ਦਾਰਾ ਸਿੰਘ ਦੀ ਅੱਜ ਹੈ ਬਰਸੀ, ਜਾਣੋ ਸੱਠ ਸਾਲ ਦੀ ਉਮਰ ‘ਚ ਹਨੂੰਮਾਨ ਦਾ ਰੋਲ ਨਿਭਾ ਕੇ ਲੋਕਾਂ ਦੇ ਦਿਲਾਂ ‘ਚ ਕਿਵੇਂ ਬਣਾਈ ਜਗ੍ਹਾ
ਦਾਰਾ ਸਿੰਘ (Dara Singh) ਦੀ ਅੱਜ ਬਰਸੀ ਹੈ ।ਇਸ ਮੌਕੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ।ਦਾਰਾ ਸਿੰਘ ਕੁਸ਼ਤੀ ਦੇ ਵੱਡੇ ਭਲਵਾਨ ਸਨ ਅਤੇ ਦੇਸ਼ ਦੁਨੀਆਂ ‘ਚ ਉਨ੍ਹਾਂ ਦੇ ਨਾਮ ਦੀ ਤੂਤੀ ਬੋਲਦੀ ਸੀ । ਸੋਸ਼ਲ ਮੀਡੀਆ ‘ਤੇ ਇਸ ਮਹਾਨ ਨਾਇਕ ਨੂੰ ਯਾਦ ਕੀਤਾ ਜਾ ਰਿਹਾ ਹੈ।
ਦਾਰਾ ਸਿੰਘ ਦਾ ਮੁੱਢਲਾ ਜੀਵਨ
ਦਾਰਾ ਸਿੰਘ ਜਿੰਨ੍ਹਾਂ ਦਾ ਜਨਮ 19 ਨਵੰਬਰ 1928 ਨੂੰ ਪੰਜਾਬ ਦੇ ਪਿੰਡ ਧਰਮੂਚਕ ‘ਚ ਹੋਇਆ ਸੀ । ਉਹ ਆਪਣੇ ਸਮੇਂ ਦੇ ਵੱਡੇ ਭਲਵਾਨਾਂ ਵਿੱਚ ਗਿਣੇ ਜਾਂਦੇ ਸਨ । ਉਹਨਾਂ ਦਾ ਪੂਰਾ ਨਾਮ ਦਾਰਾ ਸਿੰਘ ਰੰਧਾਵਾ ਸੀ। 12 ਜੁਲਾਈ 2012 ਨੂੰ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਅੱਜ ਦਾਰਾ ਸਿੰਘ ਦੀ ਬਰਸੀ ਮਨਾਈ ਜਾ ਰਹੀ ਹੈ। ਮਜ਼ਬੂਤ ਸਰੀਰ ਤੇ ਉੱਚੇ ਕੱਦ ਵਾਲੇ ਦਾਰਾ ਸਿੰਘ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਬਹੁਤ ਸ਼ੌਕ ਸੀ।
ਹੋਰ ਪੜ੍ਹੋ : ਸਰਦਾਰੀ ਲੁੱਕ ‘ਚ ਨਜ਼ਰ ਆ ਰਹੀ ਇਹ ਬੱਚੀ ਹੈ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਕੀ ਤੁਸੀਂ ਪਛਾਣਿਆ !
ਦਾਰਾ ਸਿੰਘ ਨੇ 1952 ‘ਚ ਕੀਤੀ ਅਦਾਕਾਰੀ ਦੀ ਸ਼ੁਰੂਆਤ
ਦਾਰਾ ਸਿੰਘ ਨੇ ਆਪਣੇ ਕਰੀਅਰ ਦੀ ਸ਼ੁਰੁਆਤ 1952 ‘ਚ ‘ਸੰਗਦਿਲ’ ਫ਼ਿਲਮ ਦੇ ਨਾਲ ਕੀਤੀ ਸੀ। ਇਸ ਫ਼ਿਲਮ ‘ਚ ਦਲੀਪ ਕੁਮਾਰ ਤੇ ਮਧੂਬਾਲਾ ਮੁੱਖ ਭੂਮਿਕਾ ‘ਚ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ‘ਫੌਲਾਦ’, ‘ਰਾਮ ਭਰੋਸੇ’, ‘ਮੇਰਾ ਨਾਮ ਜੋਕਰ’ ਸਣੇ ਕਈ ਫ਼ਿਲਮਾਂ ਚ ਕੀਤਾ । ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਅਤੇ ਆਖਰੀ ਵਾਰ ਉਹ ੨੦੦੭ ‘ਚ ਫ਼ਿਲਮ ‘ਜਬ ਵੀ ਮੈਟ’ ‘ਚ ਨਜ਼ਰ ਆਏ ਸਨ ।
60 ਸਾਲ ਦੀ ਉਮਰ 'ਚ ਦਾਰਾ ਸਿੰਘ ਨੇ ਨਿਭਾਇਆ ਸੀ ਹਨੂੰਮਾਨ ਦਾ ਰੋਲ
ਦਾਰਾ ਸਿੰਘ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਕਈ ਯਾਦਗਾਰ ਕਿਰਦਾਰ ਨਿਭਾਏ ਸਨ । ਪਰ ਸੱਠ ਸਾਲ ਦੀ ਉਮਰ ‘ਚ ਉਨ੍ਹਾਂ ਨੇ ਰਾਮਾਇਣ ‘ਚ ਹਨੂੰਮਾਨ ਦਾ ਕਿਰਦਾਰ ਨਿਭਾ ਕੇ ਖੂਬ ਸੁਰਖੀਆਂ ਵਟੋਰੀਆਂ ਸਨ ।ਉਨ੍ਹਾਂ ਦੇ ਵੱਲੋਂ ਨਿਭਾਏ ਗਏ ਇਸ ਕਿਰਦਾਰ ਨੰੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।
ਦਾਰਾ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ ਕੁਸ਼ਤੀ ਨੇ ਉਨ੍ਹਾਂ ਨੂੰ ਪਛਾਣ ਦਿੱਤੀ ਹੈ ਤੇ ਦੌਲਤ ਉਨ੍ਹਾਂ ਨੂੰ ਫਿਲਮਾਂ ਤੋਂ ਮਿਲੀ ਹੈ। ਸ਼ੁਰੂ ਦੇ ਦਿਨਾਂ ਵਿੱਚ ਦਾਰਾ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਸਬਿਆਂ ਅਤੇ ਸ਼ਹਿਰਾਂ ‘ਚ ਹੀ ਕਰਦੇ ਰਹੇ ਤੇ ਬਾਅਦ ਵਿੱਚ ਉਹਨਾਂ ਨੇ ਕੌਮਾਂਤਰੀ ਪੱਧਰ ਦੇ ਪਹਿਲਾਵਨਾਂ ਨਾਲ ਮੁਕਾਬਲਾ ਕੀਤਾ।ਰੁਸਤਮ-ਏ-ਪੰਜਾਬ ਅਤੇ ਰੁਸਤਮ-ਏ-ਹਿੰਦ ਨਾਂ ਨਾਲ ਜਾਣੇ ਜਾਂਦੇ ਦਾਰਾ ਸਿੰਘ ਰਾਸ਼ਟਰੀ ਮੰਡਲ ਖੇਡਾਂ ਵਿੱਚ ਵੀ ਕੁਸ਼ਤੀ ਚੈਂਪੀਅਨ ਰਹੇ।
- PTC PUNJABI