ਸਿੱਧੀਵਿਨਾਇਕ ਪਹੁੰਚੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਵਿਆਹ ਤੋਂ ਪਹਿਲਾਂ ਜੋੜੇ ਨੇ ਲਿਆ ਬੱਪਾ ਦਾ ਅਸ਼ੀਰਵਾਦ

Written by  Pushp Raj   |  February 17th 2024 09:54 PM  |  Updated: February 17th 2024 09:54 PM

ਸਿੱਧੀਵਿਨਾਇਕ ਪਹੁੰਚੇ ਰਕੁਲ ਪ੍ਰੀਤ ਤੇ ਜੈਕੀ ਭਗਨਾਨੀ, ਵਿਆਹ ਤੋਂ ਪਹਿਲਾਂ ਜੋੜੇ ਨੇ ਲਿਆ ਬੱਪਾ ਦਾ ਅਸ਼ੀਰਵਾਦ

Rakul Preet and Jackky Bhagnani At Siddhivinayak Temple: ਬਾਲੀਵੁੱਡ ਦੀ ਖੂਬਸੂਰਤ ਜੋੜੀ ਰਕੁਲ ਪ੍ਰੀਤ ਸਿੰਘ (Rakul Preet) ਅਤੇ ਜੈਕੀ ਭਗਨਾਨੀ (Jackky Bhagnani) ਆਪਣੀ ਜ਼ਿੰਦਗੀ ਵਿੱਚ ਇੱਕ ਨਵਾਂ ਅਧਿਆਏ ਜੋੜਨ ਜਾ ਰਹੇ ਹਨ। ਦੋਵੇਂ ਜਲਦੀ ਹੀ ਲਵ ਕਪਲ ਤੋਂ ਵਿਆਹੁਤਾ ਜੋੜਾ ਬਨਣ ਵਾਲੇ ਹਨ। ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਬਾਲੀਵੁੱਡ 'ਚ ਹਲਚਲ ਮਚ ਗਈ ਹੈ।

ਰਕੁਲ ਅਤੇ ਜੈਕੀ 21 ਫਰਵਰੀ, 2024 ਨੂੰ ਲਾੜਾ-ਲਾੜੀ ਬਣਨ ਲਈ ਤਿਆਰ ਹਨ। ਵਿਆਹ ਦੀਆਂ ਰਸਮਾਂ 19 ਫਰਵਰੀ ਤੋਂ ਸ਼ੁਰੂ ਹੋਣਗੀਆਂ। ਦੋਵੇਂ ਦੱਖਣੀ ਗੋਆ ਦੇ ਖੂਬਸੂਰਤ ਆਈਟੀਸੀ ਗ੍ਰੈਂਡ 'ਚ ਵਿਆਹ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਜੋੜੇ ਨੇ ਮੁੰਬਈ ਦੇ ਸਿੱਧੀਵਿਨਾਇਕ ਮੰਦਰ 'ਚ ਭਗਵਾਨ ਗਣੇਸ਼ ਦੇ ਦਰਸ਼ਨ ਕੀਤੇ ਸਨ। ਵਿਆਹ ਤੋਂ ਪਹਿਲਾਂ ਰਕੁਲ ਅਤੇ ਜੈਕੀ ਨੇ ਬੱਪਾ ਦਾ ਆਸ਼ੀਰਵਾਦ ਲਿਆ। ਇਸ ਜੋੜੇ ਨੇ ਆਪਣੇ ਵਿਆਹ ਦੀ ਰੂਹਾਨੀ ਸ਼ੁਰੂਆਤ ਕੀਤੀ ਹੈ।

 

ਜੈਕੀ-ਰਕੁਲ ਪਹੁੰਚੇ ਸਿੱਧੀਵਿਨਾਇਕ ਮੰਦਰ

ਅੱਜ 17 ਫਰਵਰੀ ਨੂੰ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਸਿੱਧੀਵਿਨਾਇਕ ਮੰਦਰ ਜਾ ਕੇ ਪੂਜਾ ਅਰਚਨਾ ਕੀਤੀ। ਰਕੁਲ ਨੇ ਖੂਬਸੂਰਤ ਗੁਲਾਬੀ ਅਨਾਰਕਲੀ ਸੂਟ ਪਾਇਆ ਸੀ। ਅਦਾਕਾਰਾ ਐਥਨਿਕ ਲੁੱਕ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਨੇ ਆਪਣੇ ਵਾਲ ਬੰਨ੍ਹੇ ਹੋਏ ਸਨ ਅਤੇ ਸਟਾਈਲਿਸ਼ ਸਨਗਲਾਸ ਵਿੱਚ ਸੁੰਦਰ ਲੱਗ ਰਹੀ ਸੀ। ਜਦੋਂ ਕਿ ਲਾੜਾ ਬਣਨ ਵਾਲਾ ਜੈਕੀ ਭਗਨਾਨੀ ਹਰੇ ਰੰਗ ਦੇ ਕੁੜਤੇ 'ਚ ਦਿਖ ਰਿਹਾ ਸੀ।

ਗੋਆ 'ਚ ਵਿਆਹ ਦੀਆਂ ਤਿਆਰੀਆਂ ਹੋਈਆਂ ਸ਼ੁਰੂ

 ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਗੋਆ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਇਹ ਤਿੰਨ ਦਿਨਾਂ ਸਮਾਗਮ ਹੋਵੇਗਾ। ਪ੍ਰੀ-ਵੈਡਿੰਗ ਫੰਕਸ਼ਨ 19 ਫਰਵਰੀ ਤੋਂ ਸ਼ੁਰੂ ਹੋਣਗੇ। ਇਹ ਜੋੜਾ 21 ਫਰਵਰੀ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਉਸ ਨੇ ਡਿਜੀਟਲ ਸੱਦੇ ਭੇਜੇ ਹਨ। ਨਾਲ ਹੀ ਵਾਤਾਵਰਣ ਪ੍ਰਤੀ ਜਾਗਰੂਕਤਾ ਦਿਖਾਉਂਦੇ ਹੋਏ ਜੋੜੇ ਨੇ ਵਿਆਹ ਵਿੱਚ ਪਟਾਕਿਆਂ ਦੀ ਵਰਤੋਂ ਨਾ ਕਰਨ ਦਾ ਫੈਸਲਾ ਕੀਤਾ ਹੈ। ਇਕ ਰਿਪੋਰਟ ਮੁਤਾਬਕ ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਦੇ ਵਿਆਹ ਦਾ ਸਥਾਨ ਗੋਆ ਦਾ ਆਈਟੀਸੀ ਗ੍ਰੈਂਡ ਹੋਟਲ ਹੈ। ਇਹ ਆਪਣੇ ਆਪ ਵਿੱਚ ਇੱਕ ਆਲੀਸ਼ਾਨ ਮਹਿਲ ਹੈ।

ਹੋਰ ਪੜ੍ਹੋ: ਈਸ਼ਾ ਦਿਓਲ ਦੇ ਤਲਾਕ 'ਤੇ ਆਇਆ ਪਿਤਾ ਧਰਮੇਂਦਰ ਦਾ ਰਿਐਕਸ਼ਨ, ਅਦਾਕਾਰ ਨੇ ਆਖੀ ਇਹ ਗੱਲ

ਵਿਆਹ ਦੀਆਂ ਅਟਕਲਾਂ ਵਿਚਾਲੇ ਜੈਕੀ ਭਗਨਾਨੀ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ 'ਚ ਅਭਿਨੇਤਾ ਕਾਲੇ ਰੰਗ ਦੇ ਚਮਕੀਲੇ ਕੁੜਤੇ-ਪਜਾਮੇ 'ਚ ਦਿਖ ਰਹੇ ਸਨ। ਉਸਨੇ ਇਸਦਾ ਕੈਪਸ਼ਨ ਦਿੱਤਾ, "ਸਭ ਤੋਂ ਵਧੀਆ ਚੀਜ਼ਾਂ ਹੋਣ ਵਾਲੀਆਂ ਹਨ।" ਪ੍ਰਸ਼ੰਸਕ ਸਮਝ ਗਏ ਕਿ ਜੈਕੀ ਰਕੁਲ ਨਾਲ ਆਪਣੇ ਵਿਆਹ ਦੀ ਗੱਲ ਕਰ ਰਹੇ ਹਨ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network