ਰਾਖੀ ਸਾਵੰਤ ਜਲਦ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰੇਗੀ ਮੁਲਾਕਾਤ, ਅਦਾਕਾਰਾ ਨੇ ਅਫਸਾਨਾ ਖਾਨ ਨਾਲ ਲਾਈਟ ਚੈਟ ਦੌਰਾਨ ਕੀਤਾ ਖੁਲਾਸਾ

ਸੋਸ਼ਲ ਮੀਡੀਆ ਉੱਪਰ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪੰਜਾਬੀ ਗਾਇਕਾ ਅਫਸਾਨਾ ਖਾਨ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦੇ ਰਹੀ ਹੈ। ਇਸ ਦੌਰਾਨ ਰਾਖੀ ਸਾਵੰਤ ਪੰਜਾਬ ਆਉਣ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਦੀ ਗੱਲ ਕਹਿੰਦੀ ਹੈ। ਇਸ ਵੀਡੀਓ ਵਿੱਚ ਰਾਖੀ ਗਾਇਕਾ ਅਫਸਾਨਾ ਖਾਨ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਅਸੀ ਮੂਸਾ ਭਾਜੀ ਦੇ ਘਰ ਵੀ ਜਾਣਾ ਹੈ ਨਾ... ਉਨ੍ਹਾਂ ਦੇ ਮਾਤਾ-ਪਿਤਾ ਨਾਲ ਥੋੜ੍ਹਾ ਵਕਤ ਗੁਜ਼ਾਰ ਕੇ ਆਵਾਂਗੇ।

Written by  Pushp Raj   |  September 19th 2023 05:04 PM  |  Updated: September 19th 2023 05:04 PM

ਰਾਖੀ ਸਾਵੰਤ ਜਲਦ ਹੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰੇਗੀ ਮੁਲਾਕਾਤ, ਅਦਾਕਾਰਾ ਨੇ ਅਫਸਾਨਾ ਖਾਨ ਨਾਲ ਲਾਈਟ ਚੈਟ ਦੌਰਾਨ ਕੀਤਾ ਖੁਲਾਸਾ

Rakhi Sawant Want To Meet Sidhu Moose Wala Family: ਰਾਖੀ ਸਾਵੰਤ ਆਪਣੇ ਡਰਾਮੇ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਫਿਲਹਾਲ ਅਦਾਕਾਰਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਅਸਲ 'ਚ ਰਾਖੀ ਅਤੇ ਉਨ੍ਹਾਂ ਦੇ ਸਾਬਕਾ ਪਤੀ ਆਦਿਲ ਦੁਰਾਨੀ ਇਕ-ਦੂਜੇ 'ਤੇ ਗੰਭੀਰ ਦੋਸ਼ ਲਗਾ ਰਹੇ ਹਨ। ਦੋਵਾਂ ਦੀ ਸੋਸ਼ਲ ਮੀਡੀਆ ਫਾਈਟ ਲਗਾਤਾਰ ਜਾਰੀ ਹੈ। ਇਸ ਵਿਚਾਲੇ ਰਾਖੀ ਸਾਵੰਤ ਪੰਜਾਬੀ ਗਾਇਕ ਅਫਸਾਨਾ ਖਾਨ ਨਾਲ ਲਾਈਵ ਚੈਟ ਦੌਰਾਨ ਗੱਲਬਾਤ ਕਰਦੇ ਹੋਏ ਨਜ਼ਰ ਆਈ। ਇਸ ਦੌਰਾਨ ਰਾਖੀ ਨੇ ਪੰਜਾਬ ਆਉਣ ਬਾਰੇ ਗੱਲ ਕੀਤੀ।

ਦਰਅਸਲ, ਸੋਸ਼ਲ ਮੀਡੀਆ ਉੱਪਰ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਪੰਜਾਬੀ ਗਾਇਕਾ ਅਫਸਾਨਾ ਖਾਨ ਨਾਲ ਗੱਲਬਾਤ ਕਰਦੇ ਹੋਏ ਵਿਖਾਈ ਦੇ ਰਹੀ ਹੈ। ਇਸ ਦੌਰਾਨ ਰਾਖੀ ਸਾਵੰਤ ਪੰਜਾਬ ਆਉਣ ਅਤੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮਿਲਣ ਦੀ ਗੱਲ ਕਹਿੰਦੀ ਹੈ। ਇਸ ਵੀਡੀਓ ਵਿੱਚ ਰਾਖੀ ਗਾਇਕਾ ਅਫਸਾਨਾ ਖਾਨ ਨੂੰ ਇਹ ਕਹਿੰਦੇ ਹੋਏ ਦਿਖਾਈ ਦੇ ਰਹੀ ਹੈ ਕਿ ਅਸੀ ਮੂਸਾ ਭਾਜੀ ਦੇ ਘਰ ਵੀ ਜਾਣਾ ਹੈ ਨਾ... ਉਨ੍ਹਾਂ ਦੇ ਮਾਤਾ-ਪਿਤਾ ਨਾਲ ਥੋੜ੍ਹਾ ਵਕਤ ਗੁਜ਼ਾਰ ਕੇ ਆਵਾਂਗੇ।

ਦੱਸਣਯੋਗ ਹੈ ਕਿ ਪੰਜਾਬੀ ਸਿਨੇਮਾ ਜਗਤ ਨਾਲ ਜੁੜੇ ਕਈ ਸਿਤਾਰੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਅਤੇ ਪਿਤਾ ਨਾਲ ਮੁਲਾਕਾਤ ਕਰ ਚੁੱਕੇ ਹਨ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਪੁੱਤਰ ਦੇ ਇਨਸਾਫ ਦੀ ਲੜਾਈ ਲਗਾਤਾਰ ਜਾਰੀ ਹੈ। ਪ੍ਰਸ਼ੰਸਕਾ ਦੇ ਨਾਲ-ਨਾਲ ਫਿਲਮੀ ਸਿਤਾਰੇ ਵੀ ਮੂਸੇਵਾਲਾ ਲਈ ਇਨਸਾਫ ਦੀ ਮੰਗ ਕਰ ਰਹੇ ਹਨ। 

ਹੋਰ ਪੜ੍ਹੋ: Happy Birthday Kanwaljit Singh: ਕੰਵਲਜੀਤ ਸਿੰਘ ਨੇ ਇੰਝ ਤੈਅ ਕੀਤਾ ਛੋਟੇ ਪਰਦੇ ਤੋਂ ਲੈ ਕੇ ਫਿਲਮੀ ਪਰਦੇ ਤੱਕ ਦਾ ਸਫਰ, ਜਾਣੋ ਅਦਾਕਾਰ ਦੀ ਜ਼ਿੰਦਗੀ ਦੇ ਅਣਸੁਣੇ ਕਿੱਸੇ

ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਮੂਸੇਵਾਲਾ ਦੇ ਲਈ ਇਨਸਾਫ ਦੀ ਲੜਾਈ ਹਾਲੇ ਤੱਕ ਜਾਰੀ ਹੈ।

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network