ਦੁਖਦ ਖ਼ਬਰ! ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਹੋਇਆ ਦਿਹਾਂਤ, 74 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

ਮਸ਼ਹੂਰ ਫ਼ਿਲਮ ਮੇਕਰ ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਦਿਹਾਂਤ ਹੋ ਗਿਆ ਹੈ। ਮਾਂ ਦੇ ਦਿਹਾਂਤ ਬਾਰੇ ਆਦਿਤਿਆ ਚੋਪੜਾ ਅਤੇ ਉਦੈ ਚੋਪੜਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਪਾਮੇਲਾ ਦੇ ਦਿਹਾਂਤ ਨਾਲ ਬਾਲੀਵੁੱਡ 'ਚ ਸੋਗ ਛਾ ਗਿਆ ਹੈ।

Written by  Pushp Raj   |  April 20th 2023 01:18 PM  |  Updated: April 20th 2023 01:18 PM

ਦੁਖਦ ਖ਼ਬਰ! ਯਸ਼ ਚੋਪੜਾ ਦੀ ਪਤਨੀ ਪਾਮੇਲਾ ਚੋਪੜਾ ਦਾ ਹੋਇਆ ਦਿਹਾਂਤ, 74 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ

Yash Chopra's wife Pamela Chopra death News: ਮਸ਼ਹੂਰ ਫ਼ਿਲਮ ਮੇਕਰ ਯਸ਼ ਚੋਪੜਾ ਦੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਦੀ ਪਤਨੀ ਪਾਮੇਲਾ ਚੋਪੜਾ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਮੀਡੀਆ ਰਿਪੋਰਟਸ ਦੇ  ਮੁਤਾਬਕ ਪਾਮੇਲਾ ਦੀ ਵੀਰਵਾਰ ਨੂੰ 74 ਸਾਲ ਦੀ ਉਮਰ 'ਚ ਮੌਤ ਹੋ ਗਈ। ਪਾਮੇਲਾ ਦੀ ਮੌਤ ਤੋਂ ਬਾਅਦ ਉਸ ਦੇ ਦੋਵੇਂ ਪੁੱਤਰ ਆਦਿਤਿਆ ਚੋਪੜਾ ਅਤੇ ਉਦੈ ਚੋਪੜਾ ਸਮੇਤ ਪੂਰੀ ਇੰਡਸਟਰੀ ਸਦਮੇ 'ਚ ਹੈ।

 ਮੀਡੀਆ ਰਿਪੋਰਟਸ ਦੀ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਹੀ ਪਾਮੇਲਾ ਦੀ ਸਿਹਤ ਅਚਾਨਕ ਵਿਗੜ ਗਈ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਪਾਮੇਲਾ ਨੇ ਇਸੇ ਹਸਪਤਾਲ ਵਿੱਚ ਆਖਰੀ ਸਾਹ ਲਿਆ।

YRF ਯਾਨੀ ਕਿ ਯਸ਼ਰਾਜ ਫ਼ਿਲਮਜ਼  ਦੇ ਮੁਖੀ ਆਦਿਤਿਆ ਚੋਪੜਾ ਅਤੇ ਅਦਾਕਾਰ ਉਦੈ ਚੋਪੜਾ ਨੇ 2012 ਵਿੱਚ ਆਪਣੇ ਪਿਤਾ ਯਸ਼ ਚੋਪੜਾ ਨੂੰ ਗੁਆ ਦਿੱਤਾ ਸੀ। ਇਸ ਤੋਂ ਬਾਅਦ ਹੁਣ ਉਨ੍ਹਾਂ ਦੀ ਮਾਂ ਪਾਮੇਲਾ ਦਾ ਵੀ 74 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਪਾਮੇਲਾ ਦਾ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ। ਉਹ ਪਿਛਲੇ 15 ਦਿਨਾਂ ਤੋਂ ਲੀਲਾਵਤੀ 'ਚ ਦਾਖਲ ਸੀ ਅਤੇ ਵੈਂਟੀਲੇਟਰ 'ਤੇ ਸੀ। ਡਾਕਟਰ ਪ੍ਰਹਿਲਾਦ ਪ੍ਰਭੂਦੇਸਾਈ ਨੇ ਦੱਸਿਆ ਕਿ ਪਾਮੇਲਾ ਨੂੰ ਨਿਮੋਨੀਆ ਹੋ ਗਿਆ ਸੀ।

ਪਾਮੇਲਾ ਦੀ ਮੌਤ ਬਾਰੇ YRF ਦੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਗਈ ਹੈ।  ਇਸ ਪੋਸਟ 'ਚ ਲਿਖਿਆ ਗਿਆ ਹੈ ਕਿ 'ਭਾਰੇ ਹਿਰਦੇ ਨਾਲ ਚੋਪੜਾ ਪਰਿਵਾਰ ਤੁਹਾਨੂੰ ਸੂਚਿਤ ਕਰਦਾ ਹੈ ਕਿ ਪਾਮੇਲਾ ਚੋਪੜਾ ਦਾ ਵੀਰਵਾਰ ਸਵੇਰੇ 74 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਸਵੇਰੇ 11 ਵਜੇ ਮੁੰਬਈ 'ਚ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਅਸੀਂ ਤੁਹਾਡੀਆਂ ਪ੍ਰਾਰਥਨਾਵਾਂ ਲਈ ਸ਼ੁਕਰਗੁਜ਼ਾਰ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਚੋਪੜਾ ਪਰਿਵਾਰ ਨੂੰ ਨਿੱਜਤਾ ਦਿੱਤੀ ਜਾਵੇ। ' ਵੱਡੀ ਗਿਣਤੀ 'ਚ ਫੈਨਜ਼ ਤੇ ਬਾਲੀਵੁੱਡ ਸੈਲਬਸ ਨੇ ਪਾਮੇਲਾ ਚੋਪੜਾ ਦੇ ਦਿਹਾਂਤ 'ਤੇ ਸੋਗ ਪ੍ਰਗਟਾਇਆ ਹੈ। ਲੋਕ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਰਾਥਨਾ ਕਰ ਰਹੇ ਹਨ। 

 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network