ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ 9 ਸਾਲ ਪੁਰਾਣੀ ਲੜਾਈ ਖ਼ਤਮ ਕਰਕੇ ਨਵੇਂ ਗੀਤ ਦਾ ਕੀਤਾ ਐਲਾਨ, ਵੇਖੋ ਵੀਡੀਓ

ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ ਝਗੜੇ ਨੂੰ ਆਖਿਰਕਾਰ ਅਧਿਕਾਰਤ ਤੌਰ 'ਤੇ ਖਤਮ ਕਰ ਦਿੱਤਾ ਹੈ। ਅੱਜ ਤੋਂ 9 ਸਾਲ ਪਹਿਲਾਂ ਸਲਮਾਨ ਤੇ ਅਰਿਜੀਤ ਸਿੰਘ ਦਾ ਵਿਵਾਦ ਸ਼ੁਰੂ ਹੋਇਆ ਸੀ, ਜੋ ਕਿ ਹੁਣ ਖ਼ਤਮ ਹੋ ਗਿਆ ਹੈ ਤੇ ਜਲਦ ਹੀ ਸਲਮਾਨ ਖਾਨ ਤੇ ਅਰਿਜੀਤ ਸਿੰਘ ਫਿਲਮ ਟਾਈਗਰ 3 ਦਾ ਇੱਕ ਗੀਤ ਇੱਕਠੇ ਲੈ ਕੇ ਆ ਰਹੇ ਹਨ।

Written by  Pushp Raj   |  October 21st 2023 04:19 PM  |  Updated: October 21st 2023 04:19 PM

ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ 9 ਸਾਲ ਪੁਰਾਣੀ ਲੜਾਈ ਖ਼ਤਮ ਕਰਕੇ ਨਵੇਂ ਗੀਤ ਦਾ ਕੀਤਾ ਐਲਾਨ, ਵੇਖੋ ਵੀਡੀਓ

Salman Khan Announces Song With Arijit Singh: ਬਾਲੀਵੁੱਡ ਦੇ ਦਬੰਗ ਖਾਨ ਯਾਨੀ ਕਿ ਸਲਮਾਨ ਖਾਨ ਨੇ ਅਰਿਜੀਤ ਸਿੰਘ ਦੇ ਨਾਲ ਝਗੜੇ ਨੂੰ ਆਖਿਰਕਾਰ ਅਧਿਕਾਰਤ ਤੌਰ 'ਤੇ ਖਤਮ ਕਰ ਦਿੱਤਾ ਹੈ।  ਅੱਜ ਤੋਂ 9 ਸਾਲ ਪਹਿਲਾਂ ਸਲਮਾਨ ਤੇ ਅਰਿਜੀਤ ਸਿੰਘ ਦਾ ਵਿਵਾਦ ਸ਼ੁਰੂ ਹੋਇਆ ਸੀ, ਜੋ ਕਿ ਹੁਣ ਖ਼ਤਮ ਹੋ ਗਿਆ ਹੈ ਤੇ ਜਲਦ ਹੀ ਸਲਮਾਨ ਖਾਨ ਤੇ ਅਰਿਜੀਤ ਸਿੰਘ ਫਿਲਮ ਟਾਈਗਰ 3 ਦਾ ਇੱਕ ਗੀਤ ਇੱਕਠੇ ਲੈ ਕੇ ਆ ਰਹੇ ਹਨ। 

ਦੱਸਣਯੋਗ ਹੈ ਕਿ  9 ਸਾਲ ਪਹਿਲਾਂ ਇੱਕ ਐਵਾਰਡ ਫੰਕਸ਼ਨ ਦੇ ਦੌਰਾਨ ਅਰਿਜੀਤ ਸਿੰਘ ਨੇ ਸਲਮਾਨ ਖਾਨ ਨਾਲ ਬਹਿਸ ਕੀਤੀ, ਜਿਸ ਤੋਂ ਬਾਅਦ ਐਕਟਰ ਨੂੰ ਇਨ੍ਹਾਂ ਬੁਰਾ ਲੱਗਿਆ ਕਿ ਉਨ੍ਹਾਂ ਨੇ ਅਰਿਜੀਤ ਨੂੰ ਆਪਣੀਆਂ ਫਿਲਮਾਂ 'ਚੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਅਰਿਜੀਤ ਦਾ ਬਾਲੀਵੁੱਡ ਇੰਡਸਟਰੀ ਨੇ ਵੀ ਤਕਰੀਬਨ ਬਾਇਕਾਟ ਕਰ ਦਿੱਤਾ ਸੀ, ਪਰ ਹੁਣ ਸਲਮਾਨ ਖਾਨ ਨੇ ਖੁਦ 9 ਸਾਲਾਂ ਬਾਅਦ ਅਰਿਜੀਤ ਸਿੰਘ ਨਾਲ ਆਪਣੇ ਪਹਿਲੇ ਗੀਤ ਦਾ ਐਲਾਨ ਕੀਤਾ ਹੈ। 

ਸਲਮਾਨ ਨੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ 'ਟਾਈਗਰ 3' ਦੇ ਪਹਿਲੇ ਗੀਤ 'ਲੇਕੇ ਪ੍ਰਭੂ ਕਾ ਨਾਮ' ਦਾ ਪੋਸਟਰ ਸ਼ੇਅਰ ਕੀਤਾ। ਪੋਸਟਰ 'ਚ ਸਲਮਾਨ ਖਾਨ ਤੇ ਅਦਾਕਾਰਾ ਕੈਟਰੀਨਾ ਕੈਫ ਇਕੱਠੇ ਨਜ਼ਰ ਆ ਰਹੇ ਹਨ। ਪੋਸਟਰ ਦੇਖ ਇੰਝ ਲੱਗ ਰਿਹਾ ਹੈ ਕਿ ਇਹ ਇੱਕ ਡਾਂਸ ਨੰਬਰ ਹੋਣ ਵਾਲਾ ਹੈ। 

ਇਸ ਵਿੱਚ ਕੈਟਰੀਨਾ ਨੂੰ ਲਾਲ ਕ੍ਰੌਪ ਟਾਪ ਅਤੇ ਚਿੱਟੇ ਡੈਨੀਮ ਸ਼ਾਰਟਸ, ਵਿੱਚ ਦਿਖਾਇਆ ਗਿਆ ਹੈ। ਸਲਮਾਨ ਨੇ ਕਾਲੇ ਰੰਗ ਦੀ ਕਮੀਜ਼ ਅਤੇ ਸਨਗਲਾਸ ਪਹਿਨੇ ਹੋਏ ਹਨ। ਦੋਵਾਂ ਸਿਤਾਰਿਆਂ ਦੇ ਪਿੱਛੇ ਕੁਝ ਬੈਕਗਰਾਊਂਡ ਡਾਂਸਰ ਦੇਖੇ ਜਾ ਸਕਦੇ ਹਨ। 

ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਸਲਮਾਨ ਖਾਨ ਨੇ ਕੈਪਸ਼ਨ 'ਚ ਲਿਖਿਆ, ''ਪਹਿਲੇ ਗੀਤ ਦੀ ਪਹਿਲੀ ਝਲਕ #LekePrabhuKaNaam! ਓ ਹਾਂ, ਇਹ ਹੈ ਅਰਿਜੀਤ ਸਿੰਘ ਦਾ ਮੇਰੇ ਲਈ ਪਹਿਲਾ ਗੀਤ। ਗੀਤ 23 ਅਕਤੂਬਰ ਨੂੰ ਰਿਲੀਜ਼ ਹੋਵੇਗਾ।

ਜਿਵੇਂ ਕਿ ਸਲਮਾਨ ਦੁਆਰਾ ਘੋਸ਼ਣਾ ਕੀਤੀ ਗਈ ਹੈ, ਟਾਈਗਰ 3 ਦਾ ਪਹਿਲਾ ਟਰੈਕ ਟ੍ਰੇਲਰ ਤੋਂ ਇੱਕ ਹਫ਼ਤੇ ਬਾਅਦ, ਸੋਮਵਾਰ, 23 ਅਕਤੂਬਰ ਨੂੰ ਰਿਲੀਜ਼ ਕੀਤਾ ਜਾਵੇਗਾ। ਇਹ ਗਾਣਾ ਪ੍ਰੀਤਮ ਦੁਆਰਾ ਤਿਆਰ ਕੀਤਾ ਗਿਆ ਹੈ, ਅਮਿਤਾਭ ਭੱਟਾਚਾਰੀਆ ਦੁਆਰਾ ਲਿਖਿਆ ਗਿਆ ਹੈ, ਅਤੇ ਵੈਭਵੀ ਮਰਚੈਂਟ ਦੁਆਰਾ ਕੋਰੀਓਗ੍ਰਾਫ਼ ਕੀਤਾ ਗਿਆ ਹੈ।

ਹੋਰ ਪੜ੍ਹੋ: ਗਾਇਕ ਇੰਦਰਜੀਤ ਨਿੱਕੂ ਨਾਲ ਪੱਗ ਬੰਨ੍ਹ ਕੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਪੁੱਜੇ ਬਾਗੇਸ਼ਵਰ ਬਾਬਾ ਧੀਰੇਂਦਰ ਸ਼ਾਸਤਰੀ , ਵੀਡੀਓ ਹੋ ਰਹੀ ਵਾਇਰਲ

ਸਲਮਾਨ-ਅਰਿਜੀਤ ਦੀ ਕੋਲੈਬੋਰੇਸ਼ਨ ਦੇ ਐਲਾਨ ਤੋਂ ਬਾਅਦ ਫੈਨਜ਼ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹ ਸਲਮਾਨ ਦੀ ਪੋਸਟ ਦੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਯੂਜ਼ਰ ਨੇ ਲਿਖਿਾ, “ਆਖ਼ਰਕਾਰ! ਉਹ ਹੋ ਗਿਆ ਜਿਸ ਦੀ ਅਸੀਂ ਉਡੀਕ ਕਰ ਰਹੇ ਸੀ।” 

- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network