ਸੈਮ ਬਹਾਦੁਰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ ਰੇਖਾ, ਕਾਂਜੀਵਰਮ ਸਾੜੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਆਪਣੀ ਫਿਲਮ ਸੈਮ ਬਹਾਦੁਰ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਵਿੱਕੀ ਕੌਸ਼ਲ ਦੀ ਸਕ੍ਰੀਨਿੰਗ ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰੇਖਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਰੇਖਾ (Rekha) ਨੇ ਆਪਣੀ ਸ਼ਾਨਦਾਰ ਲੁੱਕ ਨਾਲ ਖੂਬ ਵਾਹ -ਵਾਹੀ ਬਟੋਰੀ। ਫੈਨਜ਼ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

Written by  Pushp Raj   |  November 30th 2023 02:50 PM  |  Updated: November 30th 2023 02:50 PM

ਸੈਮ ਬਹਾਦੁਰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ ਰੇਖਾ, ਕਾਂਜੀਵਰਮ ਸਾੜੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ

Rekha latest Pics:  ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਿੱਕੀ ਕੌਸ਼ਲ ਆਪਣੀ ਫਿਲਮ ਸੈਮ ਬਹਾਦੁਰ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਵਿੱਕੀ ਕੌਸ਼ਲ ਦੀ ਸਕ੍ਰੀਨਿੰਗ ਵਿੱਚ ਮਸ਼ਹੂਰ ਬਾਲੀਵੁੱਡ ਅਭਿਨੇਤਰੀ ਰੇਖਾ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਰੇਖਾ (Rekha) ਨੇ ਆਪਣੀ ਸ਼ਾਨਦਾਰ ਲੁੱਕ ਨਾਲ ਖੂਬ ਵਾਹ -ਵਾਹੀ ਬਟੋਰੀ। ਫੈਨਜ਼ ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ। 

 ਸੈਮ ਬਹਾਦੁਰ ਦੀ ਸਕ੍ਰੀਨਿੰਗ 'ਤੇ ਰੇਖਾ ਹਰ ਵਾਰ ਵਾਂਗ ਬੇਹੱਦ ਸ਼ਾਨਦਾਰ ਅੰਦਾਜ਼ 'ਚ ਨਜ਼ਰ ਆਈ। ਰੇਖਾ ਨੇ  ਸੁਨਹਿਰੀ ਬਾਰਡਰ ਵਾਲੀ ਕਾਲੇ ਰੰਗ ਦੀ ਕਾਂਜੀਵਰਮ ਸਾੜੀ ਪਹਿਨ ਕੇ ਪਹੁੰਚੀ। ਇਸ ਸਾੜ੍ਹੀ 'ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।ਰੇਖਾ ਨੇ ਰੈਡ ਰੰਗ ਦੀ ਲਿਪਸਟਿਕ ਲਗਾਈ ਸੀ ਤੇ ਆਪਣੇ ਵਾਲਾਂ ਦਾ ਜੂੜਾ ਬਣਾਕੇ ਉਸ 'ਤੇ ਗਜਰਾ ਲਗਾ ਕੇ ਆਪਣਾ ਲੁੱਕ ਨੂੰ ਕੰਪਲੀਟ ਕੀਤਾ ਸੀ। ਅਭਿਨੇਤਰੀ ਤੋਂ ਨਜ਼ਰਾਂ ਹਟਾਉਣਾ ਮੁਸ਼ਕਿਲ ਹੋ ਰਿਹਾ ਸੀ। ਇਸ ਦੌਰਾਨ ਰੇਖਾ ਨੇ ਰੈੱਡ ਕਾਰਪੇਟ 'ਤੇ ਕੈਮਰੇ ਲਈ ਜ਼ਬਰਦਸਤ ਪੋਜ਼ ਦਿੱਤੇ ਅਤੇ ਤਸਵੀਰਾਂ ਕਲਿੱਕ ਕਰਵਾਈਆਂ।

ਇਸ ਦੌਰਾਨ ਰੇਖਾ ਨੇ ਕੁਝ ਅਜਿਹਾ ਕੀਤਾ ਕਿ ਹਰ ਕੋਈ ਉਸ ਦੀ ਤਾਰੀਫ ਕਰ ਰਿਹਾ ਹੈ।ਦਰਅਸਲ, ਕੈਮਰੇ ਲਈ ਪੋਜ਼ ਦਿੰਦੇ ਸਮੇਂ ਰੇਖਾ ਅਚਾਨਕ ਪਿੱਛੇ ਮੁੜ ਗਈ ਅਤੇ ਸੈਮ ਬਹਾਦੁਰ ਦੇ ਪੋਸਟਰ ਦੇ ਸਾਹਮਣੇ ਹੱਥ ਜੋੜ ਕੇ ਸਲਾਮ ਕਰਨ ਲੱਗੀ।

ਹੋਰ ਪੜ੍ਹੋ: ਕਪਿਲ ਸ਼ਰਮਾ ਨੂੰ ਹਵਾਈ ਸਫ਼ਰ ਦੌਰਾਨ ਹੋਣ ਪਿਆ ਖੱਜਲ ਖੁਆਰ, ਕਾਮੇਡੀਅਨ ਨੇ ਏਅਰਲਾਈਨ ਕੰਪਨੀ 'ਤੇ ਕਢਿਆ ਗੁੱਸਾ

ਰੇਖਾ ਨੇ ਭਾਰਤ ਦੇ ਪਹਿਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਪ੍ਰਤੀ ਆਪਣਾ ਸਨਮਾਨ ਪ੍ਰਗਟ ਕੀਤਾ ਸੀ, ਜਿਸ ਦਾ ਕਿਰਦਾਰ ਵਿੱਕੀ ਕੌਸ਼ਲ ਨੇ ਸਕ੍ਰੀਨ 'ਤੇ ਨਿਭਾਇਆ ਹੈ।ਰੇਖਾ ਦੀਆਂ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network