ਰੋਨਿਤ ਰਾਏ ਨੂੰ ਸਵਿੱਗੀ ਡਿਲਵਰੀ ਬੁਆਏ 'ਤੇ ਆਇਆ ਗੁੱਸਾ, ਜਾਣੋ ਕਿਉਂ

Reported by: PTC Punjabi Desk | Edited by: Pushp Raj  |  February 26th 2024 06:54 PM |  Updated: February 26th 2024 06:54 PM

ਰੋਨਿਤ ਰਾਏ ਨੂੰ ਸਵਿੱਗੀ ਡਿਲਵਰੀ ਬੁਆਏ 'ਤੇ ਆਇਆ ਗੁੱਸਾ, ਜਾਣੋ ਕਿਉਂ

Ronit Roy gets angry onSwiggy delivery person: ਮਸ਼ਹੂਰ ਟੀਵੀ ਤੇ ਬਾਲੀਵੁੱਡ ਅਦਾਕਾਰ ਰੋਨਿਤ ਰਾਏ (Ronit Roy) ਸੋਸ਼ਲ ਮੀਡੀਆ ਰਾਹੀਂ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ। ਹਾਲ ਹੀ 'ਚ ਇਹ ਖਬਰ ਸਾਹਮਣੇ ਆਈ ਹੈ ਕਿ ਰੋਨਿਤ ਰਾਏ ਨੂੰ ਇੱਕ ਫੂਡ ਡਿਲਵਰੀ ਕੰਪਨੀ ਦੇ ਡਿਲਵਰੀ ਬੁਆਏ ਉੱਤੇ ਕਾਫੀ ਗੁੱਸਾ ਆਇਆ, ਆਓ ਜਾਣਦੇ ਹਾਂ ਕਿਉਂ। 

ਅਦਾਕਾਰੀ ਦੇ ਖੇਤਰ ਦੇ ਨਾਲ-ਨਾਲ ਰੋਨਿਤ ਰਾਏ (Ronit Roy) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਅਦਾਕਾਰ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ, ਪਰ ਇਸ ਵਾਰ ਅਦਾਕਾਰ ਨੇ ਕੋਈ ਤਸਵੀਰ ਜਾਂ ਵੀਡੀਓ ਨਹੀਂ ਸਗੋਂ ਖ਼ੁਦ ਦੇ ਗੁੱਸੇ ਬਾਰੇ ਇੱਕ ਘਟਨਾ ਸਾਂਝੀ ਕੀਤੀ ਹੈ।  

 

ਰੋਨਿਤ ਰਾਏ  ਨੂੰ ਡਿਲੀਵਰੀ ਬੁਆਏ 'ਤੇ ਆਇਆ ਗੁੱਸਾ

ਹਾਲ ਹੀ 'ਚ ਅਭਿਨੇਤਾ ਰੋਨਿਤ ਰਾਏ ਨੇ ਇੱਕ ਸਵਿਗੀ ਡਿਲੀਵਰੀ ਬੁਆਏ 'ਤੇ ਗੁੱਸਾ ਜ਼ਾਹਰ ਕੀਤਾ ਅਤੇ ਟਵੀਟ ਕੀਤਾ। ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਸ ਡਿਲੀਵਰੀ ਬੁਆਏ ਦੀ ਜਾਨ ਬੱਚ ਗਈ। ਅਭਿਨੇਤਾ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, 'ਸਵਿਗੀ, ਮੈਂ ਤੁਹਾਡੇ ਇੱਕ ਡਿਲੀਵਰੀ ਬੁਆਏ ' ਨੂੰ ਲਗਭਗ ਮਾਰ ਦੇਣਾ ਸੀ। ਇਲੈਕਟ੍ਰਿਕ ਮੋਪੇਡ ਚਲਾਉਣ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਾਹਮਣੇ ਤੋਂ ਆਉਣ ਵਾਲੇ ਟ੍ਰੈਫਿਕ ਵਿਚਾਲੇ ਗਲਤ ਪਾਸੇ ਗੱਡੀ ਚਲਾਉਣ, ਪਰ ਕੀ ਤੁਸੀਂ ਉਨ੍ਹਾਂ ਦੇ ਜੀਵਨ ਦੀ ਪਰਵਾਹ ਕਰਦੇ ਹੋ ਜਾਂ ਕੀ ਇਹ ਕਾਰੋਬਾਰ ਹੈ ਅਤੇ ਸਭ ਕੁਝ ਆਮ ਵਾਂਗ ਜਾਰੀ ਰਹੇਗਾ?

ਰੋਨਿਤ ਰਾਏ ਆਪਣਾ ਇਹ ਟਵੀਟ ਫੂਡ ਡਿਲਵਰੀ ਕਰਨ ਵਾਲੀ ਕੰਪਨੀ ਨੂੰ ਵੀ ਟੈਗ ਕੀਤਾ ਹੈ। ਅਦਾਕਾਰ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਪੋਸਟ 'ਤੇ ਕਮੈਂਟ ਕਰਦਿਆਂ ਕਰਦੇ ਹੋਏ ਫੂਡ ਡਿਲੀਵਰੀ ਐਪ ਸਵਿਗੀ ਨੇ ਲਿਖਿਆ, "ਹਾਇ ਰੋਨਿਤ, ਅਸੀਂ ਹਮੇਸ਼ਾ ਇਸ ਉਮੀਦ 'ਤੇ ਧਿਆਨ ਦਿੰਦੇ ਹਾਂ ਕਿ ਸਾਡੇ ਡਿਲੀਵਰੀ ਪਾਰਟਨਰ ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹਨ। ਜੇਕਰ ਤੁਹਾਡੇ ਕੋਲ ਇਸ ਮਾਮਲੇ 'ਤੇ ਕਾਰਵਾਈ ਕਰਨ ਲਈ ਕੋਈ ਸੁਝਾਅ ਹੈ ਤਾਂ ਕਿਰਪਾ ਕਰਕੇ ਸ਼ੇਅਰ ਕਰੋ। ਇਹ ਤੁਰੰਤ ਸਾਡੇ ਨਾਲ ਹੈ।"

ਰੋਨਿਤ ਰਾਏ ਦੇ ਟਵੀਟ 'ਤੇ ਲੋਕਾਂ ਦੀ ਪ੍ਰਤੀਕਿਰਿਆ 

ਇਸ ਤੋਂ ਇਲਾਵਾ ਕਈ ਲੋਕਾਂ ਨੇ ਰੋਨਿਤ ਰਾਏ ਨੂੰ ਵੀ ਖੂਬ ਟ੍ਰੋਲ ਕੀਤਾ। ਇੱਕ ਯੂਜ਼ਰ ਨੇ ਕਮੈਂਟ ਕੀਤਾ, "ਜੇ ਡਿਲੀਵਰੀ ਬੁਆਏ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਹੈ ਤਾਂ ਇਸ 'ਚ Swiggy ਦਾ ਕੀ ਕਸੂਰ ਹੈ?" ਜਦੋਂਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ''ਡਿਲੀਵਰੀ ਬੁਆਏ ਦੇ ਖਿਲਾਫ ਜਲਦ ਤੋਂ ਜਲਦ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।'' ਇਸ ਤਰ੍ਹਾਂ ਪ੍ਰਸ਼ੰਸਕ ਇਸ ਮੁੱਦੇ ਉੱਤੇ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

 

 

ਹੋਰ ਪੜ੍ਹੋ: ਬਿੱਗ ਬੌਸ 16 ਦੇ ਪ੍ਰਤਿਭਾਗੀ ਸ਼ਿਵ ਠਾਕਰੇ ਤੇ ਅਬਦੁ ਰੋਜ਼ਿਕ ਨੂੰ ਈਡੀ ਨੇ ਜਾਰੀ ਕੀਤਾ ਸਮਨ, ਜਾਣੋ ਕਿਉਂ

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰੋਨਿਤ ਰਾਏ ਨੇ ਆਪਣੀ ਪਤਨੀ ਨੀਲਮ ਬੋਸ ਰਾਏ ਨਾਲ ਉਨ੍ਹਾਂ ਦੀ 20ਵੀਂ ਵਰ੍ਹੇਗੰਢ 'ਤੇ ਦੂਜਾ ਵਿਆਹ ਕੀਤਾ ਸੀ। ਉਨ੍ਹਾਂ ਨੇ ਗੋਆ ਦੇ ਇੱਕ ਮੰਦਰ ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ। ਅਦਾਕਾਰ ਨੇ ਇਸ ਖਾਸ ਮੌਕੇ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਦੋਵੇਂ ਸਾਦੇ ਅੰਦਾਜ਼ 'ਚ ਨਜ਼ਰ ਆਏ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network