰਚੈਂਟ ਦੀ ਬ੍ਰਾਈਡਲ ਐਂਟਰੀ ਵੀ ਬੇਹੱਦ ਸ਼ਾਨਦਾਰ ਰਹੀ। ਉਸ ਨੇ ਵਗਦੇ ਪਾਣੀ ਵਿਚ ਮੋਰ ਵਾਲੀ ਕਿਸ਼ਤੀ 'ਤੇ ਬੈਠ ਕੇ ਸ਼ਾਨਦਾਰ ਐਂਟਰੀ ਲਈ। ਰਾਧਿਕਾ ਦੀ ਬ੍ਰਾਈਡਲ ਐਂਟਰੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ਼ਲੋਕਾ ਮਹਿਤਾ ਵੀ ਰਾਧਿਕਾ ਨਾਲ ਬੈਠੀ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕ ਮਰਚੈਂਕ ਵਰਮਾਲਾ ਸੈਰਾਮਨੀ ਦੌਰਾਨ ਹੋਏ ਭਾਵੁਕ, ਵੇਖੋ ਵੀਡੀਓ

ਕਪਲ ਦੇ ਫੇਰੇ 

ਅਨੰਤ ਅਤੇ ਰਾਧਿਕਾ ਦਾ ਵਿਆਹ ਹੋ ਚੁੱਕਾ ਹੈ। ਦੋਵਾਂ ਨੇ ਬੀਤੀ ਰਾਤ ਹੀ ਵਿਆਹ ਦੀਆਂ ਰਸਮਾਂ ਵੀ ਪੂਰੀਆਂ ਕਰ ਲਈਆਂ ਸਨ। ਅਨੰਤ ਅਤੇ ਰਾਧਿਕਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ 'ਚ ਇੱਕ ਦੂਜੇ ਨੂੰ ਵਿਆਹ ਦੇ ਵਚਨ ਦਿੰਦੇ  ਨਜ਼ਰ ਆਏ। ਚਿੱਟੇ ਅਤੇ ਲਾਲ ਰੰਗ ਦੇ ਲਹਿੰਗਾ ਵਿੱਚ ਰਾਧਿਕਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ। ਅਨੰਤ ਅੰਬਾਨੀ ਵੀ ਹੈਵੀ ਵਰਕ ਵਾਲੀ ਰੈੱਡ ਸ਼ੇਰਵਾਨੀ ਵਿੱਚ ਵਧੀਆ ਲੱਗ ਰਹੇ ਹਨ। ਪ੍ਰਸ਼ੰਸਕਾਂ ਨੇ ਜੋੜੀ ਨੂੰ ਵਧਾਈ ਦਿੱਤੀ।

- PTC PUNJABI


Popular Posts

LIVE CHANNELS
DOWNLOAD APP


© 2026 PTC Punjabi. All Rights Reserved.
Powered by PTC Network