ਰਾਜਕੁਮਾਰ ਹਿਰਾਨੀ ਨੇ ਬਾਲੀਵੁੱਡ 'ਚ ਪੂਰੇ ਕੀਤੇ 20 ਸਾਲ, ਸ਼ਾਹਰੁਖ ਖਾਨ ਤੇ ਆਮਿਰ ਖਾਨ ਸਣੇ ਕਈ ਬਾਲੀਵੁੱਡ ਸੈਲਬਸ ਨੇ ਦਿੱਤੀ ਵਧਾਈ

ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਅੱਜ ਫਿਲਮ ਇੰਡਟਰੀ ਦੇ ਵਿੱਚ ਆਪਣੇ 20 ਸਾਲ ਪੂਰੇ ਕਰ ਲਏ ਹਨ। ਇਸ ਖਾਸ ਮੌਕੇ 'ਤੇ ਸ਼ਾਹਰੁਖ ਖਾਨ, ਵਿੱਕੀ ਕੌਸ਼ਲ, ਰਣਬੀਰ ਕਪੂਰ ਸਣੇ ਕਈ ਬਾਲੀਵੁੱਡ ਸੈਲਬਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

Written by  Pushp Raj   |  December 20th 2023 03:06 PM  |  Updated: December 20th 2023 03:06 PM

ਰਾਜਕੁਮਾਰ ਹਿਰਾਨੀ ਨੇ ਬਾਲੀਵੁੱਡ 'ਚ ਪੂਰੇ ਕੀਤੇ 20 ਸਾਲ, ਸ਼ਾਹਰੁਖ ਖਾਨ ਤੇ ਆਮਿਰ ਖਾਨ ਸਣੇ ਕਈ ਬਾਲੀਵੁੱਡ ਸੈਲਬਸ ਨੇ ਦਿੱਤੀ ਵਧਾਈ

Rajkumar Hirani Completes 20 year in bollywood: ਬਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਨੇ ਅੱਜ ਫਿਲਮ ਇੰਡਟਰੀ ਦੇ ਵਿੱਚ ਆਪਣੇ 20 ਸਾਲ ਪੂਰੇ ਕਰ ਲਏ ਹਨ। ਇਸ ਖਾਸ ਮੌਕੇ 'ਤੇ ਸ਼ਾਹਰੁਖ ਖਾਨ, ਵਿੱਕੀ ਕੌਸ਼ਲ, ਰਣਬੀਰ ਕਪੂਰ ਸਣੇ ਕਈ ਬਾਲੀਵੁੱਡ ਸੈਲਬਸ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। 

ਦੱਸ ਦਈਏ ਕਿ ਭਲਕੇ ਯਾਨੀ ਕਿ 21 ਦਸੰਬਰ ਨੂੰ ਸ਼ਾਹਰੁਖ ਖਾਨ ਦੀ ਫਿਲਮ 'ਡੰਕੀ' ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਇਸ ਨੂੰ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਇਸ ਫਿਲਮ ਦਾ ਨਿਰਦੇਸ਼ਨ ਵੀ ਖ਼ੁਦ ਰਾਜਕੁਮਾਰ ਹਿਰਾਨੀ ਨੇ ਕੀਤਾ ਹੈ। 

ਹਾਲ ਹੀ ਵਿੱਚ ਸ਼ਾਹਰੁਖ ਖਾਨ ਤੇ ਗੌਰੀ ਖਾਨ ਦੀ ਕੰਪਨੀ (ਰੈੱਡ ਚਿਲੀਜ਼ ਐਂਟਰਟੇਨਮੈਂਟ) ਵੱਲੋਂ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ, ਜਿਸ ਵਿਚ ਵੱਖ-ਵੱਖ ਸਿਤਾਰਿਆਂ ਦੇ ਸੰਦੇਸ਼ ਸ਼ਾਮਲ ਹਨ।

ਇਸ ਵੀਡੀਓ ਵਿੱਚ ਤੁਸੀਂ ਵੱਖ-ਵੱਖ ਬਾਲੀਵੁੱਡ ਸੈਲਬਸ ਵੱਲੋਂ ਰਾਜਕੁਮਾਰ ਹਿਰਾਨੀ ਲਈ ਦਿੱਤੇ ਗਏ ਵਧਾਈ ਸੰਦੇਸ਼ ਵੇਖ ਸਕਦੇ ਹੋ। ਸ਼ਾਹਰੁਖ ਖਾਨ ਨੇ ਕਿਹਾ, "ਹਾਏ ਰਾਜੂ ਸਰ, ਆਪ ਕੋ 20 ਸਾਲ ਖੁਸ਼ੀਆਂ ਅਤੇ ਚੰਗੀਆਇਆਂ ਤੇ ਹਿੰਦੀ ਸਿਨੇਮਾ ਵਿੱਚ  20 ਸਾਲ ਪੂਰੇ ਹੋਣ 'ਤੇ ਸ਼ੁਭਕਾਮਨਾਵਾਂ। ਅਸੀਂ ਸਾਰੇ ਤੁਹਾਡੀਆਂ ਫਿਲਮਾਂ ਦੇਖ ਕੇ ਵੱਡੇ ਹੋਏ ਹਾਂ ਅਤੇ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਮੁੰਨਾਭਾਈ, ਪੀਕੇ ਅਤੇ ਇਹ ਸੂਚੀ ਬਹੁਤ ਲੰਬੀ ਹੈ।" ਅਤੇ ਅੱਗੇ. ਇੱਥੇ ਅਗਲੇ 25 ਸਾਲਾਂ ਦੇ ਮਹਾਨ ਸਿਨੇਮਾ ਬਨਾਉਣ ਅਤੇ ਸੰਸਾਰ ਨੂੰ ਪਿਆਰੀਆਂ ਕਹਾਣੀਆਂ ਨੂੰ ਕਿਵੇਂ ਦੱਸਣਾ ਹੈ ਬਾਰੇ ਸਿਖਾਇਆ ਗਿਆ ਹੈ। ਭਗਵਾਨ ਤੁਹਾਡੇ 'ਤੇ ਮੇਹਰ ਕਰੇ ਸਰ"

ਰਣਬੀਰ ਕਪੂਰ ਨੇ ਕਿਹਾ, "ਫਿਲਮ ਇੰਡਸਟਰੀ ਵਿੱਚ ਤੁਹਾਡੇ ਨਾਲ ਕੰਮ ਕਰਨ ਦਾ ਸੁਭਾਗ ਪ੍ਰਾਪਤ ਕਰਨ ਤੋਂ ਬਾਅਦ, ਮੈਂ ਇਸ ਗੱਲ ਦੀ ਗਾਰੰਟੀ ਦੇ ਸਕਦਾ ਹਾਂ ਕਿ ਇਨ੍ਹਾਂ ਤੋਂ ਵਧੀਆ ਵਿਅਕਤੀ ਕੋਈ ਨਹੀਂ ਹੈ - ਇਸ ਤੋਂ ਵੱਧ ਨਿਰਸਵਾਰਥ, ਚੰਗੇ ਅਤੇ ਮਿਹਨਤ ਕਰਨ ਵਾਲਾ।"

ਰਾਜਕੁਮਾਰ ਹਿਰਾਨੀ ਦੇ ਚਹੇਤਿਆਂ ਚੋਂ ਇੱਕ ਆਮਿਰ ਖਾਨ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਕਿਹਾ, "ਉਹ ਮੇਰੇ ਪਸੰਦੀਦਾ ਨਿਰਦੇਸ਼ਕਾਂ ਵਿੱਚੋਂ ਇੱਕ ਹਨ। ਰਾਜੂ ਸਰ, 20 ਸਾਲ ਪੂਰੇ ਹੋਣ 'ਤੇ ਵਧਾਈਆਂ। ਅਸੀਂ ਸਾਰੇ ਇਹ ਦੇਖਣ ਲਈ ਉਤਸ਼ਾਹਿਤ ਹਾਂ ਕਿ ਤੁਸੀਂ ਅਤੇ ਸ਼ਾਹਰੁਖ ਆਉਣ ਵਾਲੀ ਫਿਲਮ ਡੰਕੀ ਨਾਲ ਕੀ ਜਾਦੂ ਕਰਨ ਵਾਲੇ ਹੋ।ਤੁਹਾਡੇ ਕੋਲ ਕੀ ਜਾਦੂ ਹੈ, ਤੁਹਾਡੇ ਲਈ ਸ਼ੁਭਕਾਮਨਾਵਾਂ।" ਬਹੁਤ ਸਾਰੀਆਂ ਸ਼ੁਭਕਾਮਨਾਵਾਂ। ਜਿਵੇਂ ਤੁਸੀਂ ਆਪਣੀ ਸਮਰੱਥਾ ਦਾ ਪਿੱਛਾ ਕਰਦੇ ਹੋ, ਤੁਸੀਂ ਸਫਲਤਾ ਪ੍ਰਾਪਤ ਕਰੋਗੇ। ਬਹੁਤ ਸਾਰਾ ਪਿਆਰ।” 

ਹੋਰ ਪੜ੍ਹੋ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਗਾਇਕ  ਰਣਜੀਤ ਬਾਵਾ, ਕੀਤੀ ਸਰਬੱਤ ਦੇ ਭਲੇ ਲਈ ਅਰਦਾਸ

ਰਾਜਕੁਮਾਰ ਹਿਰਾਨੀ ਲਈ ਆਪਣਾ ਧੰਨਵਾਦ ਪ੍ਰਗਟ ਕਰਦੇ ਹੋਏ ਵਿੱਕੀ ਕੌਸ਼ਲ ਨੇ ਕਿਹਾ, “ਮੈਂ ਮਹਿਸੂਸ ਕਰਦਾ ਹਾਂ ਕਿ ਇੰਡਸਟਰੀ ਨੂੰ ਸੱਚਮੁੱਚ ਬਖਸ਼ਿਸ਼ ਅਤੇ ਕਿਸਮਤ ਨਾਲ ਤੁਹਾਡੇ ਵਰਗੇ ਫ਼ਿਲਮ ਨਿਰਮਾਤਾ ਅਤੇ ਕਹਾਣੀਕਾਰ ਮਿਲੇ ਹਨ।”

ਦੱਸ ਦਈਏ ਕਿ ਇਨ੍ਹਾਂ ਕਲਾਕਾਰਾਂ ਤੋਂ ਇਲਾਵਾ ਵਿਦਿਆ ਬਾਲਨ, ਸ਼ਰਮਨ ਜੋਸ਼ੀ, ਆਰ. ਮਾਧਵਨ ਅਤੇ ਤਾਪਸੀ ਪੰਨੂ, ਜੋ ਇਸ ਤੋਂ ਪਹਿਲਾਂ ਨਿਰਦੇਸ਼ਕ ਦੇ ਨਾਲ ਕੰਮ ਕਰ ਚੁੱਕੇ ਹਨ, ਇਨ੍ਹਾਂ ਸੈਲੀਬ੍ਰੀਟੀਜ਼ ਨੇ ਵੀ ਰਾਜਕੁਮਾਰ ਹਿਰਾਨੀ ਲਈ ਪ੍ਰਸ਼ੰਸਾ ਨਾਲ ਭਰੇ ਸੰਦੇਸ਼ਾਂ ਨਾਲ ਉਨ੍ਹਾਂ ਨੂੰ ਵਧਾਈ ਦਿੱਤੀ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network