ਰਾਖੀ ਸਾਵੰਤ ਨੂੰ ਮਿਲਿਆ ਮੁੜ ਤੋਂ ਹੋਇਆ ਪਿਆਰ, ਵੀਡੀਓ ਕਾਲ ਕਰਕੇ ਆਸ਼ਿਕ ਨੇ ਦੱਸਿਆ ਦਿਲ ਦਾ ਹਾਲ

ਰਾਖੀ ਸਾਵੰਤ ਨੂੰ ਮੁੜ ਤੋਂ ਪਿਆਰ ਹੋ ਗਿਆ ਹੈ ਅਤੇ ਉਸ ਦੇ ਨਵੇਂ ਪ੍ਰੇਮੀ ਨੇ ਦਿਲ ਦਾ ਹਾਲ ਬਿਆਨ ਕੀਤਾ ਹੈ । ਜੀ ਹਾਂ ਰਾਖੀ ਸਾਵੰਤ ਦੇ ਨਾਲ ਉਸ ਨੇ ਵੀਡੀਓ ਕਾਲ ਕਰਕੇ ਦੱਸਿਆ ਹੈ ਕਿ ਉਹ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ ।

Reported by: PTC Punjabi Desk | Edited by: Shaminder  |  June 14th 2023 01:54 PM |  Updated: June 14th 2023 01:54 PM

ਰਾਖੀ ਸਾਵੰਤ ਨੂੰ ਮਿਲਿਆ ਮੁੜ ਤੋਂ ਹੋਇਆ ਪਿਆਰ, ਵੀਡੀਓ ਕਾਲ ਕਰਕੇ ਆਸ਼ਿਕ ਨੇ ਦੱਸਿਆ ਦਿਲ ਦਾ ਹਾਲ

ਰਾਖੀ ਸਾਵੰਤ (Rakhi Sawant) ਨੂੰ ਮੁੜ ਤੋਂ ਪਿਆਰ ਹੋ ਗਿਆ ਹੈ ਅਤੇ ਉਸ ਦੇ ਨਵੇਂ ਪ੍ਰੇਮੀ ਨੇ ਦਿਲ ਦਾ ਹਾਲ ਬਿਆਨ ਕੀਤਾ ਹੈ । ਜੀ ਹਾਂ ਰਾਖੀ ਸਾਵੰਤ ਦੇ ਨਾਲ ਉਸ ਨੇ ਵੀਡੀਓ ਕਾਲ ਕਰਕੇ ਦੱਸਿਆ ਹੈ ਕਿ ਉਹ ਉਸ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਹੈ । ਪਰ ਰਾਖੀ ਸਾਵੰਤ ਕਹਿੰਦੀ ਹੈ ਕਿ ਉਹ ਸਿਰਫ਼ ਉਸ ਦਾ ਵਧੀਆ ਦੋਸਤ ਹੈ,ਅਜਿਹੀ ਕੋਈ ਗੱਲ ਨਹੀਂ ਹੈ। ਰਾਖੀ ਸਾਵੰਤ ਨੇ ਆਪਣੇ ਦੋਸਤ ਦੇ ਨਾਲ ਹੋਈ ਇਸ ਗੱਲਬਾਤ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ ।ਇਸ ਵੀਡੀਓ ‘ਤੇ ਰਾਖੀ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । 

ਹੋਰ ਪੜ੍ਹੋ : ਜੋਤੀ ਨੂਰਾਂ ਨੇ ਅਫਸਾਨਾ ਖ਼ਾਨ ਦੇ ਬਰਥਡੇ ਨੂੰ ਬਣਾਇਆ ਖ਼ਾਸ, ਗਾਇਕਾ ਨੂੰ ਦਿੱਤਾ ਸਰਪ੍ਰਾਈਜ਼

ਰਾਖੀ ਸਾਵੰਤ ਨੇ ਆਦਿਲ ਨਾਲ ਕਰਵਾਇਆ ਸੀ ਵਿਆਹ 

ਇਸ ਤੋਂ ਪਹਿਲਾਂ ਰਾਖੀ ਸਾਵੰਤ ਨੂੰ ਆਦਿਲ ਦੁਰਾਨੀ ਦੇ ਨਾਲ ਪਿਆਰ ਹੋਇਆ ਸੀ । ਜਿਸ ਦੇ ਨਾਲ ਅਦਾਕਾਰਾ ਨੇ ਕੁਝ ਸਮਾਂ ਪਹਿਲਾਂ ਵਿਆਹ ਵੀ ਕਰਵਾਇਆ ਸੀ ।

ਪਰ ਵਿਆਹ ਤੋਂ ਕੁਝ ਸਮਾਂ ਬਾਅਦ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ ਅਤੇ ਇਹ ਵਿਵਾਦ ਏਨਾਂ ਕੁ ਵਧ ਗਿਆ ਸੀ ਕਿ ਆਦਿਲ ਨੂੰ ਰਾਖੀ ਦੀ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ । 

ਰਾਖੀ ਸਾਵੰਤ ਡਰਾਮਾ ਕਵੀਨ ਦੇ ਨਾਂਅ ਨਾਲ ਮਸ਼ਹੂਰ 

ਰਾਖੀ ਸਾਵੰਤ ਬਾਲੀਵੁੱਡ ‘ਚ ਡਰਾਮਾ ਕਵੀਨ ਦੇ ਨਾਂਅ ਨਾਲ ਮਸ਼ਹੂਰ ਹੈ । ਉਸ ਨੇ ਜਿੱਥੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ, ਉੱਥੇ ਹੀ ਕਈ ਰਿਆਲਟੀ ਸ਼ੋਅਜ਼ ‘ਚ ਵੀ ਉਹ ਨਜ਼ਰ ਆ ਚੁੱਕੀ ਹੈ । 

- PTC PUNJABI


Popular Posts