ਰੈਪਰ ਬਾਦਸ਼ਾਹ ਨੂੰ ਜਦੋਂ ਵਿਆਹ ‘ਚ ਖਾਣਾ ਖਾਂਦੇ ਹੋਏ ਕੈਮਰਾਮੈਨ ਨੇ ਕੀਤਾ ਕੈਪਚਰ, ਬਾਦਸ਼ਾਹ ਨੇ ਵੀਡੀਓ ਕੀਤਾ ਸਾਂਝਾ

ਇਸ ਵੀਡੀਓ ‘ਚ ਉਹ ਕਿਸੇ ਵਿਆਹ ਸਮਾਰੋਹ ‘ਚ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ । ਇਸ ਪੁਰਾਣੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ ।

Written by  Shaminder   |  May 07th 2024 10:13 AM  |  Updated: May 07th 2024 10:15 AM

ਰੈਪਰ ਬਾਦਸ਼ਾਹ ਨੂੰ ਜਦੋਂ ਵਿਆਹ ‘ਚ ਖਾਣਾ ਖਾਂਦੇ ਹੋਏ ਕੈਮਰਾਮੈਨ ਨੇ ਕੀਤਾ ਕੈਪਚਰ, ਬਾਦਸ਼ਾਹ ਨੇ ਵੀਡੀਓ ਕੀਤਾ ਸਾਂਝਾ

ਰੈਪਰ ਬਾਦਸ਼ਾਹ (Rapper Badshah) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਉਹ ਕਿਸੇ ਵਿਆਹ ਸਮਾਰੋਹ ‘ਚ ਖਾਣਾ ਖਾਂਦੇ ਹੋਏ ਨਜ਼ਰ ਆ ਰਹੇ ਹਨ । ਇਸ ਪੁਰਾਣੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸ਼ੇਅਰ ਕੀਤੇ ਹਨ । ਉਨ੍ਹਾਂ ਨੇ ਲਿਖਿਆ ‘ਅਬ ਤੋਂ ਵੈਡਿੰਗ ਫ਼ਿਲਮ ਮੇਕਰ ਸੰਜੇ ਲੀਲਾ ਭੰਸਾਲੀ ਕੋ ਟੱਕਰ ਦੇ, ਪਰ ਹਮਾਰੇ ਟਾਈਮ ਮੇਂ ਤੋ ਵੋ ਖਾਨਾ ਖਾਤੇ ਹੁਏ ਬੰਦੇ ਪਕੜਤੇ ਥੇ ਕੈਮਰਾ ਪੇ, ਕੀ ਤੁਹਾਨੂੰ ਯਾਦ ਹੈ, ਤੁਸੀਂ ਕਿਸ ਨਾਲ ਰਿਲੇਟ ਕਰਨਾ ਚਾਹੋਗੇ’।

ਹੋਰ ਪੜ੍ਹੋ : ਕਲੇਰ ਕੰਠ ਦਾ ਅੱਜ ਹੈ ਜਨਮ ਦਿਨ, ਫੈਨਸ ਦੇ ਰਹੇ ਵਧਾਈ

ਬਾਦਸ਼ਾਹ ਦੇ ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਕਲਾਕਾਰਾਂ ਨੇ ਇਸ ‘ਤੇ ਆਪੋ ਆਪਣੇ ਰਿਐਕਸ਼ਨ ਦਿੱਤੇ ਹਨ ।

ਬਾਦਸ਼ਾਹ ਨੇ ਦਿੱਤੇ ਕਈ ਹਿੱਟ ਗੀਤ 

ਬਾਦਸ਼ਾਹ ਨੇ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਉਨ੍ਹਾਂ ਨੇ ਆਪਣੇ ਰੈਪ ਦਾ ਤੜਕਾ ਲਗਾਇਆ ਹੈ।ਬਾਦਸ਼ਾਹ ਦਾ ਅਸਲੀ ਨਾਂਅ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਹੈ । ਉਨ੍ਹਾਂ ਨੇ ਪੰਜਾਬੀ, ਹਿੰਦੀ ਅਤੇ ਹਰਿਆਣਵੀਂ ਭਾਸ਼ਾ ‘ਚ ਆਪਣੇ ਰੈਪ ਦਾ ਤੜਕਾ ਲਗਾਇਆ ਹੈ। ਉਨ੍ਹਾਂ ਨੇ ਹੁਣ ਤੱਕ ਕਈ ਫ਼ਿਲਮਾਂ ਲਈ ਵੀ ਗੀਤ ਗਾਏ ਹਨ ।

ਜਿਸ ‘ਚ ਹੰਪਟੀ ਸ਼ਰਮਾ ਦੀ ਦੁਲਹਨੀਆ ਅਤੇ ਖੂਬਸੂਰਤ ।ਬਾਦਸ਼ਾਹ ਦਾ ਜਨਮ ਕਰਨਾਲ ‘ਚ ਹੋਇਆ । ਉਨ੍ਹਾਂ ਦੇ ਪਿਤਾ ਹਰਿਆਣਵੀਂ ਹਨ, ਜਦੋਂਕਿ ਮਾਂ ਪੰਜਾਬੀ ਹੈ।ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਦਿੱਲੀ ਦੇ ਬਾਲ ਭਾਰਤੀ ਸਕੂਲ ਤੋਂ ਹਾਸਲ ਕੀਤੀ ਹੈ। 

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network